07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਹਿਯੋਗੀ ਆਜ਼ਾਦ ਉਮੀਦਵਾਰਾਂ ਸਮੇਤ 11 'ਚੋਂ 8 ਸੀਟਾਂ 'ਤੇ ਕਾਬਜ਼ <br/> ਨਗਰ ਕੌਂਸਲ ਕੋਟਫੱਤਾ ਦੀ ਚੋਣ 'ਚ ਅਕਾਲੀ ਦਲ ਦਾ ਕਦਮ ਬੜ੍ਹਤ ਵੱਲ <br/>

ਅਜੀਤ ਡੈਸਕ 01-06-2026
ਕੋਟਫੱਤਾ, 31 ਮਈ (ਰਣਜੀਤ ਸਿੰਘ ਬੁੱਟਰ)- 11 ਵਾਰਡਾਂ ਵਾਲੀ ਨਗਰ ਕੌਂਸਲ ਕੋਟਫੱਤਾ ਵਿਚੋਂ ਵੀ 8 ਵਾਰਡਾਂ 'ਤੇ ਅਕਾਲੀ ਦਲ ਤੇ ਉਸ ਦੇ ਸਹਿਯੋਗੀ ਉਮੀਦਵਾਰ ਕਾਬਜ਼ ਰਹੇ ¢ ਵਾਰਡ ਨੰ.1 ਤੋਂ ਤੱਕੜੀ ਦੇ ਚੋਣ ਨਿਸ਼ਾਨ 'ਤੇ ਲੜੀ ਰੀਟਾ ਰਾਣੀ ਪਤਨੀ ਹਰਵਿੰਦਰ ਕੁਮਾਰ ਹੈਪੀ 63 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ ¢ ਵਾਰਡ ਨੰ 2.ਤੋਂ ਆਪ ਉਮੀਦਵਾਰ ਦਾਰਾ ਸਿੰਘ, ਵਾਰਡ ਨੰਬਰ 3 ਤੋਂ ਅਕਾਲੀ ਕਾਂਗਰਸ ਦੇ ਸਹਿਯੋਗੀ ਆਜ਼ਾਦ ਉਮੀਦਵਾਰ ਸੁਖਦੀਪ ਕÏਰ ਪਤਨੀ ਸਾਬਕਾ ਕੌਂਸਲਰ ਚਰਨਜੀਤ ਸਿੰਘ ਅÏਲਖ 288 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤਣ ਵਿਚ ਸਫਲ ਰਹੇ ¢ ਵਾਰਡ ਨੰ.4 ਤੋਂ ਆਜ਼ਾਦ ਉਮੀਦਵਾਰ ਮਲਕੀਤ ਕੌਰ 115 ਵੋਟਾਂ ਨਾਲ ਜੇਤੂ ਰਹੇ ¢ ਵਾਰਡ ਨੰਬਰ 5 ਤੋਂ ਆਪ ਉਮੀਦਵਾਰ ਕਰਮਜੀਤ ਕੌਰ ਪਤਨੀ ਮੱਖਣ ਸਿੰਘ ਵੀ ਚੋਣ ਜਿੱਤ ਗਏ ¢ ਵਾਰਡ 6 ਤੋਂ ਸਾਬਕਾ ਕੌਂਸਲਰ ਇਕਬਾਲ ਸਿੰਘ ਮੇਟ ਚੋਣ ਜਿੱਤ ਗਏ ¢ ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਕੌਰ ਚੋਣ ਜਿੱਤਣ ਵਿੱਚ ਸਫਲ ਰਹੇ ¢ ਵਾਰਡ ਨੰ.8 ਤੋਂ 'ਆਪ' ਉਮੀਦਵਾਰ ਸੁਖਵੀਰ ਸਿੰਘ ਤੇ ਵਾਰਡ ਨੰਬਰ 9 ਤੋਂ ਸਾਬਕਾ ਕੌਂਸਲਰ ਭੋਲਾ ਸਿੰਘ ਚੋਣ ਜਿੱਤ ਗਏ ¢ ਕੋਟਫੱਤਾ ਦੇ ਵਾਰਡ ਨੰਬਰ 10 ਤੋਂ ਸਮਾਜ ਸੇਵੀ ਅਮਰੀਕ ਸਿੰਘ ਵੀ ਚੋਣ ਜਿੱਤ ਗਏ ¢ ਵਾਰਡ ਨੰਬਰ-11 'ਚ ਹੋਏ ਦਿਲਚਸਪ ਮੁਕਾਬਲੇ 'ਚ ਆਜ਼ਾਦ ਉਮੀਦਵਾਰ ਪ੍ਰਵੀਨ ਪਤਨੀ ਸੁਖਮੰਦਰ ਖਾਨ ਆਪ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤ ਗਏ ¢ ਅਕਾਲੀ ਦਲ ਦੇ ਕੋਟਫੱਤਾ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਅਤੇ ਕਿਸਾਨ ਕਾਂਗਰਸ ਦੇ ਪੰਜਾਬ ਇੰਚਾਰਜ ਮਨਜੀਤ ਸਿੰਘ ਕੋਟਫੱਤਾ ਦੀ ਅਗਵਾਈ ਵਿਚ ਜੇਤੂ ਉਮੀਦਵਾਰ ਨੇ ਜਿੱਤ ਦੇ ਜਸ਼ਨ ਮਨਾਈ ਗੁਲਾਲ ਖੇਡਿਆ,ਪਟਾਕੇ ਚਲਾਏ ਤੇ ਲੱਡੂ ਵੰਡੇ ਗਏ ¢

ਪਿਛਲੀ ਖ਼ਬਰ ਨਗਰ ਕੌਂਸਲ ਕੋਟਫੱਤਾ ਦੀ ਚੋਣ 'ਚ ਅਕਾਲੀ ਦਲ ਦਾ ਕਦਮ ਬੜ੍ਹਤ ਵੱਲ <br/> ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਭੁੱਚੋ ਕਲਾਂ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।