29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅਧਿਆਪਕਾਂ ਦੀਆਂ ਵਿੱਤੀ ਮੰਗਾਂ ਨੂੰ ਲੈ ਕੇ ਡੀ. ਟੀ. ਐੱਫ. ਦਾ ਡੈਪੂਟੇਸ਼ਨ ਬੀ. ਪੀ. ਈ. ਓ . ਬਠਿੰਡਾ ਨੂੰ ਮਿਲਿਆ

ਅਜੀਤ ਡੈਸਕ 06-06-2026

ਬਠਿੰਡਾ, 5 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਡੈਮੋਕਰੈਟਿਕ ਟੀਚਰਜ਼ ਫ਼ਰੰਟ (ਡੀ. ਟੀ. ਐੱਫ.) ਪੰਜਾਬ ਬਲਾਕ ਬਠਿੰਡਾ ਦਾ ਇਕ ਡੈਪੂਟੇਸ਼ਨ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ ਦੀ ਅਗਵਾਈ ਹੇਠ ਬੀ. ਪੀ. ਈ. ਓ. ਬਠਿੰਡਾ ਨਾਲ ਮਿਲਿਆ। ਇਸ ਮੌਕੇ ਅਧਿਆਪਕਾਂ ਦੀਆਂ ਵਿੱਤੀ ਤੇ ਪ੍ਰਸ਼ਾਸਕੀ ਮੰਗਾਂ ਸੰਬੰਧੀ ਚਰਚਾ ਕੀਤੀ ਗਈ। ਜਥੇਬੰਦੀ ਵਲੋਂ ਸਭ ਤੋਂ ਪਹਿਲਾਂ ਪੇ ਕਮਿਸ਼ਨ ਦੇ ਬਕਾਏ ਦੇ ਬਿੱਲ ਤਿਆਰ ਕਰਨ ਅਤੇ ਸਮੇਂ ਸਿਰ ਖ਼ਜ਼ਾਨਾ ਦਫ਼ਤਰ ਵਿੱਚ ਜਮ੍ਹਾ ਕਰਵਾਉਣ ਦਾ ਮੁੱਦਾ ਉਠਾਇਆ ਗਿਆ। ਬੀਪੀਈ ਨੇ ਮੌਕੇ ‘ਤੇ ਹੀ ਸੰਬੰਧਿਤ ਕਲਰਕ ਨੂੰ ਹਦਾਇਤਾਂ ਜਾਰੀ ਕਰਦਿਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦੇ ਬਕਾਏ ਦੇ ਬਿੱਲ ਇਸ ਮਹੀਨੇ ਦੇ ਅੰਤ ਤੱਕ ਖ਼ਜ਼ਾਨਾ ਦਫ਼ਤਰ ਵਿੱਚ ਜਮ੍ਹਾ ਕਰਵਾ ਦਿੱਤੇ ਜਾਣਗੇ। ਮੀਟਿੰਗ ਦੌਰਾਨ ਅਧਿਆਪਕਾਂ ਦੀ ਤਨਖ਼ਾਹ ਦੇ ਬਿੱਲ ਹਰ ਮਹੀਨੇ ਸਮੇਂ ਸਿਰ ਜਮ੍ਹਾ ਕਰਵਾਉਣ ਦੀ ਮੰਗ ਵੀ ਰੱਖੀ ਗਈ। ਇਸ ‘ਤੇ ਬੀ. ਪੀ. ਈ. . ਨੇ ਭਰੋਸਾ ਦਿੱਤਾ ਕਿ ਬਲਾਕ ਦੇ ਅਧਿਆਪਕਾਂ ਦੀ ਤਨਖ਼ਾਹ ਪਹਿਲੀਆਂ ਤਰੀਕਾਂ ਵਿਚ ਜਮ੍ਹਾ ਕਰਵਾਉਣਾ ਦਫ਼ਤਰ ਦੀ ਤਰਜੀਹ ਰਹੇਗੀ। ਫਾਰਮ ਨੰਬਰ-16 ਸੰਬੰਧੀ ਬੀ. ਪੀ. ਈ. . ਨੇ ਦੱਸਿਆ ਕਿ ਸਾਰੇ ਅਧਿਆਪਕਾਂ ਨੂੰ 30 ਜੂਨ ਤੱਕ ਹਰ ਹਾਲਤ ਵਿਚ ਫਾਰਮ ਨੰਬਰ-16 ਜਾਰੀ ਕਰ ਦਿੱਤੇ ਜਾਣਗੇ। ਖੇਡ ਟੂਰਨਾਮੈਂਟਾਂ ਦੇ ਨਾਂ ‘ਤੇ ਅਧਿਆਪਕਾਂ ਤੋਂ ਜਬਰੀ ਫ਼ੰਡ ਇਕੱਠਾ ਕਰਨ ਦੇ ਮਾਮਲੇ ਨੂੰ ਵੀ ਜਥੇਬੰਦੀ ਨੇ ਉਠਾਇਆ। ਇਸ ਸੰਬੰਧੀ ਬੀ. ਪੀ. ਈ. ਓ. ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਖੇਡਾਂ ਸੰਬੰਧੀ ਹੋਣ ਵਾਲੀਆਂ ਮੀਟਿੰਗਾਂ ਵਿਚ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਵੀ ਸ਼ਾਿਮਲ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਬਲਾਕ ਸਕੱਤਰ ਰਾਮ ਸਿੰਘ ਬਰਾੜ, ਬਲਜਿੰਦਰ ਕੌਰ, ਨਵਚਰਨਪ੍ਰੀਤ, ਕਿਰਨਦੀਪ ਕੌਰ, ਗੁਰਜੀਤ ਸਿੰਘ ਸਿੱਧੂ, ਮਲਕੀਤ ਸਿੰਘ, ਜਗਰੂਪ ਸਿੰਘ, ਸਰਬਜੀਤ ਸਿੰਘ, ਜਤਵਿੰਦਰ ਕੌਰ, ਅਮਰਜੀਤ ਸਿੰਘ, ਹਰਬੰਸ ਸਿੰਘ, ਪ੍ਰਗਟ ਸਿੰਘ, ਮਨਜੀਤ ਸਿੰਘ, ਬਲਜਿੰਦਰ ਸੱਤ੍ਹਰਾਂ, ਪਰਵਿੰਦਰ ਸਿੰਘ, ਰਵਿੰਦਰ ਕੁਮਾਰ, ਜਗਜੀਤ ਸਿੰਘ, ਅਤਰ ਸਿੰਘ, ਰਕੇਸ਼ ਕੁਮਾਰ ਸਮੇਤ ਦਰਜਨਾਂ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਢਾਬਸਰ ਜੱਸੀ ਪੌ ਵਾਲੀ ‘ਚ ਸੁੱਖ ਆਸਨ ਵਾਲੇ ਕਮਰੇ ਨੂੰ ਸ਼ਾਟ ਸਰਕਟ ਕਾਰਨ ਲੱਗੀ ਅੱਗ, ਚਾਰ ਪਾਵਨ ਸਰੂਪਾਂ ਨੂੰ... ਅਗਲੀ ਖ਼ਬਰ ਮਾਲਵਾ ਖੇਤਰ ਦੇ ਪੰਜ ਜ਼ਿਲਿਆਂ ’ਚ ਝੋਨੇ ਦੀ ਲੁਆਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।