ਗੋਨਿਆਣਾ, 15 ਮਈ (ਲਛਮਣ ਦਾਸ ਗਰਗ)-ਬਲਾਕ ਰਾਮਪੁਰਾ ਫੂਲ ਦੇ ਬੀਕੇਯੂ ਦੇ ਜਨਰਲ ਸਕੱਤਰ ਕੁਲਜਿੰਦਰ ਸਿੰਘ ਨੇ ਵਰਕਰਾਂ ਨੂੰ ਨਾਲ ਲੈ ਕੇ ਆਪਣੀ ਮੰਗ ਦੇ ਸਮਰਥਨ ਵਿਚ ਅੱਜ ਥਾਣਾ ਨੇਹੀਂਆਂ ਵਾਲਾ ਦੇ ਸਾਹਮਣੇ ਧਰਨਾ ਦਿੱਤਾ | ਕੁਝ ਸਮੇਂ ਬਾਅਦ ਥਾਣਾ ਨੇਹੀਂਆਂ ਵਾਲਾ ਦੇ ਮੁੱਖ ਅਫ਼ਸਰ ਅਮਰਿੰਦਰ ਸਿੰਘ ਵਲੋਂ ਸਬੰਧਿਤ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਵਿਸ਼ਵਾਸ਼ ਦਿਵਾਉਣ 'ਤੇ ਧਰਨਾ ਚੁੱਕ ਦਿੱਤਾ | ਜਾਣਕਾਰੀ ਅਨੁਸਾਰ ਹਫ਼ਤਾ ਪਹਿਲਾਂ ਰਾਤ ਸਮੇਂ ਖੁਸ਼ਵੰਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਹੁਸਨਰ ਅਤੇ ਉਸ ਦੇ ਸਾਥੀਆਂ ਨੇ ਜਸਵੀਰ ਸਿੰਘ ਨੇ ਗੁਰਜੰਟ ਸਿੰਘ ਵਾਸੀ ਪਿੰਡ ਜੰਡਾਂਵਾਲਾ ਦੀ 18 ਕਨਾਲਾਂ ਜ਼ਮੀਨ 'ਤੇ ਕਬਜ਼ਾ ਕਰ ਲਿਆ | ਜਿਸ ਸਬੰਧੀ ਥਾਣਾ ਨੇਹੀਂਆਂ ਵਾਲਾ ਵਿਖੇ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਪੁਲਿਸ ਨੇ ਖੁਸ਼ਵੰਤ ਕੌਰ ਅਤੇ ਉਸ ਦੇ ਸਾਥੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ | ਜਥੇਬੰਦੀ ਆਗੂ ਨੇ ਕਿਹਾ ਕਿ ਅਦਾਲਤ ਵਲੋਂ ਉਕਤ ਜ਼ਮੀਨ 'ਤੇ ਸਟੇਅ ਆਰਡਰ ਵੀ ਜਾਰੀ ਕੀਤਾ ਹੈ | ਇਸ ਸਬੰਧ ਵਿਚ 12.09.2026 ਨੂੰ ਕੇਸ ਦਰਜ ਕੀਤਾ ਗਿਆ ਹੈ, ਪਰ ਬੀਤੇ ਦਿਨੀਂ ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਵਲੋਂ ਜਸਵੀਰ ਸਿੰਘ ਉਰਫ਼ ਬੇਅੰਤ ਸਿੰਘ ਦੇ ਬਿਆਨ 'ਤੇ ਖੁਸ਼ਵੰਤ ਕੌਰ ਪਤਨੀ ਲਖਵਿੰਦਰ ਸਿੰਘ, ਲਖਵਿੰਦਰ ਸਿੰਘ ਪੁੱਤਰ ਵਾਸੀ ਜਰਨਾਘ ਪਿੰਡ ਹੁਸਨਰ, ਮਨਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ, ਗੁਰਚਰਨ ਸਿੰਘ ਪੁੱਤਰ ਅਜਾਇਬ ਸਿੰਘ, ਗੁਰਜੰਟ ਸਿੰਘ ਪੁੱਤਰ ਅਜਾਇਬ ਸਿੰਘ, ਅਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਸਾਰੇ ਪਿੰਡ ਜੰਡਾਂਵਾਲਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਪਰ ਪੁਲਿਸ ਨੇ ਹਾਲੇ ਤੀਕ ਕੋਈ ਗਿ੍ਫ਼ਤਾਰੀ ਨਹੀਂ ਹੋਈ | ਦੂਜੇ ਪਾਸੇ, ਖੁਸ਼ਵੰਤ ਕੌਰ ਨੇ ਸਾਲ 2024 ਵਿੱਚ ਉਸ ਨੇ ਗੁਰਚਰਨ ਸਿੰਘ, ਗੁਰਦੀਪ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਜੰਡਾਵਾਲਾ ਤੋਂ ਉਕਤ ਜ਼ਮੀਨ ਖਰੀਦੀ ਸੀ, ਜੋ ਐਫਆਈਆਰ ਨੰਬਰ 136/2026 ਵਿਚ ਦਰਜ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਜਾਵੇ | ਐਫਆਈਆਰ ਨੰਬਰ 136/2026 ਵਿਚ ਗੈਰ-ਜ਼ਮਾਨਤੀ ਧਾਰਾਵਾਂ ਵਧਾਈਆਂ ਜਾਣ | ਇਸ ਮੌਕੇ ਉਕਤ ਵਰਕਰਾਂ ਦੇ ਨਾਲ ਸੁਖਵਿੰਦਰ ਕੌਰ ਖਾਂਡੀ ਸਟੇਟ ਜਨਰਲ ਸਕੱਤਰ, ਪ੍ਰਸ਼ੋਤਮ ਮਹਿਰਾਜ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਵੀ ਹਾਜ਼ਰ ਸਨ |