07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਾਲਿਆਂਵਾਲੀ-ਲਹਿਰਾ ਮੁਹੱਬਤ ਮਾਰਗ 'ਤੇ ਲਸਾੜਾ ਡਰੇਨ ਦਾ ਤੰਗ ਪੁਲ ਹਾਦਸਿਆਂ ਨੂੰ ਦੇ ਰਿਹੈ ਸੱਦਾ

ਅਜੀਤ ਡੈਸਕ 16-05-2026
ਬਾਲਿਆਂਵਾਲੀ, 15 ਮਈ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਵਿਖੇ ਲਹਿਰਾ ਮੁਹੱਬਤ ਵਾਲੇ ਰੋਡ 'ਤੇ ਲਸਾੜਾ ਡਰੇਨ 'ਤੇ ਬਿਨ੍ਹਾਂ ਰੇਲਿੰਗ ਦੇ ਤੰਗ ਪੁਲ ਕਾਰਨ ਕਈ ਵਾਹਨ ਡਰੇਨ 'ਚ ਡਿੱਗਣ ਕਰਕੇ ਹਾਦਸਾ ਗ੍ਰਸਤ ਹੋ ਚੁੱਕੇ ਹਨ | ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ | ਸਰਪੰਚ ਸੰਦੀਪ ਸਿੰਘ ਨੱਨੂੰ ਢੱਡੇ ਤੇ ਸਮਾਜ ਸੇਵੀ ਇੰਦਰਜੀਤ ਸਿੰਘ ਰੰਧਾਵਾ ਬਾਲਿਆਂਵਾਲੀ ਨੇ ਦੱਸਿਆ ਕਿ ਬਾਲਿਆਂਵਾਲੀ ਤੋਂ ਲਹਿਰਾ ਮੁਹੱਬਤ ਵਾਲੀ ਸੜਕ ਪਹਿਲਾਂ 8-10 ਫੁੱਟ ਚੌੜੀ ਸੀ ਪਰ ਲੋਕਾਂ ਦੀ ਮੰਗ 'ਤੇ ਸਰਕਾਰ ਨੇ ਸੰਨ੍ਹ 2025 'ਚ ਟੁੱਟ ਚੁੱਕੀ ਉਕਤ ਸੜਕ ਨੂੰ ਨਵੇਂ ਸਿਰੇ ਤੋਂ 18 ਫੁੱਟ ਚੌੜੀ ਸੜਕ ਬਣਾ ਗਈ ਸੀ ਕਿਉਂਕਿ ਇਹ ਸੜਕ ਬਠਿੰਡਾ ਜਾਣ ਲਈ ਨੇੜੇ ਦਾ ਰਸਤਾ ਹੈ, ਤੇ ਸੜਕ 18 ਫੁੱਟੀ ਬਣਨ ਕਰਕੇ ਜ਼ਿਆਦਾਤਰ ਵਾਹਨ ਬਾਲਿਆਂਵਾਲੀ ਤੋਂ ਲਹਿਰਾ ਮੁਹੱਬਤ ਵਾਲੀ ਸੜਕ 'ਤੋਂ ਹੀ ਲੰਘਦੇ ਹਨ | ਸਰਪੰਚ ਸੰਦੀਪ ਸਿੰਘ ਨੱਨੂ ਤੇ ਇੰਦਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸੜਕ ਚੌੜੀ ਕਰਕੇ ਬਣਾ ਦਿੱਤੀ ਇਹ ਸਰਕਾਰ ਦਾ ਵਧੀਆ ਉਪਰਾਲਾ ਹੈ ਪ੍ਰੰਤੂ ਬਾਲਿਆਂਵਾਲੀ ਤੋਂ ਲਹਿਰਾ ਮੁਹੱਬਤ ਦੇ ਵਿਚਕਾਰ ਬਾਲਿਆਂਵਾਲੀ ਵਿਖੇ ਲਸਾੜਾ ਡਰੇਨ ਦਾ ਜੋ ਪੁਲ ਬਣਿਆ ਹੋਇਆ ਹੈ | ਉਹ ਨਵਾਂ ਨਹੀਂ ਬਣਾਇਆ ਗਿਆ ਤੇ ਉਕਤ ਪੁਲ ਨਵੀਂ ਸੜਕ ਨਾਲੋਂ ਤੰਗ ਹੈ ਜਦਕਿ ਘੋਨੇ-ਮੋਨੇ ਪੁਲ ਦੇ ਆਸੇ-ਪਾਸੇ ਸੁਰੱਖਿਆ ਲਈ ਰੇਲਿੰਗ ਵੀ ਨਹੀਂ ਲੱਗੀ | ਜਿਸ ਕਰਕੇ ਰਾਤ ਸਮੇਂ ਕਈ ਹਾਦਸੇ ਵਾਪਰ ਚੁੱਕੇ ਹਨ ਕਿਉਂਕਿ ਗੱਡੀ ਚਾਲਕ 18 ਫੁੱਟੀ ਸੜਕ ਦੇ ਅੰਦਾਜ਼ੇ ਨਾਲ ਗੱਡੀ ਚਲਾ ਰਹੇ ਹੁੰਦੇ ਹਨ ਪ੍ਰੰਤੂ ਡਰੇਨ ਕੋਲ ਅਚਾਨਕ ਤੰਗ ਪੁਲ ਹੋਣ ਕਰਕੇ ਕਈ ਕਾਰਾਂ ਡਰੇਨ 'ਚ ਡਿੱਗਣ ਕਰਕੇ ਹਾਦਸਾ ਗ੍ਰਸਤ ਹੋ ਗਈਆਂ ਹਨ | ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ 18 ਫੁੱਟੀ ਸੜਕ ਵਾਂਗ ਪੁਲ ਨੂੰ ਵੀ 18 ਚੌੜਾ ਕਰਕੇ ਬਣਾਇਆ ਜਾਵੇ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਪੁਲ ਦੇ ਆਸੇ-ਪਾਸੇ ਮਜ਼ਬੂਤ ਰੇਲਿੰਗ ਲਗਾਈ ਜਾਵੇ ਤਾਂ ਜੋ ਤੰਗ ਪੁਲ ਕਾਰਨ ਵਾਪਰ ਰਹੇ ਹਾਦਸਿਆਂ ਤੋਂ ਬਚਾਅ ਹੋ ਸਕੇ | ਇਸ ਸਬੰਧੀ ਪੀ.ਡਬਲਯੂ.ਡੀ ਵਿਭਾਗ ਦੇ ਐਸ.ਡੀ.ਓ ਨਿਸ਼ੂ ਬਾਂਸਲ ਤੇ ਜੇ.ਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਬਣੀ ਸੜਕ 7.5 ਮੀਟਰ ਹੈ, ਤੇ ਪੁਲ ਦੀ ਚੌੜਾਈ 8.5 ਮੀਟਰ ਬਣਨੀ ਹੈ ਤੇ ਲੰਬਾਈ 40 ਮੀਟਰ ਜਦਕਿ ਸੜਕ ਦੀ ਅਪਰੋਚ 90-90 ਮੀਟਰ ਦੀ ਹੋਵੇਗੀ | ਉਨ੍ਹਾਂ ਦੱਸਿਆ ਇਸ ਦਾ ਬਜਟ ਲਗਭਗ 2.5 ਤੋਂ 3 ਕਰੋੜ ਦਾ ਹੈ | ਇਸ ਨੂੰ ਬਣਾਉਣ ਲਈ ਟੈਂਡਰ ਹੋ ਚੁੱਕੇ ਹਨ ਪ੍ਰੰਤੂ ਨਗਰ ਨਿਗਮ ਦੀਆਂ ਚੋਣਾਂ ਕਰਕੇ ਲੱਗੇ ਆਦਰਸ਼ ਜ਼ਾਬਤੇ ਕਾਰਨ ਕੰਮ ਦੀ ਹਾਲੇ ਅਲਾਟਮੈਂਟ ਨਹੀਂ
ਪਿਛਲੀ ਖ਼ਬਰ ਗੁਰਚੇਤ ਸਿੰਘ ਝੰਡੂਕੇ 20 ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਛੱਡ ਕੇ ਭਾਜਪਾ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਤਾਵਰਨ ਅਨੁਕੂਲ ਫਸਲੀ ਰਹਿੰਦ-ਖੂੰਹਦ ਪ੍ਰਬੰਧਨ 'ਤੇ ਰਾਸ਼ਟਰੀ ਕਾਨਫਰੰਸ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।