29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਹਿਰ ਭਰੀ ਗਰਮੀ ਕਾਰਨ ਤਿੰਨ ਬਿਮਾਰ <br/>

ਅਜੀਤ ਡੈਸਕ 09-06-2026
ਬਠਿੰਡਾ, 8 ਜੂਨ (ਅਵਤਾਰ ਸਿੰਘ ਕੈਂਥ)-ਜੂਨ ਮਹੀਨੇ ਦੀ ਕਹਿਰ ਭਰੀ ਗਰਮੀ ਦੀ ਲਹਿਰ ਕਾਰਨ ਤਿੰਨ ਗ਼ਰੀਬ ਲੋਕ ਗਰਮੀ ਦਾ ਸ਼ਿਕਾਰ ਹੋ ਗਏ¢ ਸਮਾਜ ਸੇਵੀ ਸੰਸਥਾ ਦੇ ਬਾਨੀ ਵਿਜੇ ਗੋਇਲ ਨੇ ਜਾਣਕਾਰੀ ਦਿੰਦੇ ਕਿਹਾ ਕਿ ਬੀਤੇ ਦਿਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਗਰਮੀ ਤੋਂ ਪੀੜਤਾਂ ਨੂੰ ਸਹਾਰਾ ਐਬੂਲੈਂਸ ਟੀਮ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਸਥਾਨਕ ਫ਼ਾਇਰ ਬਿ੍ਗੇਡ ਚੌਕ ਦੇ ਨੇੜੇ ਇਕ ਬੇਸਹਾਰਾ ਮਜ਼ਦੂਰ ਗਰਮੀ ਕਾਰਨ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ ਸੀ¢ ਇਕ ਹੋਰ ਗਰਮੀ ਤੋਂ ਪੀੜਤ ਬੇਸਹਾਰਾ ਵਿਅਕਤੀ ਨੂੰ ਸਥਾਨਕ ਗੱੁਡਜ਼ ਵੇਅਰਹਾਊਸ ਰੋਡ ਨੇੜਿਓਾ ਚੁੱਕ ਕੇ ਹਸਪਤਾਲ ਪਹੁੰਚਾਇਆ | ਇਸ ਤੋਂ ਇਲਾਵਾ ਬੱਸ ਸਟੈਂਡ 'ਤੇ ਇਕ ਯਾਤਰੀ ਗਰਮੀ ਕਾਰਨ ਬੇਹੋਸ਼ ਹੋ ਗਿਆ ਸੀ ¢ ਗਰਮੀ ਤੋਂ ਪੀੜਤ ਵਿਅਕਤੀ ਰਾਜੇਸ਼ ਕੁਮਾਰ ਨੂੰ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ, ਕਿਉਂਕਿ ਉਸ ਦੀ ਹਾਲਤ ਨਾਜ਼ੁਕ ਸੀ¢ ਬਾਕੀ ਦੋ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ¢

ਪਿਛਲੀ ਖ਼ਬਰ ਗੁਰਨੇ ਕਲਾਂ ਵਿਖੇ ਕਰਵਾਏ ਧਾਰਮਿਕ ਸਮਾਗਮ 'ਚ ਵੱਡੀ ਗਿਣਤੀ ਸੰਗਤਾਂ ਪੁੱਜੀਆਂ ਅਗਲੀ ਖ਼ਬਰ ਪਿ੍ੰਸੀਪਲ ਨੀਤੀਸ਼ ਸੋਢੀ ਨੇ ਵਿਸ਼ਵ ਵਾਤਾਵਰਨ ਦਿਵਸ 'ਤੇ ਵਿਸ਼ੇਸ਼ ਸਮਾਗਮ 'ਚ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।