11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ

ਅਜੀਤ ਡੈਸਕ 03-05-2026
ਬਠਿੰਡਾ, 2 ਮਈ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜਿਸ ਪਾਸੋਂ 75 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਥਰਮਲ ਪੁਲਿਸ ਵਲੋਂ ਖੇਤਾ ਸਿੰਘ ਬਸਤੀ ਪਾਸੋਂ ਵੇਦ ਪ੍ਰਕਾਸ਼ ਨਾਮੀ ਵਿਅਕਤੀ ਵਾਸੀ ਖੇਤਾ ਸਿੰਘ ਬਸਤੀ ਨੂੰ ਗਿ੍ਫ਼ਤਾਰ ਕਰਕੇ 75 ਨਸ਼ੀਲੇ ਕੈਪਸੂਲ ਬਰਾਮਦ ਕਰ ਲਏ ਗਏ, ਜਿਸ 'ਤੇ ਥਾਣਾ ਥਰਮਲ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਰੋਕਥਾਮ ਲਈ ਕੀਤਾ ਜਾਗਰੂਕ <br/> ਅਗਲੀ ਖ਼ਬਰ ਅਮਰਜੀਤ ਸਿੰਘ ਸਿੱਧੂ ਸੀ.ਪੀ.ਆਈ.(ਐਮ.) ਦੇ ਕਾਰਜਕਾਰੀ ਤਹਿਸੀਲ ਸਕੱਤਰ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।