08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੁਨੀਤ ਸਿੱਧੂ ਦਾ ਪਹਿਲਾ ਕਾਵਿ-ਸੰਗ੍ਰਹਿ 'ਅਨਪੈਕਿੰਗ ਦਾ ਹਾਰਟ' ਪ੍ਰਕਾਸ਼ਿਤ <br/>

ਅਜੀਤ ਡੈਸਕ 01-06-2026
ਬਠਿੰਡਾ, 31 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨੌਜਵਾਨ ਕਵਿੱਤਰੀ ਪੁਨੀਤ ਸਿੱਧੂ ਦਾ ਪਹਿਲਾ ਕਾਵਿ-ਸੰਗ੍ਰਹਿ 'ਅਨਪੈਕਿੰਗ ਦਾ ਹਾਰਟ' ਪ੍ਰਕਾਸ਼ਿਤ ਹੋ ਗਿਆ ਹੈ¢ ਇਸ ਕਿਤਾਬ ਵਿਚ ਕੁੱਲ 41 ਕਵਿਤਾਵਾਂ ਸ਼ਾਮਿਲ ਹਨ¢ ਇਹ ਪੁਨੀਤ ਸਿੱਧੂ ਦੀ ਪਹਿਲੀ ਕਿਤਾਬ ਹੈ | ਇਸ ਕਾਵਿ-ਸੰਗ੍ਰਹਿ ਵਿਚ ਮੁਕਤ-ਛੰਦ ਅਤੇ ਤੁਕਾਂਤ ਦੋਵੇਂ ਤਰ੍ਹਾਂ ਦੀਆਂ ਕਵਿਤਾਵਾਂ ਨੂੰ ਥਾਂ ਦਿੱਤੀ ਗਈ ਹੈ, ਜੋ ਮਨੱੁਖੀ ਭਾਵਨਾਵਾਂ, ਜੀਵਨ ਅਨੁਭਵਾਂ ਅਤੇ ਨਿਰੀਖਣਾਂ ਦੀ ਵਿਸ਼ਾਲ ਲੜੀ ਨੂੰ ਬਿਆਨ ਕਰਦੀਆਂ ਹਨ¢ ਹਰ ਕਵਿਤਾ ਵਿਚ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਅੰਤ ਵਿਚ ਸ਼ੁਕਰਾਨੇ ਦੀ ਭਾਵਨਾ ਨੂੰ ਉਭਾਰਿਆ ਗਿਆ ਹੈ¢ ਪੁਨੀਤ ਸਿੱਧੂ ਇਸ ਸਮੇਂ ਐਸ.ਐਸ.ਡੀ. ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਵਿਚ ਫੈਕਲਟੀ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ¢ ਉਨ੍ਹਾਂ ਦੇ ਅਨੁਸਾਰ ਉਨ੍ਹਾਂ ਦਾ ਕਾਰਜਸਥਾਨ ਅਤੇ ਪਰਿਵਾਰ ਹੀ ਰਚਨਾਤਮਿਕਤਾ ਅਤੇ ਪ੍ਰੇਰਨਾ ਦੇ ਮੁੱਖ ਸਰੋਤ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਨਵੇਂ ਸ਼ਬਦ ਲੱਭਣ, ਸਤਰਾਂ ਨੂੰ ਨਿਖਾਰਨ ਅਤੇ ਕਵਿਤਾਵਾਂ ਨੂੰ ਅੰਤਿਮ ਰੂਪ ਦੇਣ ਲਈ ਹਮੇਸ਼ਾ ਉਤਸ਼ਾਹਿਤ ਕੀਤਾ¢ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲਿਖਤ ਦਾ ਸਫ਼ਰ ਸਾਲ 2019 ਵਿਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਇਕ ਗਰੁੱਪ ਫ਼ੋਟੋ ਨਾਲ ਲਿਖੀ ਪਹਿਲੀ ਕਵਿਤਾ ਤੋਂ ਸ਼ੁਰੂ ਹੋਇਆ ਸੀ, ਜੋ 2026 ਵਿਚ ਇਕ ਸੰਪੂਰਨ ਕਿਤਾਬ ਦੇ ਰੂਪ ਵਿਚ ਸਾਹਮਣੇ ਆਇਆ ਹੈ¢ ਉਨ੍ਹਾਂ ਨੇ ਇਸ ਸਫ਼ਰ ਨੂੰ ਰੱਬੀ ਕਿਰਪਾ ਅਤੇ ਆਪਣੇ ਨੇੜਲਿਆਂ ਦੇ ਸਹਿਯੋਗ ਦਾ ਨਤੀਜਾ ਦੱਸਿਆ ਹੈ¢

ਪਿਛਲੀ ਖ਼ਬਰ 21 ਦਿਨਾਂ ਮੁਫ਼ਤ ਸਿਖਲਾਈ ਕੈਂਪ ਦੌਰਾਨ ਲੜਕੀਆਂ ਲਈ ਖੁੱਲ੍ਹਣਗੇ ਸਵੈ-ਰੁਜ਼ਗਾਰ ਦੇ ਬੂਹੇ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 2 ਜੂਨ ਦੇ ਧਰਨੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।