ਬਠਿੰਡਾ, 10 ਮਈ (ਅਵਤਾਰ ਸਿੰਘ ਕੈਂਥ)- ਸਦਭਾਵਨਾ ਵੈੱਲਫੇਅਰ ਸੁਸਾਇਟੀ ਵਲੋਂ ਭਿਆਨਕ ਗਰਮੀ ਦੌਰਾਨ ਲੋਕਾਂ ਨੂੰ ਰਾਹਤ ਦੇਣ ਲਈ ਰੇਲਵੇ ਸਟੇਸ਼ਨ ਦੇ ਬਾਹਰ ਅਤੇ ਲੇਬਰ ਚੌਕ ਵਿਖੇ ਠੰਢੇ ਜਲ ਸੇਵਾ ਦੀ ਸ਼ੁਰੂਆਤ ਕੀਤੀ ਗਈ¢ ਰੇਲਵੇ ਸਟੇਸ਼ਨ ਵਿਖੇ ਸੇਵਾ ਦਾ ਉਦਘਾਟਨ ਸਮਾਜ ਸੇਵੀ ਸੁਧੀਰ ਬਾਂਸਲ ਵਲੋਂ ਕੀਤਾ ਗਿਆ, ਜਦਕਿ ਲੇਬਰ ਚੌਕ ਵਿਖੇ ਮਹੇਸ਼ ਮਿੱਤਲ, ਸੰਦੀਪ ਗਰਗ ਹੈਪੀ ਅਤੇ ਵਿਕੀ ਕੱਕੜ ਨੇ ਸਾਂਝੇ ਤੌਰ 'ਤੇ ਇਸ ਸੇਵਾ ਦੀ ਸ਼ੁਰੂਆਤ ਕੀਤੀ¢ ਇਸ ਦੌਰਾਨ ਰਾਹਗੀਰਾਂ, ਮਜ਼ਦੂਰਾਂ, ਰਿਕਸ਼ਾ ਚਾਲਕਾਂ ਅਤੇ ਲੋੜਵੰਦ ਲੋਕਾਂ ਨੂੰ ਠੰਢਾ ਪਾਣੀ ਵੰਡਿਆ ਗਿਆ ¢ ਸੁਧੀਰ ਬਾਂਸਲ ਨੇ ਕਿਹਾ ਕਿ ਪਿਆਸੇ ਨੂੰ ਠੰਢਾ ਪਾਣੀ ਪਿਲਾਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ¢ ਮਹੇਸ਼ ਮਿੱਤਲ ਨੇ ਕਿਹਾ ਕਿ ਸੇਵਾ ਦੀ ਭਾਵਨਾ ਹੀ ਸਮਾਜ ਦੀ ਸਭ ਤੋਂ ਵੱਡੀ ਲੋੜ ਹੈ¢ ਉੱਥੇ ਹੀ ਸੁਭਾਸ਼ ਚੰਦਰ ਅਰੋੜਾ ਨੇ ਦੱਸਿਆ ਕਿ ਸੰਸਥਾ ਹਰ ਸਾਲ ਗਰਮੀਆਂ ਵਿਚ ਠੰਢੇ ਜਲ ਦੀ ਸੇਵਾ ਅਤੇ ਸਰਦੀਆਂ ਵਿਚ ਚਾਹ, ਰਸ ਅਤੇ ਬਿਸਕੁਟ ਵੰਡ ਕੇ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਹੈ¢ ਇਸ ਮੌਕੇ ਮਾਸਟਰ ਰਮੇਸ਼ ਚੰਦਰ, ਪ੍ਰੇਮ ਭਾਰਤੀ, ਰਾਜਕੁਮਾਰ ਯਾਦਵ, ਜੋਗਿੰਦਰ ਪਾਲ ਵਿਕੀ, ਤੇਗ ਬਹਾਦੁਰ ਪਿੰਕੀ, ਰਾਜਿੰਦਰ ਸਿੰਗਲਾ, ਲਲਿਤ ਕੁਮਾਰ ਲੱਕੀ, ਡਾ. ਹਰਬੰਸ ਲਾਲ, ਚਰਨਜੀਤ ਟੁਟੇਜਾ, ਸੰਦੀਪ ਗਰਗ ਬੌਬੀ, ਦੇਵਰਾਜ ਸਿੰਗਲਾ, ਅਮਿਤ ਸਿੰਗਲਾ, ਨੰਦ ਕਿਸ਼ੋਰ ਬਾਂਸਲ, ਆਤਮ ਪ੍ਰਕਾਸ਼ ਚਾਵਲਾ ਅਤੇ ਹਰਿਓਮ ਸਮਾਈਲ ਗਰੁੱਪ ਦਾ ਵਿਸ਼ੇਸ਼ ਸਹਿਯੋਗ ਰਿਹਾ¢ ਸੰਸਥਾ ਵਲੋਂ ਦੱਸਿਆ ਗਿਆ ਕਿ ਇਹ ਸੇਵਾ ਪੂਰੇ ਗਰਮੀ ਦੇ ਮੌਸਮ ਦੌਰਾਨ ਨਿਰੰਤਰ ਜਾਰੀ ਰਹੇਗੀ¢