04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਤਿਉਣਾ ਵਿਖੇ ਮਜ਼ਦੂਰ ਪਰਿਵਾਰ ਦੇ ਕਮਰਿਆਂ ਦੀਆਂ ਛੱਤਾਂ ਡਿੱਗੀਆਂ <br/>

ਅਜੀਤ ਡੈਸਕ 03-05-2026
ਸੰਗਤ ਮੰਡੀ, 2 ਮਈ (ਸੁਖਤੇਜ ਧਾਲੀਵਾਲ)- ਬਠਿੰਡਾ ਦਿਹਾਤੀ ਦੇ ਪਿੰਡ ਤਿਉਣਾ ਵਿਖੇ ਬੀਤੇ ਕੱਲ੍ਹ ਦੁਪਹਿਰ ਅਚਾਨਕ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਦੋ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ¢ ਛੱਤਾਂ ਡਿੱਗਣ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਮਰਿਆਂ ਅੰਦਰ ਪਏ ਸਮਾਨ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ¢ ਜਾਣਕਾਰੀ ਅਨੁਸਾਰ ਪਰਸਨ ਸਿੰਘ ਉਰਫ ਮੇਘਾ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ¢ ਕੱਲ੍ਹ ਦੁਪਹਿਰ ਸਮੇਂ ਉਸ ਦੇ ਘਰ ਦੀਆਂ ਛੱਤਾਂ ਅਚਾਨਕ ਡਿੱਗ ਗਈਆਂ¢ ਜਿਸ ਕਰਕੇ ਕਮਰਿਆਂ ਵਿਚ ਪਿਆ ਸਮਾਨ ਬੈੱਡ, ਪੱਖੇ, ਮੰਜੇ, ਭਾਂਡੇ, ਮੋਟਰ-ਸਾਇਕਲ ਅਤੇ ਪੇਟੀ ਵਿਚ ਬਣਾ ਕੇ ਰੱਖਿਆ ਧੀਆਂ ਦੇ ਦਾਜ ਦਾ ਸਮਾਨ ਮਲਬੇ ਹੇਠ ਦੱਬ ਕੇ ਨੁਕਸਾਨਿਆ ਗਿਆ¢ ਪਰਸਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨਾਲ ਤੂੜੀ ਵਾਲੀ ਮਸ਼ੀਨ ਨਾਲ ਕੰਮ ਤੇ ਗਿਆ ਹੋਇਆ ਸੀ ਬਾਅਦ ਵਿੱਚ ਉਸ ਦੀਆਂ ਲੜਕੀਆਂ ਹੀ ਘਰ ਵਿਚ ਸਨ¢ ਜਦੋਂ ਉਹ ਬਾਹਰ ਕਿਸੇ ਕੰਮ ਲਈ ਕਮਰੇ 'ਚੋਂ ਨਿੱਕਲੀਆਂ ਤਾਂ ਤੁਰੰਤ ਛੱਤਾਂ ਡਿੱਗ ਪਈਆਂ¢ ਜਿਸ ਕਰਕੇ ਉਹ ਵਾਲ-ਵਾਲ ਬਚ ਗਈਆਂ¢ ਜਿਕਰਯੋਗ ਹੈ ਕਿ ਪਰਸਨ ਸਿੰਘ ਦੀ ਪਤਨੀ ਕੁਝ ਮਹੀਨੇ ਪਹਿਲਾਂ ਬਿਮਾਰੀ ਦੇ ਚੱਲਦਿਆਂ ਚੱਲ ਵਸੀ ਸੀ ਅਤੇ ਹੁਣ ਪਰਸਨ ਸਿੰਘ ਅਤੇ ਉਸਦਾ ਪੁੱਤਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲ ਰਹੇ ਹਨ¢ ਜਿੱਥੇ ਹੁਣ ਪਰਸਨ ਸਿੰਘ ਨੇ ਆਪਣੀਆਂ ਲੜਕੀਆਂ ਨੂੰ ਵਿਆਹ ਕੇ ਤੋਰਨਾ ਸੀ ਹੁਣ ਰੱਬ ਨੇ ਇਹ ਕਹਿਰ ਢਾਹ ਦਿੱਤਾ ਹੈ¢ ਇਸ ਮÏਕੇ ਪਿੰਡ ਦੀ ਪੰਚਾਇਤ ਵਲੋਂ ਵੀ ਪਰਸਨ ਸਿੰਘ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ¢ ਘਟਨਾ ਦਾ ਪਤਾ ਲੱਗਣ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ¢ ਉਨ੍ਹਾਂ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਸੰਪਰਕ ਕੀਤਾ ਅਤੇ ਪਰਿਵਾਰ ਦੀ ਤੁਰੰਤ ਮਦਦ ਕਰਨ ਲਈ ਕਿਹਾ¢


ਪਿੰਡ ਤਿਉਣਾ ਵਿਖੇ ਡਿੱਗਿਆ ਛੱਤਾਂ ਦਾ ਜਾਇਜ਼ਾ ਲੈਣ ਮÏਕੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ¢ ਤਸਵੀਰ: ਸੁਖਤੇਜ ਧਾਲੀਵਾਲ


ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ 'ਚ ਦਸਤਾਰਬੰਦੀ ਮੁਕਾਬਲਿਆਂ ਨੇ ਜਿੱਤਿਆ ਹਰ ਦਿਲ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ ਵਲੋਂ ਵਿਧਾਇਕ ਗਿੱਲ ਦੇ ਘਰ ਅੱਗੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।