ਜੌੜਕੀਆਂ, 18 ਮਈ (ਲਕਵਿੰਦਰ ਸ਼ਰਮਾ)- ਸਥਾਨਕ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕੁਝ ਘੰਟਿਆਂ ਵਿਚ ਹੀ ਜੌੜਕੀਆਂ ਵਿੱਚ ਕੀਤੇ ਗਏ ਅÏਰਤ ਦੇ ਕਤਲ ਦਾ ਦੋਸੀ ਗਿ੍ਫ਼ਤਾਰ ਕਰ ਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ | ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਜਗਸੀਰ ਸਿੰਘ ਨੇ ਬਜ਼ੁਰਗ ਔਰਤ ਸੁਖਦੇਵ ਕੌਰ (90) ਦਾ ਕਤਲ ਕਰ ਕੇ ਲਾਸ਼ ਨੂੰ ਆਪਣੇ ਘਰ 'ਚ ਹੀ ਲੁਕੋ ਲਿਆ ਸੀ, ਜਿਸ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਜਸਵੀਰ ਸਿੰਘ ਪੁੱਤਰ ਭਜਨ ਸਿੰਘ ਦੀ ਮਾਤਾ ਸੁਖਦੇਵ ਕੌਰ ਦਾ ਕਤਲ ਇਸ ਲਈ ਕੀਤਾ ਸੀ ਕਿਉਂਕਿ ਉਸ ਦੇ ਕੰਨਾਂ 'ਚ ਸੋਨੇ ਦੇ ਗਹਿਣੇ ਪਾਏ ਹੋਏ ਸਨ ਜਦਕਿ ਉਹ ਖ਼ੁਦ ਨਸ਼ਾ ਕਰਨ ਦਾ ਆਦੀ ਸੀ ਤੇ ਉਸ ਨੇ ਲਾਲਚ ਵਿੱਚ ਆ ਕੇ ਘਟਨਾ ਨੂੰ ਅੰਜਾਮ ਦੇ ਦਿੱਤਾ | ਥਾਣਾ ਮੁਖੀ ਨੇ ਦੱਸਿਆ ਕਿ ਵਧੇਰੇ ਪੁੱਛਗਿੱਛ ਲਈ ਕਥਿਤ ਦੋਸ਼ੀ ਨੂੰ ਸੀ.ਆਈ.ਸਟਾਫ਼ ਮਾਨਸਾ ਦੇ ਹਵਾਲੇ ਕੀਤਾ ਗਿਆ ਹੈ, ਤੋਂ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |