02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਪੰਚਾਇਤ ਨਥਾਣਾ ਦੇ ਚੋਣ ਨਤੀਜੇ: ਸ਼੍ਰੋਮਣੀ ਅਕਾਲੀ ਦਲ ਰਿਹਾ ਭਾਰੂ <br/>

ਅਜੀਤ ਡੈਸਕ 30-05-2026
ਨਥਾਣਾ, 29 ਮਈ (ਗੁਰਦਰਸ਼ਨ ਲੁੱਧੜ)- ਨਗਰ ਪੰਚਾਇਤ ਨਥਾਣਾ ਦੇ ਚੋਣ ਨਤੀਜੇ ਨਤੀਜਿਆਂ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਵੇਖਣ ਨੂੰ ਮਿਲੀ ਹੈ¢ ਨਗਰ ਪੰਚਾਇਤ ਦੇ ਕੁਲ 11 ਵਾਰਡਾਂ ਵਿਚੋਂ 10 ਵਾਰਡਾਂ 'ਤੇ ਚੋਣ ਲਈ ਵੋਟਾਂ ਪਈਆਂ ਅਤੇ ਵਾਰਡ ਨੰਬਰ 11 ਦੇ ਵੋਟਰਾਂ ਵਲੋਂ ਉਮੀਦਵਾਰ ਜਸਪਾਲ ਕੌਰ ਪਤਨੀ ਗੁਰਪਾਲ ਸਿੰਘ ਲੀਲਾ ਨੂੰ ਬਿਨ੍ਹਾਂ ਮੁਕਾਬਲਾ ਸਰਬਸੰਮਤੀ ਨਾਲ ਚੁਣਿਆ ਗਿਆ ਸੀ¢ ਚੋਣ ਨਤੀਜਿਆਂ ਉਪਰੰਤ 10 ਵਾਰਡਾਂ ਵਿਚੋਂ 6 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਦੋ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਦੋ ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਜਦੋਂਕਿ ਕਾਂਗਰਸ ਪਾਰਟੀ ਨੂੰ ਕਿਸੇ ਵੀ ਵਾਰਡ ਵਿਚ ਜਿੱਤ ਨਸੀਬ ਨਹੀਂ ਹੋ ਸਕੀ¢ ਵਾਰਡ ਨੰਬਰ ਇੱਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਕÏਰ, ਵਾਰਡ ਦੋ ਤੋਂ 'ਆਪ' ਉਮੀਦਵਾਰ ਹਰਮੇਲ ਸਿੰਘ, ਵਾਰਡ 3 ਤੋਂ ਅਕਾਲੀ ਉਮੀਦਵਾਰ ਅਮਨਦੀਪ ਕÏਰ, ਵਾਰਡ 4 ਤੋਂ ਆਜ਼ਾਦ ਉਮੀਦਵਾਰ ਰਮਨਦੀਪ ਸਿੰਘ, ਵਾਰਡ 5 ਤੋਂ ਅਕਾਲੀ ਉਮੀਦਵਾਰ ਸੁਖਰਾਜ ਕÏਰ, ਵਾਰਡ 6 ਤੋਂ ਅਕਾਲੀ ਉਮੀਦਵਾਰ ਕੁਲਦੀਪ ਰਾਏ ਦੀਪਾ, ਵਾਰਡ 7 ਤੋਂ 'ਆਪ' ਉਮੀਦਵਾਰ ਰਾਜਿੰਦਰ ਸਿੰਘ ਚਰਨਾ,ਵਾਰਡ 8 ਤੋਂ ਅਕਾਲੀ ਉਮੀਦਵਾਰ ਪਾਲ ਸਿੰਘ, ਵਾਰਡ 9 ਤੋਂ ਅਕਾਲੀ ਉਮੀਦਵਾਰ ਸਿਮਰਜੀਤ ਕÏਰ ਅਤੇ ਵਾਰਡ 10 ਤੋਂ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ ਜਿੱਤ ਪ੍ਰਾਪਤ ਹੋਈ ਹੈ¢ ਪਿਛਲੀ ਵਾਰ ਜਿਹੜੇ ਉਮੀਦਵਾਰ ਨਗਰ ਪੰਚਾਇਤ ਨਥਾਣਾ ਦੇ ਕੌਂਸਲਰ ਚੁਣੇ ਗਏ ਸਨ, ਇਸ ਵਾਰ ਉਨ੍ਹਾਂ ਉਮੀਦਵਾਰਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿੱਤ ਪ੍ਰਾਪਤ ਨਹੀਂ ਹੋ ਸਕੀ¢ ਸਿਰਫ਼ ਵਾਰਡ ਨੰਬਰ 9 ਤੋਂ ਅਕਾਲੀ ਉਮੀਦਵਾਰ ਸਿਮਰਜੀਤ ਕੌਰ ਹੀ ਦੁਬਾਰਾ ਚੋਣ ਜਿੱਤੇ ਹਨ¢ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਵਰਨ ਸਿੰਘ ਪੂਹਲੀ, ਪੰਜਾਬ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ, ਸਾਬਕਾ ਬਲਾਕ ਸੰਮਤੀ ਚੇਅਰਮੈਨ ਹਰਮੀਤ ਸਿੰਘ ਬਾਹੀਆ ਅਤੇ ਸਰਕਲ ਜਥੇਦਾਰ ਗੁਰਲਾਭ ਸਿੰਘ ਢੇਲਵਾਂ ਨੇ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਦਿਹਾਤੀ ਅਤੇ ਸ਼ਹਿਰੀ ਦੋਵਾਂ ਵਰਗਾਂ ਦੇ ਲੋਕਾਂ ਵਲੋਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਿਆਰ ਹੋ ਚੁੱਕੇ ਹਨ¢

ਪਿਛਲੀ ਖ਼ਬਰ ਸ਼ਕੰਜਵੀ ਵਾਲਾ ਬਾਬਾ ਚੋਣ ਜਿੱਤਿਆ ਅਗਲੀ ਖ਼ਬਰ ਮਹਿਰਾਜ ਨਗਰ ਪੰਚਾਇਤ ਚੋਣਾਂ 'ਚ ਕਾਂਗਰਸ ਦਾ ਸੂਪੜਾ ਸਾਫ਼, ਖਾਤਾ ਵੀ ਨਾ ਖੁੱਲਿ੍ਹਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।