09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 03-05-2026
ਮਾਨਸਾ, 2 ਮਈ (ਰਾਵਿੰਦਰ ਸਿੰਘ ਰਵੀ)- ਅਕਾਲੀ ਦਲ ਵਾਰਿਸ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਸਥਾਨਕ ਬੱਸ ਸਟੈਂਡ ਚੌਂਕ ਨੇੜੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਕੋਟਧਰਮੂ ਨੇ ਦੋਸ਼ ਲਗਾਇਆ ਕਿ ਰੰਧਾਵਾ ਵਲੋਂ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਖ਼ਿਲਾਫ਼ ਦਿੱਤੇ ਬਿਆਨ ਬੇਬੁਨਿਆਦ, ਭੜਕਾਊ ਅਤੇ ਗੈਰ-ਜ਼ਿੰਮੇਵਾਰ ਹਨ, ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੋਕ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ | ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਕਾਂਗਰਸ ਪਾਰਟੀ 'ਤੇ ਇਤਿਹਾਸਕ ਘਟਨਾਵਾਂ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 1984 ਸਿੱਖ ਕਤਲੇਆਮ, ਪੰਜਾਬ ਵਿਚ ਝੂਠੇ ਮੁਕਾਬਲੇ ਅਤੇ ਸਿੱਖਾਂ ਨਾਲ ਹੋਏ ਅਨਿਆਂ ਅਜੇ ਵੀ ਲੋਕਾਂ ਦੇ ਮਨਾਂ 'ਚ ਤਾਜ਼ੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਸਿੱਖਾਂ ਨੂੰ ਪੂਰਨ ਇਨਸਾਫ਼ ਨਹੀਂ ਮਿਲਿਆ ਅਤੇ ਪੀੜਤ ਪਰਿਵਾਰ ਅਜੇ ਵੀ ਨਿਆਂ ਦੀ ਉਡੀਕ 'ਚ ਹਨ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਹਨ ਅਤੇ ਇਸ ਹਾਲਾਤ 'ਚ ਉਨ੍ਹਾਂ ਨੂੰ ਕਿਸੇ ਵੀ ਘਟਨਾ ਨਾਲ ਜੋੜਨਾ ਗਲਤ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਭਵਿੱਖ 'ਚ ਝੂਠੇ ਦੋਸ਼ ਸਹਿਣ ਨਹੀਂ ਕੀਤੇ ਜਾਣਗੇ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਮਨਜੀਤ ਸਿੰਘ ਬੱਪੀਆਣਾ, ਅਵਤਾਰ ਸਿੰਘ ਜਵਾਹਰਕੇ, ਧੰਨਾ ਸਿੰਘ ਬੁਢਲਾਡਾ, ਸੁੱਖਾ ਸਿੰਘ ਬੋਹਾ, ਜਸਕਰਨ ਸਿੰਘ ਕੋਟਧਰਮੂ, ਭੁਪਿੰਦਰ ਸਿੰਘ ਭੀਖੀ, ਅਭੀ ਸਿੰਘ ਮੋੜ, ਮੱਖਣ ਸਿੰਘ ਭੂੰਦੜ, ਹਾਕਮ ਸਿੰਘ ਫੱਤਾ, ਜਸਵਿੰਦਰ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਦੋਦੜਾ, ਰਾਜਵੀਰ ਸਿੰਘ ਦਸੌਧੀਆ, ਹਰਦੀਪ ਸਿੰਘ ਰੱਲਾ, ਪਰਮਜੀਤ ਸਿੰਘ ਭੀਖੀ, ਰਾਜਿੰਦਰ ਸਿੰਘ ਰਿਉਂਦ, ਬਲਵਿੰਦਰ ਸਿੰਘ ਬੋੜਾਵਾਲ, ਗੁਰਵਿੰਦਰ ਸਿੰਘ ਸਿਰਸੀਵਾਲਾ, ਸਤਨਾਮ ਸਿੰਘ ਭਲਾਈਕੇ, ਪਰਮਜੀਤ ਸਿੰਘ ਸਰਦੂਲਗੜ੍ਹ, ਸੁਖਵਿੰਦਰ ਸਿੰਘ ਆਦਿ ਸਨ |

ਪਿਛਲੀ ਖ਼ਬਰ ਅਮਰਜੀਤ ਸਿੰਘ ਸਿੱਧੂ ਸੀ.ਪੀ.ਆਈ.(ਐਮ.) ਦੇ ਕਾਰਜਕਾਰੀ ਤਹਿਸੀਲ ਸਕੱਤਰ ਚੁਣੇ <br/> ਅਗਲੀ ਖ਼ਬਰ 21 ਮੈਂਬਰੀ ਸੰਘਰਸ਼ ਕਮੇਟੀ ਨੇ ਮਾਨਸਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਲਿਆ ਅਹਿਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।