09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਮਰਜੀਤ ਸਿੰਘ ਸਿੱਧੂ ਸੀ.ਪੀ.ਆਈ.(ਐਮ.) ਦੇ ਕਾਰਜਕਾਰੀ ਤਹਿਸੀਲ ਸਕੱਤਰ ਚੁਣੇ <br/>

ਅਜੀਤ ਡੈਸਕ 03-05-2026
ਮਾਨਸਾ, 2 ਮਈ (ਰਵੀ)- ਸੀ.ਪੀ.ਆਈ.(ਐਮ.) ਤਹਿਸੀਲ ਕਮੇਟੀ ਦੀ ਮੀਟਿੰਗ ਇੱਥੇ ਕਾ. ਜਗਦੇਵ ਸਿੰਘ ਢੈਪਈ ਦੀ ਪ੍ਰਧਾਨਗੀ ਹੇਠ ਹੋਈ | ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ 29 ਮਈ ਨੂੰ ਜਲੰਧਰ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ 'ਚ ਤਹਿਸੀਲ 'ਚੋਂ ਵੱਡੀ ਗਿਣਤੀ 'ਚ ਪਾਰਟੀ ਵਰਕਰ ਸ਼ਮੂਲੀਅਤ ਕਰਨਗੇ | ਜਥੇਬੰਦਕ ਫ਼ੈਸਲੇ ਤਹਿਤ ਕਾ. ਅਮਰਜੀਤ ਸਿੰਘ ਸਿੱਧੂ ਨੂੰ ਤਹਿਸੀਲ ਕਮੇਟੀ ਮਾਨਸਾ ਦਾ ਕਾਰਜਕਾਰੀ ਸਕੱਤਰ ਚੁਣਿਆ ਗਿਆ ਜਦਕਿ ਕਾ. ਸੀਤਾ ਰਾਮ ਗੋਇਲ ਕਮੇਟੀ ਮੈਂਬਰ ਲਏ ਗਏ | ਇਸ ਮੌਕੇ ਸੁਰੇਸ਼ ਕੁਮਾਰ, ਪਰਵਿੰਦਰ ਸਿੰਘ ਭੀਖੀ, ਬੀਰਬਲ ਸਿੰਘ ਚੌਹਾਨ, ਗੁਰਜੰਟ ਸਿੰਘ ਕੋਟੜਾ, ਜਸਵਿੰਦਰ ਸਿੰਘ ਭੀਖੀ, ਸੰਜੀਵ ਕੁਮਾਰ, ਦਰਸ਼ਨ ਸਿੰਘ ਜੋਗਾ, ਜਸਵਿੰਦਰ ਬਬਲੂ, ਅਮਨਦੀਪ ਸਿੰਘ ਬਿੱਟੂ, ਰਾਮ ਕੁਮਾਰ, ਸੁਨੀਲ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।