08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਹੋਟਲ ਇੰਡਸਟਰੀ ਦਾ ਐਲਾਨ: ਅੱਜ ਤੋਂ ਸਾਰੇ ਡਿਸਕਾਊਾਟ ਬੰਦ–ਸਤੀਸ਼ ਅਰੋੜਾ

ਅਜੀਤ ਡੈਸਕ 01-06-2026
ਬਠਿੰਡਾ, 31 ਮਈ (ਅਵਤਾਰ ਸਿੰਘ ਕੈਂਥ)- ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਅਤੇ ਕੇਂਦਰ ਸਰਕਾਰ ਤੇ ਗੈਸ ਏਜੰਸੀਆਂ ਦੀ ਕਥਿਤ ਅਣਦੇਖੀ ਦੇ ਵਿਰੋਧ ਵਿਚ ਪੰਜਾਬ ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਅਰੋੜਾ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਇਹ ਐਲਾਨ ਕੀਤਾ ਗਿਆ ਹੈ ਕਿ (1 ਜੂਨ 2026) ਅੱਜ ਤੋਂ ਬਠਿੰਡਾ ਦੇ ਹੋਟਲਾਂ, ਰੈਸਟੋਰੈਂਟਾਂ ਅਤੇ ਰਿਜ਼ੋਰਟਾਂ ਵਿਚ ਦਿੱਤੇ ਜਾਣ ਵਾਲੇ ਹਰ ਤਰ੍ਹਾਂ ਦੇ ਡਿਸਕਾਊਾਟ ਬੰਦ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿਚ 11 ਫ਼ੀਸਦੀ ਤੋਂ 20 ਫ਼ੀਸਦੀ ਤੱਕ ਵਾਧਾ ਕੀਤਾ ਜਾਣਾ ਹੈ¢ ਹੋਟਲ ਉਦਯੋਗ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸਬੰਧਿਤ ਗੈਸ ਏਜੰਸੀਆਂ ਨੂੰ ਮੰਗ ਪੱਤਰ, ਯਾਦ-ਪੱਤਰ ਅਤੇ ਈ-ਮੇਲ ਭੇਜ ਕੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ ਜਾ ਰਹੀ ਸੀ¢ ਹੋਟਲ ਉਦਯੋਗ ਬਿਜਲੀ ਬਿੱਲ, ਕਰਮਚਾਰੀਆਂ ਦੀਆਂ ਤਨਖ਼ਾਹਾਂ, ਖਾਣ-ਪੀਣ ਦੇ ਸਮਾਨ, ਕਿਰਾਏ, ਰਸੋਈਏ, ਵੇਟਰ, ਸਫ਼ਾਈ ਕਰਮਚਾਰੀ, ਮੈਨੇਜਰ, ਸਪਲਾਇਰ, ਟਰਾਂਸਪੋਰਟਰ ਅਤੇ ਖਾਦ ਸਮੱਗਰੀ ਨਾਲ ਜੁੜੇ ਲੱਖਾਂ ਲੋਕਾਂ ਦੀ ਆਜੀਵਿਕਾ ਇਸ ਖੇਤਰ 'ਤੇ ਨਿਰਭਰ ਕਰਦੀ ਹੈ¢ ਕੋਵਿਡ ਮਹਾਂਮਾਰੀ ਵਰਗੇ ਮੁਸ਼ਕਲ ਦÏਰ ਤੋਂ ਰੋਜ਼ਗਾਰ ਬਚਾਉਣ ਲਈ ਯਤਨ ਕੀਤੇ¢ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਤੁਰੰਤ ਰਾਹਤ ਦਿੱਤੀ ਜਾਵੇ ਅਤੇ ਹੋਟਲ ਉਦਯੋਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ¢ ਜੇ ਜਲਦ ਕੋਈ ਸਕਾਰਾਤਮਿਕ ਫੈਸਲਾ ਨਾ ਲਿਆ ਗਿਆ ਤਾਂ ਉਦਯੋਗ ਨੂੰ ਹੋਰ ਵੱਡੇ ਸੰਘਰਸ਼ਮਈ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਸਕਦਾ ਹੈ¢ ਅੰਤ ਵਿਚ ਐਸੋਸੀਏਸ਼ਨ ਨੇ ਆਮ ਲੋਕਾਂ ਤੋਂ ਸਹਿਯੋਗ ਅਤੇ ਸਮਰਥਨ ਦੀ ਅਪੀਲ ਕਰਦਿਆਂ ਕਿਹਾ ਕਿ ਕੀਮਤਾਂ ਵਿਚ ਵਾਧੇ ਦਾ ਇਹ ਫੈਸਲਾ ਗਾਹਕਾਂ ਦੇ ਖ਼ਿਲਾਫ਼ ਨਹੀਂ, ਸਗੋਂ ਉਦਯੋਗ ਦੀ ਹੋਂਦ ਬਚਾਉਣ ਲਈ ਲਿਆ ਗਿਆ ਹੈ¢ ਗੈਸ ਦੀਆਂ ਕੀਮਤਾਂ ਨੇ ਹੋਟਲ ਅਤੇ ਰੈਸਟੋਰੈਂਟ ਉਦਯੋਗ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ¢ ਜੇ ਸਾਡੀਆਂ ਜਾਇਜ਼ ਮੰਗਾਂ 'ਤੇ ਹੁਣ ਵੀ ਧਿਆਨ ਨਾ ਦਿੱਤਾ ਗਿਆ ਤਾਂ ਹੋਟਲ ਉਦਯੋਗ ਆਪਣੀ ਹੋਂਦ ਅਤੇ ਕਰਮਚਾਰੀਆਂ ਦੇ ਭਵਿੱਖ ਦੀ ਰੱਖਿਆ ਲਈ ਅੱਗੇ ਵੀ ਸੰਘਰਸ਼ ਜਾਰੀ ਰੱਖੇਗਾ¢
ਪਿਛਲੀ ਖ਼ਬਰ ਮਾਰਕਫੈੱਡ ਦੇ ਸੇਵਾਮੁਕਤ ਮੁਲਾਜ਼ਮਾਂ ਵਲੋਂ ਚਾਰਜਸੀਟਾਂ ਰੱਦ ਕਰਵਾਉਣ ਤੇ ਲਾਭ ਲੈਣ ਲਈ 'ਕਰੋ ਜਾਂ ਮਰੋ' ਨੀਤੀ ਦਾ ਐਲਾਨ... ਅਗਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇਸ਼ ਵਾਸੀਆਂ ਲਈ ਚਿੰਤਾ ਦਾ ਵਿਸ਼ਾ- ਭਾਗੀਵਾਂਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।