04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਹਰਿੰਦਰ ਸਿੰਘ ਹਿੰਦਾ ਮਹਿਰਾਜ ਭੁੱਚੋ ਹਲਕੇ ਤੋਂ ਅਬਜ਼ਰਵਰ ਨਿਯੁਕਤ <br/>

ਅਜੀਤ ਡੈਸਕ 11-06-2026
ਲਹਿਰਾ ਮੁਹੱਬਤ, 10 ਜੂਨ (ਸੁਖਪਾਲ ਸਿੰਘ ਸੁੱਖੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀਆਂ ਗਤੀਵਿਧੀਆਂ ਤੇਜ ਕਰਨ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਲਗਾਏ ਅਬਜ਼ਰਵਰਾਂ ਨਾਲ ਦੂਰ ਅੰਦੇਸ਼ੀ ਸੋਚ ਤਹਿਤ ਅੱਜ ਵਿਧਾਨ ਸਭਾ ਹਲਕਾ ਭੁੱਚੋ ਤੋਂ ਜਿੱਥੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਹਲਕਾ ਸੇਵਾਦਾਰ ਡਾ. ਦਲਜੀਤ ਸਿੰਘ ਗੁਰੂ ਪਾਰਟੀ ਦੀ ਚੜ੍ਹਦੀ ਕਲਾ ਲਈ ਵਧੀਆ ਸੇਵਾਵਾਂ ਨਿਭਾਅ ਰਹੇ ਹਨ | ਉੱਥੇ ਹੀ ਉਨ੍ਹਾਂ ਦੇ ਨਾਲ ਹਰਿੰਦਰ ਸਿੰਘ ਹਿੰਦਾ ਮਹਿਰਾਜ ਨੂੰ ਹਲਕਾ ਅਬਜ਼ਰਵਰ ਨਿਯੁਕਤ ਕਰਨ ਨਾਲ ਹੋਰ ਮਜ਼ਬੂਤੀ ਮਿਲੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਬੇਗਾ ਨੇ ਕਿਹਾ ਕਿ ਵਿਧਾਨ ਸਭਾ 2027 ਵਿਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅਮਨ ਪਸੰਦ ਲੋਕਾਂ ਦੇ ਸਹਿਯੋਗ ਤੇ ਮਜ਼ਬੂਤੀ ਨਾਲ ਨਿਰੋਲ ਸਰਕਾਰ ਬਣਾਏਗਾ | ਇਸ ਸਮੇਂ ਉਨ੍ਹਾਂ ਨਵ-ਨਿਯੁਕਤ ਅਬਜ਼ਰਵਰ ਹਰਿੰਦਰ ਸਿੰਘ ਹਿੰਦਾ ਮਹਿਰਾਜ ਨੂੰ ਵਧਾਈ ਦਿੰਦਿਆਂ ਭਰਵਾਂ ਸਵਾਗਤ ਕੀਤਾ | ਇਸ ਸਮੇਂ ਨਛੱਤਰ ਸਿੰਘ ਸਾਬਕਾ ਸਰਪੰਚ ਲਹਿਰਾ ਮੁਹੱਬਤ, ਹਰਭਗਵਾਨ ਸਿੰਘ ਭਾਨਾ ਮਹਿਰਾਜ, ਹਰਵਿੰਦਰ ਸਿੰਘ ਸਿੱਧੂ, ਨਰਦੀਪ ਗਰਗ ਭੁੱਚੋ, ਮਾਨ ਸਿੰਘ ਗੁਰੁ ਸੀਨੀਅਰ ਅਕਾਲੀ ਆਗੂ, ਗੁਰਪ੍ਰੀਤ ਸਿੰਘ ਢਿੱਲੋਂ ਚੱਕ ਬੱਖਤੂ, ਹਲਕਾ ਪ੍ਰਧਾਨ ਸੁਖਜੀਤ ਕੌਰ ਲਹਿਰਾ ਧੂਰਕੋਟ, ਸ਼ਮਿੰਦਰ ਕੌਰ ਸਿੱਧੂ ਸੀਨੀਅਰ ਆਗੂ ਇਸਤਰੀ ਵਿੰਗ, ਗੁਰਟੇਕ ਸਿੰਘ ਪੂਹਲੀ, ਬਲਵੰਤ ਸਿੰਘ ਬਲਾਕ ਸੰਮਤੀ ਮੈਂਬਰ, ਕਰਮਜੀਤ ਸਿੰਘ ਬਿੱਟੂ ਭਾਈਕਾ, ਅਮਰੀਕ ਸਿੰਘ, ਨੀਟਾ ਅਕਾਲੀ ਭੁੱਚੋ ਕਲਾਂ, ਸੁਖਮੰਦਰ ਸਿੰਘ ਸੁੱਖੀ ਚੱਕ ਰਾਮ ਸਿੰਘ ਵਾਲਾ, ਗਗਨ ਬੇਗਾ ਸਮੇਤ ਹੋਰ ਅਕਾਲੀ ਆਗੂ ਤੇ ਵਰਕਰਾਂ ਵਲੋਂ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਸ਼ਾਰਟ ਸਰਕਟ ਘਟਨਾਵਾਂ ਨੂੰ ਰੋਕਣ ਲਈ ਜਥੇਦਾਰ ਬਾਬਾ ਟੇਕ ਸਿੰਘ ਨੇ ਜਾਰੀ ਕੀਤੇ ਨਿਰਦੇਸ਼ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਹਰਿੰਦਰ ਸਿੰਘ ਹਿੰਦਾ ਮਹਿਰਾਜ ਭੁੱਚੋ ਹਲਕੇ ਤੋਂ ਅਬਜ਼ਰਵਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।