26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਫ਼ੌਜ ‘ਚ ਭਰਤੀ ਹੋਏ ਫ਼ੌਜੀਆਂ ਦਾ ਪਹਿਲੀ ਵਾਰ ਛੁੱਟੀ ਆਉਣ ‘ਤੇ ਪਿੰਡ ਵਾਸੀਆਂ ਵਲੋਂ ਸਵਾਗਤ

ਅਜੀਤ ਡੈਸਕ 06-06-2026

ਸੰਗਤ ਮੰਡੀ, 5 ਜੂਨ (ਸੁਖਤੇਜ ਧਾਲੀਵਾਲ)-ਇੱਥੋਂ ਨੇੜਲੇ ਪਿੰਡ ਕੋਟਗੁਰੂ ਦੇ ਫ਼ੌਜ ‘ਚ ਭਰਤੀ ਹੋਏ ਨੌਜਵਾਨਾਂ ਦਾ ਪਹਿਲੀ ਵਾਰ ਛੁੱਟੀ ਮਿਲਣ ‘ਤੇ ਪਿੰਡ ਪਰਤਣ ਲਈ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ। ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਰੱਖੇ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਦੇਸ਼ ਦੀ ਸੈਨਾ ‘ਚ ਸ਼ਾਮਿਲ ਪਿੰਡ ਦੇ 4 ਫ਼ੌਜੀ ਨੌਜਵਾਨਾਂ ਭੁਪਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਸਿੱਧੂ, ਰਾਜਕਰਨ ਸਿੰਘ ਪੁੱਤਰ ਗੁਰਦੀਪ ਸਿੰਘ ਸਿੱਧੂ, ਕਰਨਵੀਰ ਸਿੰਘ ਪੁੱਤਰ ਸੁਖਜਿੰਦਰ, ਰਾਜਵਿੰਦਰ ਸਿੰਘ ਪੁੱਤਰ ਜਗਦੇਵ ਜੋ ਦੇਸ਼ ਦੀ ਸਿੱਖ ਰੈਜੀਮੈਂਟ ‘ਚ ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰ, ਆਪਣੀ ਛੇ ਮਹੀਨਿਆਂ ਦੀ ਟਰੇਨਿੰਗ ਰਾਮਗੜ੍ਹ ਰਾਂਚੀ ਕੈਂਪ ਤੋਂ ਪੂਰੀ ਕਰਕੇ ਆਪਣੇ ਪਿੰਡ ਵਾਪਸ ਪਰਤੇ ਹਨ। ਉਨ੍ਹਾਂ ਦਾ ਪਿੰਡ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਹਾਰ ਪਹਿਨਾਏ ਤੇ ਦਸਤਾਰਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਫ਼ੌਜੀ ਨੌਜਵਾਨਾਂ ਨੇ ਆਪਣੇ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੇ ਵਿੱਦਿਆ ਦੇ ਮੰਦਰ ਸਰਕਾਰੀ ਸਕੂਲ ਵਿਚ ਜਾਕੇ ਨਮਨ ਕੀਤਾ। ਇਸ ਮੌਕੇ ਪੰਚ ਸੰਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਬਲਕਰਨ ਸਿੰਘ, ਕਾਲਾ ਸਿੱਧੂ, ਬਲਜੀਤ ਸਿੰਘ, ਕਾਲਾ ਫ਼ੌਜੀ, ਸੁਖਜਿੰਦਰ ਸਿੰਘ, ਜਸਮੇਲ ਸਿੰਘ, ਨੀਟਾ ਮਿਸਤਰੀ, ਗੁਰਲਾਲ ਸਿੰਘ ਸਿੱਧੂ, ਕੁਲਦੀਪ ਸਿੰਘ, ਰਿੰਕੂ, ਲੱਖੀ, ਜਗਤਾਰ ਸਿੰਘ, ਕੁਲਵੰਤ ਸਿੰਘ, ਵਾਲੀਬਾਲ ਖਿਡਾਰੀ ਲੰਡੀ ਕੋਟਗੁਰੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਐਸ. ਪੀ. ਵਲੋਂ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਮੀਟਿੰਗ ਸ਼ਹਿਰ ਵਾਸੀਆਂ ਨੇ ਆਵਾਜਾਈ ਤੇ ਨਾਜਾਇਜ਼ ਕਬਜ਼ਿਆਂ ਸੰਬੰਧੀ ਮਸਲ... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਲੂਕਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।