01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਏਮਜ਼ ਬਠਿੰਡਾ ਦਾ ਕੀਤਾ ਦੌਰਾ <br/>

ਅਜੀਤ ਡੈਸਕ 10-06-2026
ਬਠਿੰਡਾ, 9 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਏਮਜ਼ ਬਠਿੰਡਾ ਦਾ ਦੌਰਾ ਕੀਤਾ ਅਤੇ ਸੰਸਥਾ ਵਿਚ ਮਰੀਜ਼ਾਂ ਦੀ ਦੇਖਭਾਲ ਅਤੇ ਸਿਹਤ ਸੇਵਾਵਾਂ ਨਾਲ ਸਬੰਧਿਤ ਵੱਖ-ਵੱਖ ਸੁਵਿਧਾਵਾਂ ਦਾ ਜਾਇਜ਼ਾ ਲਿਆ | ਦੌਰੇ ਦੌਰਾਨ ਉਨ੍ਹਾਂ ਨੇ ਆਈ. ਪੀ. ਡੀ. ਅਤੇ ਓ.ਪੀ.ਡੀ. ਹਾਲਾਂ, ਡਾਟਸ ਸੈਂਟਰ, ਵੈਲਨੈੱਸ ਸੈਂਟਰ, ਅੰਮਿ੍ਤ ਫਾਰਮੇਸੀ ਆਉਟਲੈੱਟ, ਜਨ ਔਸ਼ਧੀ ਕੇਂਦਰ, ਚਾਈਲਡ ਡਿਵੈਲਪਮੈਂਟ ਐਂਡ ਅਰਲੀ ਇੰਟਰਵੇਸ਼ਨ ਸੈਂਟਰ, ਐਮਰਜੈਂਸੀ ਹਾਲ, ਹਾਰਟ ਕਮਾਂਡ ਸੈਂਟਰ, ਐਮਰਜੈਂਸੀ ਮੈਡੀਕਲ ਅਬਜ਼ਰਵੇਸ਼ਨ ਵਾਰਡ ਅਤੇ ਆਯੂਸ਼ਮਾਨ ਭਾਰਤ ਕਾਊਾਟਰਾਂ ਦਾ ਨਿਰੀਖਣ ਕੀਤਾ | ਸ਼੍ਰੀ ਪਾਸਵਾਨ ਨੇ ਕਾਰਜਕਾਰੀ ਨਿਰਦੇਸ਼ਕ ਪ੍ਰੋ: (ਡਾ:) ਰਤਨ ਗੁਪਤਾ ਦੀ ਅਗਵਾਈ ਹੇਠ ਏਮਜ਼ ਬਠਿੰਡਾ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਸਿਹਤ ਕਰਮੀਆਂ ਅਤੇ ਸਟਾਫ਼ ਨਾਲ ਵੀ ਗੱਲਬਾਤ ਕੀਤੀ ਅਤੇ ਸਾਰੇ ਨਾਗਰਿਕਾਂ ਲਈ ਸੌਖੀਆਂ, ਕਿਫ਼ਾਇਤੀ ਅਤੇ ਮਰੀਜ਼ ਕੇਂਦਰਿਤ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਦੌਰੇ ਦਾ ਤਾਲਮੇਲ ਪ੍ਰੋ: (ਡਾ:) ਰਾਜੀਵ ਕੁਮਾਰ, ਮੈਡੀਕਲ ਸੁਪਰਿੰਟੈਂਡੈਂਟ ਅਤੇ ਪ੍ਰੋ. (ਡਾ:) ਅਖਿਲੇਸ਼ ਪਾਠਕ, ਡੀਨ (ਅਕਾਦਮਿਕਸ) ਨੇ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤਾ |

ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦੇ ਪਿ੍ੰਸੀਪਲ ਦੀਆਂ ਹਜ਼ਾਰਾਂ ਖ਼ਾਲੀ ਅਸਾਮੀਆਂ ਨੇ ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਕੀਤੀ ਪੰਚਰ <br/> ਅਗਲੀ ਖ਼ਬਰ ਭੇਦਭਰੇ ਹਾਲਾਤ 'ਚ ਦੋ ਦਿਨਾਂ ਤੋਂ ਲਾਪਤਾ ਹੋਏ ਠੇਕੇਦਾਰ ਦੀ ਲਾਸ਼ ਲਸਾੜਾ ਡਰੇਨ 'ਚੋਂ ਮਿਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।