ਭਗਤਾ ਭਾਈਕਾ, 29 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਸਕੂਲ ਦੇ ਪਿ੍ੰਸੀਪਲ ਗੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਸਾਰ ਪੱਧਰੀ ਕਿਤਾਬ ਦਿਵਸ ਮਨਾਇਆ ਗਿਆ¢ ਇਸ ਮੌਕੇ ਸਕੂਲ ਦੇ ਲਾਇਬ੍ਰੇਰੀਅਨ ਕੁਲਦੀਪ ਸਿੰਘ ਨੇ ਕਿਤਾਬਾਂ ਦੀ ਹੋਂਦ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਅਤੇ ਸਾਲਾਨਾ ਰਿਪੋਰਟ ਪੜ੍ਹੀ ਕਿ ਸਾਲ ਵਿਚ ਕਿਸ ਵਿਦਿਆਰਥੀ, ਕਿਸ ਜਮਾਤ, ਕਿਸ ਅਧਿਆਪਕ ਨੇ ਕਿੰਨੀਆਂ ਕਿਤਾਬਾਂ ਲਾਇਬ੍ਰੇਰੀ ਵਿਚੋਂ ਜਾਰੀ ਕਰਵਾਈਆਂ¢ ਇਸ ਮÏਕੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਲੇਖ ਮੁਕਾਬਲੇ ਕਰਵਾਏ ਗਏ¢ ਸਾਲ ਵਿੱਚ ਸਭ ਤੋਂ ਵੱਧ ਕਿਤਾਬਾਂ ਪੜ੍ਹਨ ਵਾਲੇ ਵਿਦਿਆਰਥੀਆਂ ਨਵਰੋਜਵੀਰ ਕÏਰ ਛੇਵੀਂ ਲਿਲੀ ਅਤੇ ਅਧਿਆਪਕਾਂ ਰਾਜਵੀਰ ਕÏਰ ਅਤੇ ਚਰਨਜੀਤ ਕÏਰ ਨੂੰ ਸਨਮਾਨਿਤ ਕੀਤਾ ਗਿਆ¢ ਸਕੂਲ ਦੇ ਪਿ੍ੰਸੀਪਲ ਗੁਰਿੰਦਰ ਕÏਰ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਦਿਆਂ ਹੋਇਆ ਆਖਿਆ ਕਿ ਚੰਗੀਆਂ ਕਿਤਾਬਾਂ ਚੰਗੇ ਅਧਿਆਪਕ ਤੋਂ ਵੱਧ ਹੋ ਨਿੱਬੜਦੀਆਂ ਹਨ, ਕਿਤਾਬਾਂ ਪੜ੍ਹਨ ਨਾਲ ਜ਼ਿੰਦਗੀ ਦਾ ਮਿਆਰ ਉੱਚਾ ਹੁੰਦਾ ਹੈ¢ ਹਰ ਦੋਸਤ, ਰਿਸ਼ਤੇਦਾਰ ਅਤੇ ਦਵਾਈ ਬੇਵਫ਼ਾ ਹੋ ਸਕਦਾ ਹੈ,ਪਰ ਚੰਗੀਆਂ ਕਿਤਾਬਾਂ ਵਰਗਾ ਹੋਰ ਕੋਈ ਦੋਸਤ ਨਹੀ ਤੁਹਾਡਾ ਇਹ ਦੋਸਤ (ਕਿਤਾਬਾਂ) ਤੁਹਾਡੇ ਤੋਂ ਕਿਸੇ ਚੀਜ਼ ਦੀ ਮੰਗ ਨਾ ਕਰਦਿਆਂ ਹੋਇਆ, ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਦੀਆਂ ਹਨ¢