ਸਰਦੂਲਗੜ੍ਹ, 18 ਮਈ (ਅਰੋੜਾ)- ਸਰਦੂਲਗੜ੍ਹ ਦੀ ਪੰਜਾਬ ਮਿਉਂਸਪਲ ਆਊਟਸੋਰਸ ਇੰਪਲਾਈਜ਼ ਯੂਨੀਅਨ ਪੰਜਾਬ ਨੇ ਜ਼ਿਲੇ੍ਹ ਦੀਆਂ 7 ਕਮੇਟੀਆਂ, ਨਗਰ ਪੰਚਾਇਤ ਤੇ ਨਗਰ ਕੌਂਸਲ ਦੇ ਕੱਚੇ ਕਾਮਿਆਂ ਨੇ ਸਥਾਨਕ ਸ਼ਹਿਰ 'ਚ ਰੋਸ ਮਾਰਚ ਕੱਢਿਆ | ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਦਿਆ ਰਾਮ ਨੇ ਕਿਹਾ ਕਿ ਸਰਕਾਰ ਬਰਾਬਰ ਕੰਮ ਬਰਾਬਰ ਤਨਖ਼ਾਹ ਦੇਵੇ ਅਤੇ ਨਗਰ ਪੰਚਾਇਤਾਂ ਵਿਚ ਈ.ਪੀ.ਐਫ. ਲਾਗੂ ਕਰੇ | ਰੋਸ ਮਾਰਚ ਵਿੱਚ ਸਫ਼ਾਈ ਸੇਵਕਾਂ ਤੋਂ ਇਲਾਵਾ ਡਰਾਈਵਰ, ਹੈਲਪਰ, ਮਾਲੀ, ਚੌਕੀਦਾਰ, ਇਲੈਕਟਰੀਸ਼ਨ, ਸੇਵਾਦਾਰ, ਡਾਟਾ ਐਂਟਰੀ ਆਪਰੇਟਰ, ਸੀਵਰਮੈਨ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਸੰਜੀਵ ਕੁਮਾਰ, ਸੁਖਦੇਵ ਸਿੰਘ ਮਾਨਸਾ, ਹਰਪਿੰਦਰ ਸਿੰਘ, ਵਿਨੋਦ ਕੁਮਾਰ, ਪਵਨ ਕੁਮਾਰ, ਸੁਨੀਲ ਕੁਮਾਰ ਭੀਖੀ, ਸੁਰੇਸ਼ ਕੁਮਾਰ ਜੋਗਾ, ਸਤੀਸ਼ ਕੁਮਾਰ ਬੁਢਲਾਡਾ ਆਦਿ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ |
ਨਗਰ ਕੌਂਸਲ ਤੇ ਨਗਰ ਪੰਚਾਇਤ ਦੇ ਕੱਚੇ ਕਾਮਿਆਂ ਨੇ ਕੀਤਾ ਰੋਸ ਮਾਰਚ <br/>
ਸਰਦੂਲਗੜ੍ਹ ਵਿਖੇ ਸਫ਼ਾਈ ਕਰਮਚਾਰੀਆਂ ਵਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ | ਤਸਵੀਰ : ਜੀ.ਐਮ.ਅਰੋੜਾ<br/>
19-05-2026