ਬਾਲਿਆਂਵਾਲੀ, 15 ਮਈ (ਕੁਲਦੀਪ ਮਤਵਾਲਾ)-ਭਾਰਤੀਆ ਜਨਤਾ ਪਾਰਟੀ ਨੂੰ ਹਲਕਾ ਮੌੜ 'ਚ ਉਦੋਂ ਵੱਡਾ ਬਲ ਮਿਲਦਾ ਨਜ਼ਰ ਆਇਆ ਜਦੋਂ ਭਾਜਪਾ ਦੇ ਆਗੂ ਗੁਰਦਿੱਤ ਸਿੰਘ ਗੋਰਾ, ਭੋਲਾ ਸਿੰਘ, ਨਛੱਤਰ ਸਿੰਘ ਅਤੇ ਭਰਪੂਰ ਸਿੰਘ ਨੰਬਰਦਾਰ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਿਉਮਨ ਰਾਈਟਸ ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ 20 ਪਰਿਵਾਰਾਂ ਨਾਲ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਮੌੜ ਦੇ ਇੰਚਾਰਜ ਦਿਆਲ ਦਾਸ ਸੋਢੀ ਨੇ ਸਾਰੇ ਵਰਕਰਾਂ ਤੇ ਆਗੂਆਂ ਨੂੰ ਪਾਰਟੀ ਚਿੰਨ੍ਹ ਵਾਲੇ ਸਿਰੋਪੇ ਪਾ ਕੇ ਭਾਜਪਾ 'ਚ ਸ਼ਾਮਿਲ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਪਾਰਟੀ ਵਲੋਂ ਬਣਦਾ ਸਨਮਾਨ ਦਿੱਤਾ ਜਾਵੇਗਾ | ਸੰਬੋਧਨ ਕਰਦਿਆਂ ਸੋਢੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਹਿੱਤ ਲਏ ਗਏ ਫੈਸਲਿਆਂ ਨਾਲ ਪੂਰੇ ਵਿਸ਼ਵ 'ਚ ਭਾਰਤ ਦਾ ਕੱਦ ਵਧਿਆ ਹੈ ਜਦਕਿ ਹਰ ਸਟੇਟ ਦੇ ਹਰ ਵਰਗਾਂ ਲਈ ਭਾਜਪਾ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਤਹਿਤ ਲਾਭ ਦਿੱਤਾ ਹੈ | ਭਾਜਪਾ ਦੀਆਂ ਲੋਕਪੱਖੀ ਨੀਤੀਆਂ ਨੂੰ ਲੋਕ ਪਸੰਦ ਕਰਦੇ ਹਨ | ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ 2027 'ਚ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ | ਇਸ ਮੌਕੇ ਗੁਰਚੇਤ ਸਿੰਘ ਸਾਬਕਾ ਪੰਚ ਨੇ ਸੂਬਾ ਮੀਤ ਪ੍ਰਧਾਨ ਦਿਆਲ ਦਾਸ ਸੋਢੀ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਤੇ ਪਰਮਪਾਲ ਕੌਰ ਸਿੱਧੂ (ਇੰਚਾਰਜ ਲੋਕ ਸਭਾ ਹਲਕਾ ਬਠਿੰਡਾ) ਤੇ ਭਾਜਪਾ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨਗੇ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਮੇਜਰ ਸਿੰਘ ਰੰਧਾਵਾ ਸੈਕਟਰੀ ਕਿਸਾਨ ਮੋਰਚਾ ਪੰਜਾਬ ਅਤੇ ਸੀਨੀਅਰ ਆਗੂ ਤੇ ਸਰਪੰਚ ਕਰਮਪਾਲ ਸਿੰਘ ਭੁੱਲਰ ਕੋਟੜਾ ਕੌੜਾ ਵਿਸ਼ੇਸ਼ ਤੌਰ ਪਹੁੰਚੇ | ਇਸ ਮੌਕੇ ਜੀਤ, ਕਰਨ ਸਿੰਘ ਸਾਬਕਾ ਮੈਂਬਰ, ਦਰਸ਼ਨ ਸਿੰਘ ਭੈਂਬਰ, ਗੁਰਪ੍ਰੀਤ ਸਿੰਘ, ਗਾਗੀ ਸਿੰਘ, ਕਾਲੂ ਸਿੰਘ, ਕੁੱਕੂ ਸਿੰਘ, ਪਾਟੀ ਸਿੰਘ, ਟਹਿਲਾ ਸਿੰਘ, ਮੇਜਰ ਸਿੰਘ, ਮੱਘਰ ਸਿੰਘ, ਪੋਨਾ ਸਿੰਘ, ਫੌਜੀ ਸਿੰਘ, ਮਨਪ੍ਰੀਤ ਸਿੰਘ ਲਾਡੀ, ਜੁੰਮਾ ਸਿੰਘ, ਬੂਟਾ ਸਿੰਘ, ਜੱਸਾ ਸਿੰਘ, ਚਰਨਾ ਸਿੰਘ, ਗੋਪੀ ਸਿੰਘ, ਕਾਕਾ ਸਿੰਘ, ਕਰਮ ਸਿੰਘ, ਜਗਰਾਜ ਸਿੰਘ, ਰਾਜੂ ਸਿੰਘ ਤੋਂ ਇਲਾਵਾ ਸ਼ਾਮਿਲ ਹੋਏ ਪਰਿਵਾਰਾਂ ਦੀਆਂ ਮਹਿਲਾਵਾਂ ਹਾਜ਼ਰ ਸਨ |