15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਭਾਈ ਜਗਦੀਸ਼ ਸਿੰਘ ਭੂਰਾ ਦੀ ਬਰਸੀ ਮੌਕੇ ਕਿਤਾਬ 'ਕੌਰਨਾਮਾ-3' ਜਾਰੀ <br/>

ਅਜੀਤ ਡੈਸਕ 02-06-2026
ਬਠਿੰਡਾ, 1 ਜੂਨ (ਸੱਤਪਾਲ ਸਿੰਘ ਸਿਵੀਆਂ)- ਬੈਲਜੀਅਮ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਭਾਈ ਜਗਦੀਸ਼ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਸਿੱਖ ਬੀਬੀਆਂ ਵਲੋਂ ਸਿੱਖ ਇਤਿਹਾਸ ਦੀ ਗਵਾਹੀ ਭਰਦੀ ਕਿਤਾਬ 'ਕੌਰਨਾਮਾ-3' ਜਾਰੀ ਕੀਤੀ ਗਈ ਤੇ ਕਿਤਾਬ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ (ਬਠਿੰਡਾ) ਦੇ ਉੱਦਮ ਦੀ ਭਰਵੀਂ ਸ਼ਲਾਘਾ ਕੀਤੀ ਗਈ | ਇਸ ਮੌਕੇ ਸਿੱਖ ਫੈਡਰੇਸ਼ਨ ਜਰਮਨ ਦੇ ਸਰਗਰਮ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਨੇ ਕਿਹਾ ਕਿ ਸ਼ਹੀਦ ਭਾਈ ਜਗਦੀਸ਼ ਸਿੰਘ ਭੂਰਾ ਨੇ ਜਿੱਥੇ ਮੌਜੂਦਾ ਸੰਘਰਸ਼ 'ਚ ਸੇਵਾਵਾਂ ਦਿੱਤੀਆਂ, ਉੱਥੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਸਿੰਘ ਦੀ ਯਾਦ 'ਚ ਬੈਲਜੀਅਮ ਦੇ ਸ਼ਹਿਰ ਈਪਰ 'ਚ ਦਰਵਾਜ਼ਾ ਅਤੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕੀਤੀ, ਜਿੱਥੇ ਹਰ ਸਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ |
ਭਾਈ ਖਨਿਆਣ ਨੇ ਕਿਤਾਬ 'ਕੌਰਨਾਮਾ-3' ਬਾਰੇ ਬੋਲਦਿਆਂ ਕਿਹਾ ਕਿ ਮੌਜੂਦਾ ਸਿੱਖ ਸੰਘਰਸ਼ ਅਤੇ ਜੂਨ 84 ਦੇ ਘੱਲੂਘਾਰੇ ਦੇ ਇਤਿਹਾਸ ਨੂੰ ਸਾਂਭਣਾ ਵਰਤਮਾਨ ਤੇ ਭਵਿੱਖ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਸਬੰਧੀ 'ਕੌਰਨਾਮਾ' ਲੜੀ ਦੀ ਤੀਜੀ ਕਿਤਾਬ 'ਚ ਜੂਨ ਚੁਰਾਸੀ ਘੱਲੂਘਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ 'ਚ ਸ਼ਹੀਦ ਹੋਈਆਂ ਬੀਬੀਆਂ ਦੀ ਸਾਖੀ ਹੈ, ਜਿਸ ਬਾਰੇ ਲੇਖਕ ਕੋਟਭਾਰਾ ਵਲੋਂ ਉਨ੍ਹਾਂ ਦੇ ਵਾਰਸਾਂ, ਰਿਸ਼ਤੇਦਾਰਾਂ ਤੇ ਜਾਣੂਆਂ ਤੋਂ ਤੱਥ ਇਕੱਠੇ ਕਰਕੇ ਦਰਜ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਸਖ਼ਤ ਮਿਹਨਤ ਕਰਕੇ ਇਸ ਨੂੰ ਦਸਤਾਵੇਜ਼ ਦਾ ਰੂਪ ਦਿੱਤਾ, ਜਿਸ ਨੂੰ ਸਾਂਭ ਕੇ ਰੱਖਣਾ ਸਮੇਂ ਦੀ ਲੋੜ ਹੈ | ਸਿੱਖ ਫੈਡਰੇਸ਼ਨ ਜਰਮਨ ਦੇ ਪ੍ਰਧਾਨ ਭਾਈ ਖ਼ੁਸ਼ਹਾਲ ਸਿੰਘ ਲਾਲੀ, ਸਤਨਾਮ ਸਿੰਘ ਦੋਆਬਾ, ਭਾਈ ਰਜਿੰਦਰ ਸਿੰਘ ਜਰਮਨੀ, ਭਾਈ ਇੰਦਰਜੀਤ ਸਿੰਘ ਹਾਲੈਂਡ, ਭਾਈ ਕਰਨਪਾਲ ਸਿੰਘ ਹੇਰਾਂ, ਭਾਈ ਗੁਰਦਿਆਲ ਸਿੰਘ ਢਗਾਸੂ, ਭਾਈ ਪਿ੍ਥਪਾਲ ਸਿੰਘ ਪਟਵਾਰੀ, ਭਾਈ ਜਸਵੰਤ ਸਿੰਘ ਪਾੜ੍ਹਾ, ਭਾਈ ਪਰਤਾਪ ਸਿੰਘ ਜਰਮਨੀ ਤੇ ਸੁਖਦੇਵ ਸਿੰਘ ਹੇਰਾਂ, ਰਘਬੀਰ ਸਿੰਘ ਪੁਆੜ ਫਰਾਂਸ ਤੇ ਭਾਈ ਮਨਜੋਤ ਸਿੰਘ ਭੂਰਾ ਨੇ ਹਰ ਸਿੱਖ ਨੂੰ ਕਿਤਾਬ 'ਕੌਰਨਾਮਾ-3' ਪੜਣ ਦੀ ਅਪੀਲ ਕੀਤੀ | ਉੱਘੇ ਸਿੱਖ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਬੈਲਜੀਅਮ ਦੀ ਸੰਗਤ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ | 

ਪਿਛਲੀ ਖ਼ਬਰ ਨਗਰ ਕੌਂਸਲ ਮੌੜ 'ਚ ਇਸ ਵਾਰ ਵੱਡੀ ਗਿਣਤੀ 'ਚ ਨੌਜਵਾਨ ਚਿਹਰੇ ਜਿੱਤੇ <br/> ਅਗਲੀ ਖ਼ਬਰ ਕਾਂਗਰਸ ਐਮ.ਪੀ. ਰੰਧਾਵਾ ਵਲੋਂ ਮਹੰਤ ਸੋਨੂ ਮੱਕੋ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।