26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪਿੰਡ ਮੱਲਵਾਲਾ ਵਿਖੇ ਕੈਂਪ ਦੌਰਾਨ 35 ਯੂਨਿਟ ਖੂਨ ਦਾਨ

ਅਜੀਤ ਡੈਸਕ 06-06-2026
ਰਾਮਾਂ ਮੰਡੀ, 5 ਜੂਨ (ਗੁਰਪ੍ਰੀਤ ਸਿੰਘ ਅਰੋੜਾ)-ਇਥੋਂ ਨੇੜਲੇ ਪਿੰਡ ਮੱਲਵਾਲਾ ਦੇ ਸੀਨੀਅਰ ਕਾਂਗਰਸੀ ਆਗੂ ਇਕਬਾਲ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਿਤਾ ਜਰਨੈਲ ਸਿੰਘ ਦੀ ਯਾਦ ‘ਚ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ 35 ਯੂਨਿਟ ਖੂਨ ਦਾਨ ਹੋਇਆ। ਸ਼ਹਿਰ ਦੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਦੇ ਪ੍ਰਧਾਨ ਵਿਸ਼ਾਲ ਲਹਿਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿਚ ਲੋੜਵੰਦਾਂ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ ਖ਼ੂਨਦਾਨ ਇਕ ਮਹਾਂਦਾਨ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਇਕਬਾਲ ਸਿੰਘ ਮੱਲਵਾਲਾ ਨੇ ਖੂਨ ਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਦਿਲਪ੍ਰੀਤ ਸਿੰਘ ਜਟਾਣਾ, ਰਣਜੀਤ ਸਿੰਘ ਸੰਧੂ ਜਰਨਲ ਸੈਕਟਰੀ ਪੰਜਾਬ ਯੂਥ ਕਾਂਗਰਸ, ਲਖਵਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਸਿੰਗਲਾ, ਕ੍ਰਿਸ਼ਨ ਕੁਮਾਰ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਭਾਗੀਵਾਂਦਰ, ਮਨੋਜ ਕੁਮਾਰ ਮੌਜੀ ਸੀਂਗੋ ਸਾਬਕਾ ਕੌਂਸਲਰ, ਜੱਗੀ ਸਿੱਧੂ, ਬਲਵੀਰ ਸਿੰਘ ਲਾਲੇਆਣਾ, ਜਗਦੀਸ਼ ਬੰਗੀ, ਐਡਵੋਕੇਟ ਸੰਜੀਵ ਲਹਿਰੀ, ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਰਾਕੇਸ਼ ਕੁਮਾਰ ਮਹਾਜਨ, ਜਸਮੋਹਨ ਸਿੰਘ ਮੋਹਨੀ ਸੰਧੂ ਬੰਗੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾ, ਸੁਖਪ੍ਰੀਤ ਸਿੰਘ ਬੰਗੀ, ਬਲਵਿੰਦਰ ਸਿੰਘ ਗੋਰਾ ਭਾਗੀਵਾਂਦਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਪ੍ਰੀਤ ਸਿੰਘ ਪ੍ਰੀਤਾ, ਕਿਰਪਾਲ ਸਿੰਘ ਬੰਗੀ ਬਲਾਕ ਸੰਮਤੀ ਮੈਂਬਰ, ਰਕਵਿੰਦਰ ਸਿੰਘ ਰਿੰਕੂ ਮੱਲਵਾਲਾ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਦਿਹਾਤੀ, ਹਰਬੰਸ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਅਮਨਦੀਪ ਸਿੰਘ ਲਾਲੇਆਣਾ, ਬੱਬੀ ਚੱਠਾ, ਦਵਿੰਦਰ ਸਿੰਘ ਸੂਬਾ ਸਾਬਕਾ ਕੌਂਸਲਰ ਤਲਵੰਡੀ ਸਾਬੋ, ਅੰਗਰੇਜ਼ ਸਿੰਘ ਪੱਕਾ ਕਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਹੱਕ ਮੰਗਦੇ ਅਪਰੈਂਟਿਸ ਕਰ ਰਹੇ ਨੌਜਵਾਨਾਂ ਤੇ ਪੰਜਾਬ ਪੁਲਿਸ ਵਲੋਂ ਹੋਏ ਤਸ਼ੱਦਦ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਅਗਲੀ ਖ਼ਬਰ ਡੀ. ਐਸ. ਪੀ. ਵਲੋਂ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਮੀਟਿੰਗ ਸ਼ਹਿਰ ਵਾਸੀਆਂ ਨੇ ਆਵਾਜਾਈ ਤੇ ਨਾਜਾਇਜ਼ ਕਬਜ਼ਿਆਂ ਸੰਬੰਧੀ ਮਸਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।