06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਬੱਡੀ ਐਸੋਸੀਏਸ਼ਨ ਵਲੋਂ ਕਬੱਡੀ ਖਿਡਾਰੀ ਸੋਨੀ ਝੰਡਾ ਕਲਾਂ ਦਾ ਸਨਮਾਨ <br/>

ਅਜੀਤ ਡੈਸਕ 03-05-2026
ਬਰੇਟਾ, 2 ਮਈ (ਜੀਵਨ ਸ਼ਰਮਾ)- ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ ਵਲੋਂ ਨਾਮਵਰ ਕਬੱਡੀ ਖਿਡਾਰੀ ਸੋਨੀ ਫੱਕਰ ਝੰਡਾ ਦਾ ਸਨਮਾਨ ਕੀਤਾ ਗਿਆ | ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਨ ਸਿੰਗਲਾ ਢੈਪਈ ਨੇ ਦੱਸਿਆ ਕਿ ਇਹ ਖਿਡਾਰੀ ਭੁਲੱਥ ਵਿਖੇ ਹੋਏ ਕਬੱਡੀ ਕੱਪ 'ਚ ਸਰਬੋਤਮ ਜਾਫੀ ਚੁਣਿਆ ਗਿਆ ਸੀ ਅਤੇ ਇਸ ਨੂੰ ਬੁਲਟ ਮੋਟਰਸਾਈਕਲ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਉਕਤ ਨੌਜਵਾਨ ਨੇ ਇਹ ਪ੍ਰਾਪਤ ਕਰ ਕੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਜਨਰਲ ਸਕੱਤਰ ਕੁਲਦੀਪ ਸਿੰਘ ਚਹਿਲਾਂਵਾਲਾ, ਸ਼ਮਸ਼ੇਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਚਕੇਰੀਆਂ, ਗੁਰਪ੍ਰੀਤ ਸਿੰਘ ਧਰਮਪੁਰਾ, ਬੁੱਧ ਸਿੰਘ ਭੀਖੀ, ਮੱਖਣ ਸਿੰਘ ਰਾਏਪੁਰ, ਬਲਵਿੰਦਰ ਸਿੰਘ ਘਰਾਂਗਣਾ, ਮੱਖਣ ਸਿੰਘ ਭੀਖੀ, ਮਨੋਹਰ ਸਿੰਘ ਭੀਖੀ, ਜਗਤਾਰ ਸਿੰਘ ਝੱਬਰ, ਤੋਚੀ ਝੰਡਾ ਕਲਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਪਿੰਡ ਬਰਨਾਲਾ ਵਿਖੇ ਖੇਤੀਬਾੜੀ ਅਧਿਕਾਰੀਆਂ ਦਾ ਘਿਰਾਓ <br/> ਅਗਲੀ ਖ਼ਬਰ ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਪੰਜਾਬ ਦੀ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।