19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਛੱਪੜ 'ਚ ਡੁੱਬਣ ਨਾਲ ਮਾਸੂਮ ਲੜਕੇ ਦੀ ਮੌਤ

ਅਜੀਤ ਡੈਸਕ 30-04-2026
ਭਗਤਾ ਭਾਈਕਾ, 29 ਅਪ੍ਰੈਲ (ਸੁਖਪਾਲ ਸਿੰਘ ਸੋਨੀ): ਅੱਜ ਸ਼ਾਮ ਸਥਾਨਕ ਸ਼ਹਿਰ ਵਿਖੇ ਅਤੀ ਗਰੀਬ ਪਰਿਵਾਰ ਦੇ 9 ਕੁ ਸਾਲਾ ਦੇ ਮਾਸੂਮ ਲੜਕੇ ਦੀ ਛੱਪੜ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਅਹਿਲ ਖਾਨ (8-9 ਸਾਲ) ਪੁੱਤਰ ਜਮੀਲ ਖਾਨ ਵਾਸੀ ਅਨਾਜ ਮੰਡੀ, ਭਗਤਾ ਭਾਈਕਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੱਝਾਂ ਚਾਰਨ ਅਤੇ ਨਹਾਉਣ ਗਿਆ ਸੀ | ਇਸੇ ਦੌਰਾਨ ਹੀ ਅਹਿਲ ਖਾਨ ਨਾਲ ਅਚਾਨਕ ਛੱਪੜ ਵਿਚ ਡੁਬਣ ਦਾ ਹਾਦਸਾ ਵਾਪਰ ਗਿਆ | ਘਟਨਾ ਸੰਬੰਧੀ ਜਾਣਕਾਰੀ ਮਿਲਦਿਆਂ ਹੀ ਲੋਕ ਛੱਪੜ ਉੱਪਰ ਪਹੁੰਚ ਗਏ, ਜਿਨ੍ਹਾਂ ਵਲੋਂ ਬੱਚੇ ਨੂੰ ਛੱਪੜ ਵਿਚੋਂ ਕੱਢਣ ਦੇ ਉਪਰਾਲੇ ਕੀਤੇ ਗਏ | ਕਰੀਬ ਇਕ ਘੰਟੇ ਦੀ ਜਦੋਂ ਜਹਿਦ ਉਪਰੰਤ ਬੱਚਾ ਮਿਲਣ 'ਤੇ ਤੁਰੰਤ ਉਸਨੂੰ ਸ਼ਹਿਰ ਦੇ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ | ਬੱਚੇ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਸ਼ਹਿਰ ਤੋਂ ਉਸਨੂੰ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ | ਬਠਿੰਡਾ ਪਹੰੁਚਦਿਆਂ ਦੀ ਬੱਚੇ ਦੀ ਮੌਤ ਹੋ ਗਈ ਹੈ | ਅਹਿਲ ਖਾਨ ਅਤੀ ਗਰੀਬ ਪਰਿਵਾਰ ਨਾਲ ਸਬੰਧਿਤ ਸੀ |
ਪਿਛਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਵਿਧਾਇਕ ਦੇ ਘਰ ਦੇ ਸਾਹਮਣੇ ਪ੍ਰਦਰਸ਼ਨ 2 ਨੂੰ <br/> ਅਗਲੀ ਖ਼ਬਰ ਆਂਗਣਵਾੜੀ ਵਰਕਰਾਂ 5 ਨੂੰ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੇ ਦਫ਼ਤਰ ਅੱਗੇ ਕਰਨਗੀਆਂ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।