06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਾਕਿਯੂ (ਉਗਰਾਹਾਂ) ਵਲੋਂ ਪਿੰਡ ਬਰਨਾਲਾ ਵਿਖੇ ਖੇਤੀਬਾੜੀ ਅਧਿਕਾਰੀਆਂ ਦਾ ਘਿਰਾਓ <br/>

ਅਜੀਤ ਡੈਸਕ 03-05-2026
ਮਾਨਸਾ, 2 ਮਈ (ਰਾਵਿੰਦਰ ਸਿੰਘ ਰਵੀ)- ਨੇੜਲੇ ਪਿੰਡ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸ਼ੱਕ ਦੇ ਅਧਾਰ 'ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਦੀ ਲੋਕੇਸ਼ਨ ਚੈੱਕ ਕਰਨ ਆਏ ਖੇਤੀਬਾੜੀ ਮਹਿਕਮੇ ਦੇ ਏ.ਡੀ.ਓ. ਹਰਮਨਦੀਪ ਸਿੰਘ, ਟਿਊਬਵੈੱਲ ਕਾਰਪੋਰੇਸ਼ਨ ਦੇ ਐਸ.ਡੀ.ਓ. ਸਤੀਸ਼ ਗਰਗ ਅਤੇ ਜੇ.ਈ. ਗੁਰਦੀਪ ਸਿੰਘ ਦਾ ਘਿਰਾਓ ਕੀਤਾ ਗਿਆ | ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਜਿਸ ਕਿਸਾਨ ਦੀ ਜ਼ਮੀਨ ਦੀ ਲੋਕੇਸ਼ਨ ਚੈੱਕ ਕਰਨ ਅਧਿਕਾਰੀ ਆਏ ਸਨ ਉਸ ਜ਼ਮੀਨ ਵਿਚ ਨਾੜ ਨੂੰ ਕੋਈ ਅੱਗ ਨਹੀਂ ਲੱਗੀ ਹੋਈ ਸੀ, ਸਗੋਂ ਜ਼ਮੀਨ ਨੂੰ ਪਾਣੀ ਲੱਗਿਆ ਹੋਇਆ ਸੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਚੇ ਪਾਉਣ ਦੇ ਨਾਂਅ 'ਤੇ ਡਰਾਇਆ ਜਾ ਰਿਹਾ ਹੈ, ਜੋ ਸਹਿਣਯੋਗ ਨਹੀਂ | ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨਾੜ ਨੂੰ ਅੱਗ ਲਗਾਉਣ ਦੇ ਬਹਾਨੇ ਕਿਸਾਨਾਂ 'ਤੇ ਝੂਠੇ ਪਰਚੇ ਦਰਜ ਕੀਤੇ ਗਏ ਤਾਂ ਜਥੇਬੰਦੀ ਵਲੋਂ ਜ਼ਿਲ੍ਹਾ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜਦੋਂ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਹੋਣ ਨਾਲ ਕਣਕ ਦੀ ਫ਼ਸਲ ਨੂੰ ਅੱਗ ਜਾਂਦੀ ਹੈ ਤਾਂ ਉਦੋਂ ਕੋਈ ਅਧਿਕਾਰੀ ਨਹੀਂ ਪਹੁੰਚਦਾ, ਸਗੋਂ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ | ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਐਸ.ਐਚ.ਓ. ਭੁਪਿੰਦਰਜੀਤ ਸਿੰਘ ਵਲੋਂ ਕਿਸੇ ਵੀ ਕਿਸਾਨ 'ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਦਿੱਤੇ ਭਰੋਸੇ ਉਪਰੰਤ ਅਧਿਕਾਰੀਆਂ ਨੂੰ ਛੱਡਿਆ ਗਿਆ | ਇਸ ਮੌਕੇ ਰੇਸ਼ਮ ਸਿੰਘ ਬਰਨਾਲਾ, ਮੇਲਾ ਸਿੰਘ, ਹਰਜੀਤ ਸਿੰਘ, ਮਿੱਠੂ ਸਿੰਘ, ਜਸਵੀਰ ਸਿੰਘ, ਕੌਰਾ ਸਿੰਘ ਬਰਨਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਸੰਬੰਧੀ ਭਾਜਪਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਕਬੱਡੀ ਐਸੋਸੀਏਸ਼ਨ ਵਲੋਂ ਕਬੱਡੀ ਖਿਡਾਰੀ ਸੋਨੀ ਝੰਡਾ ਕਲਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।