08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੀ. ਬੀ. ਐਸ. ਈ. ਦੇ 12ਵੀਂ ਦੇ ਨਤੀਜਿਆਂ 'ਚੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਚੰਗੇ ਅੰਕ ਹਾਸਲ ਕਰਨ ਵਾਲੇ ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਦੇ ਵਿਦਿਆਰਥੀ | (ਸੱਜੇ) ਸੀ ਬੀ ਐਸ ਈ ਬਾਰ੍ਹਵੀਂ ਵਿਚ ਚੰਗੇ ਅੰਕ ਲੈਣ ਵਾਲੇ ਗੁਰੂ ਨਾਨਕ ਦੇਵ ਸਕੂਲ ਬਠਿੰਡਾ ਦੇ ਵਿਦਿਆਰਥੀ | <br/> ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀ | <br/> 16-05-2026
ਸਮਰ ਹਿੱਲ ਕਾਨਵੈਂਟ ਸਕੂਲ
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਬੋਰਡ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਨੇ ਨਾਨ-ਮੈਡੀਕਲ, ਮੈਡੀਕਲ, ਕਾਮਰਸ ਤਿੰਨੋ ਸਟਰੀਮਾਂ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ ਦੇ ਰੰਗ ਦਿਖਾਏ ਹਨ | ਵਿਦਿਆਰਥੀ ਉਦੇ ਸਿੰਗਲਾ ਨੇ ਕਾਮਰਸ ਵਿਚ 95.6 ਫ਼ੀਸਦੀ, ਵੰਸ਼ ਗਰਗ ਨੇ ਮੈਡੀਕਲ ਵਿਚ 95 ਫ਼ੀਸਦੀ ਨੇ ਆਪਣੇ ਗਰੁੱਪਾਂ ਵਿਚੋਂ ਟਾਪ ਕੀਤਾ ਹੈ | ਜਦਕਿ ਪ੍ਰੀਸ਼ਾ ਬਾਂਸਲ ਨੇ 88.8 ਫ਼ੀਸਦੀ, ਜਸ਼ਨਪ੍ਰੀਤ ਕੌਰ ਨੇ 88.7 ਫ਼ੀਸਦੀ (ਆਰਟਸ), ਏਕਮਪ੍ਰੀਤ ਕੌਰ ਬੁਸਰਾਹ ਨੇ 86.6 ਫ਼ੀਸਦੀ, ਕਾਰਤਿਕ ਗਰਗ ਨੇ 86.4 ਫ਼ੀਸਦੀ, ਰਸ਼ਭ ਨੇ 84.2 ਫ਼ੀਸਦੀ, ਖ਼ੁਸ਼ਨੂਰ ਸਿੰਘ ਚੱਠਾ ਨੇ 82.8 ਫ਼ੀਸਦੀ, ਨੈਛਲ ਸਿੰਘ ਸਿੱਧੂ ਨੇ 84.4 ਫ਼ੀਸਦੀ (ਨਾਨ-ਮੈਡੀਕਲ), ਕੁਸ਼ਲ ਸ਼ਰਮਾ ਨੇ 83.2 ਫ਼ੀਸਦੀ, ਸ਼ੇਬਿਨਬੀਰ ਕੌਰ ਨੇ 86.2 ਫ਼ੀਸਦੀ, ਨੀਤਿਕਾ ਗਰਗ ਨੇ 86 ਫ਼ੀਸਦੀ (ਕਾਮਰਸ), ਅਵਿੰਕਾ ਬਿਸ਼ਨੋਈ ਨੇ 82.4 ਫ਼ੀਸਦੀ, ਪਰਮਦੀਪ ਸਿੰਘ ਨੇ 80.6 ਫ਼ੀਸਦੀ, ਸ਼ੁਭਰੀਤ ਕੌਰ ਨੇ 86.2 ਫ਼ੀਸਦੀ (ਆਰਟਸ), ਸੁਖਦੀਪ ਕੌਰ ਨੇ 82.2 ਫ਼ੀਸਦੀ, ਪਲਕ ਨੇ 80.4 ਫ਼ੀਸਦੀ, ਪੀਯੂਸ਼ ਰਤਰਜਾ ਨੇ 80.2 ਫ਼ੀਸਦੀ, ਸੰਚਿਤਾ ਗਰਗ ਨੇ 85.4 ਫ਼ੀਸਦੀ, ਇਆਸ ਕੁਮਾਰ ਨੇ 81.6 ਫ਼ੀਸਦੀ, ਸਿਮਰਨਪ੍ਰੀਤ ਕੌਰ ਨੇ 83.4 ਫ਼ੀਸਦੀ (ਆਰਟਸ) ਅੰਕ ਹਾਸਲ ਕੀਤੇ ਹਨ | ਸਕੂਲ ਦੇ ਪਿ੍ੰਸੀਪਲ ਜਗਦੀਸ਼ ਕੌਰ ਨੇ ਉਨ੍ਹਾਂ ਦੀ ਸਫਲਤਾ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਤੀਜਾ ਵਿਦਿਆਰਥੀ ਦੀ ਸਖ਼ਤ ਮਿਹਨਤ, ਅਧਿਆਪਕਾ ਦੇ ਮਾਰਗ ਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਸਕੂਲ ਦੇ ਐਮ. ਡੀ ਰਮੇਸ਼ ਕੁਮਾਰੀ ਨੇ ਸਾਰੇ ਸਫ਼ਲ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ | ਚੰਗੇ ਪ੍ਰਦਰਸ਼ਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ |
ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ
ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ ਅਤੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਸਕੂਲ ਪਿ੍ੰਸੀਪਲ ਜਸਦੀਪ ਕੌਰ ਮਾਨ ਨੇ ਦੱਸਿਆ ਕਿ ਸਾਇੰਸ, ਕਾਮਰਸ ਅਤੇ ਆਰਟਸ ਸਟਰੀਮਾਂ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ¢ ਸਕੂਲ ਦੀ ਵਿਦਿਆਰਥਣ ਜੀਆ ਸਿੰਗਲਾ ਨੇ 96.6 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ¢ ਜਦਕਿ ਦਿਵਾਂਸ਼ੂ ਚਾਵਲਾ ਨੇ 95 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਦਿ੍ਸ਼ਟੀ ਉਮਤ ਨੇ 93.4 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ¢ ਇਸ ਤੋਂ ਇਲਾਵਾ ਸਕੂਲ ਦੇ 10 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਦਕਿ 30 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅਤੇ 31 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ¢ ਇਸ ਸ਼ਾਨਦਾਰ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਪ੍ਰਬੰਧਕਾਂ ਅਤੇ ਪਿ੍ੰਸੀਪਲ ਜਸਦੀਪ ਕੌਰ ਮਾਨ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ, ਅਧਿਆਪਕਾਂ ਦੀ ਸਹੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ¢ ਸਕੂਲ ਪ੍ਰਬੰਧਕਾਂ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ¢
ਸਟਾਰ ਪਲੱਸ ਕਾਨਵੈਂਟ ਸਕੂਲ ਰਾਮਾਂ
ਰਾਮਾਂ ਮੰਡੀ, (ਤਰਸੇਮ ਸਿੰਗਲਾ)- ਸੀ.ਬੀ.ਐੱਸ .ਈ. ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਅਨੁਸਾਰ ਰਾਮਾਂ ਮੰਡੀ ਦੇ ਵਿੱਦਿਆ ਵਿਚ ਪ੍ਰਸਿੱਧ ਸਟਾਰ ਪਲੱਸ ਕਾਨਵੈਂਟ ਸਕੂਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ¢ ਸਕੂਲ ਦੇ 19 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ ਅੰਕ ਗਗਨਦੀਪ ਸਿੰਘ 94.2 ਫ਼ੀਸਦੀ ਤਾਨਵ ਜਿੰਦਲ 93.2 ਫ਼ੀਸਦੀ ਆਸ਼ੀਆ ਵਿਨਾਇਕ 92.2 ਫ਼ੀਸਦੀ ਸਹਿਜਪ੍ਰੀਤ ਸਿੰਘ 91.8 ਫ਼ੀਸਦੀ ਯੁਵਲ ਯਾਦਵ 91.6 ਫ਼ੀਸਦੀ ਵੰਸ਼ ਗਰਗ 90.6 ਫ਼ੀਸਦੀ ਕਸ਼ਿਸ਼ ਗਰਗ 90.4 ਫ਼ੀਸਦੀ ਸ਼ਗਨਪ੍ਰੀਤ ਕÏਰ 89.4 ਕਰਨਜੋਤ ਕÏਰ 89.2 ਫ਼ੀਸਦੀ ਮੰਨਤ88.6 ਫ਼ੀਸਦੀ ਹਰਮਨਦੀਪ ਸਿੰਘ 87.8 ਪੰਕਜ ਸਿੰਗਲਾ 87 ਫ਼ੀਸਦੀ ਏਕਮਵੀਰ ਸਿੰਘ 87 ਫ਼ੀਸਦੀ ਪੁਸ਼ਪਿੰਦਰ ਸਿੰਘ ਸਿੱਧੂ 86.8 ਫ਼ੀਸਦੀ ਤਨੁਸ਼ 86.8 ਫ਼ੀਸਦੀ ਧਰੁਵ ਗਰਗ 86.6 ਫ਼ੀਸਦੀ ਸਿਮਰਨਜੀਤ ਕÏਰ 86.4 ਫ਼ੀਸਦੀ ਅਰਮਾਨਦੀਪ ਸਿੱਧੂ 86 ਫ਼ੀਸਦੀ ਆਸਥਾ 85.6 ਨੇ ਹਾਸਲ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰÏਸ਼ਨ ਕੀਤਾ ਹੈ¢ ਇਨ੍ਹਾਂ ਤੋਂ ਇਲਾਵਾ 23 ਵਿਦਿਆਰਥੀਆਂ ਨੇ 80/85 ਫ਼ੀਸਦੀ ਦੇ ਵਿਚਕਾਰ, 52 ਵਿਦਿਆਰਥੀਆਂ ਨੇ 70/80 ਫ਼ੀਸਦੀ ਅਤੇ 62 ਵਿਦਿਆਰਥੀਆਂ ਨੇ 60/70 ਫ਼ੀਸਦੀ ਨੰਬਰ ਹਾਸਿਲ ਕੀਤੇ ਹਨ¢ ਇਸ ਮੌਕੇ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ, ਪਿ੍ੰਸੀਪਲ ਮੈਡਮ ਮੋਨਿਕਾ ਧੀਮਾਨ, ਸਕੂਲ ਪ੍ਰਬੰਧਕ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ¢ ਚੇਅਰਮੈਨ ਵਿਜੇ ਲਹਿਰੀ ਨੇ ਕਿਹਾ ਕਿ ਇਹ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਵਿਚੋਂ ਵਿਦਿਆ ਹਾਸਲ ਕਰਕੇ ਅੱਜ ਬਹੁਤੇ ਵਿਦਿਆਰਥੀ ਵੱਖ ਵੱਖ ਸਰਕਾਰੀ ਵਿਭਾਗਾਂ ਇੱਥੋਂ ਤੱਕ ਕਿ ਜੱਜ ਦੇ ਅਹੁਦਿਆਂ ਤੇ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ¢
ਕਲੇਅ ਇੰਡੀਆ ਸਕੂਲ
ਸੰਗਤ ਮੰਡੀ, (ਸੁਖਤੇਜ ਧਾਲੀਵਾਲ)- ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਸੰਗਤ ਕੈਂਚੀਆਂ ਵਲੋਂ 12ਵੀਂ ਜਮਾਤ ਦੇ ਆਏ ਸ਼ਾਨਦਾਰ ਨਤੀਜਿਆਂ ਦੀ ਖ਼ੁਸ਼ੀ ਸਾਂਝੀ ਕਰਨ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਿਚ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਵਿਦਿਆਰਥੀਆਂ ਨੂੰ ਸਕੂਲ ਵਿਚ ਬੁਲਾ ਕੇ, ਉਨ੍ਹਾਂ ਨਾਲ ਖ਼ੁਸ਼ੀ ਸਾਂਝੀ ਕਰਦੇ ਹੋਏ ਮਿਠਾਈ ਵੰਡੀ ਗਈ¢ ਸਕੂਲ ਵਲੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਦੱਸਿਆ ਦਿੱਲੀ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਵਿਦਿਆਰਥੀ ਮਨਿੰਦਰ ਸਿੰਘ ਨੇ ਸਕੂਲ ਵਿਚੋਂ ਪਹਿਲਾ ਸਥਾਨ, ਜਪਨੀਤ ਕੌਰ ਢਿੱਲੋਂ ਨੇ ਦੂਜਾ ਅਤੇ ਗੁਰਨੂਰ ਸਿੰਘ ਧਾਲੀਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ¢ ਸਕੂਲ ਦੇ ਡਾਇਰੈਕਟਰ ਵਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ¢ ਇਸ ਮੌਕੇ ਸਕੂਲ ਦੇ ਚੇਅਰਮੈਨ ਜੀ.ਐਸ .ਢਿੱਲੋਂ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਹੋਰ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ¢ ਸਕੂਲ ਪ੍ਰਬੰਧਕਾਂ ਨੇ ਇਸ ਕਾਮਯਾਬੀ ਲਈ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦੀ ਸਰਾਹਨਾ ਕੀਤੀ¢ ਸਮਾਗਮ ਦੇ ਅੰਤ ਵਿਚ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ¢
ਪਿਛਲੀ ਖ਼ਬਰ ਸਿਰ 'ਤੇ ਛੱਤ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਬੈਠੇ ਆਵਾਸ ਯੋਜਨਾ ਦੇ ਲਾਭਪਾਤਰੀ ਅਗਲੀ ਖ਼ਬਰ ਸਤਿਨਾਮ ਸਰਵ ਕਲਿਆਣ ਟਰੱਸਟ ਵਲੋਂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਬੱਚਿਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।