ਬਠਿੰਡਾ, 10 ਜੂਨ (ਪੱਤਰ ਪ੍ਰੇਰਕ)-ਸ਼ਹਿਰ ਦੀ ਨਿਰੋਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਰਜਿ: 546 ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਸ਼ਾਮ 7 ਵਜੇ ਤੋਂ 9.30 ਵਜੇ ਤੱਕ ਸਜਾਉਣ ਸ਼ੁਰੂ ਕੀਤੇ | ਪਹਿਲਾ ਸਮਾਗਮ ਜਸਪ੍ਰੀਤ ਸਿੰਘ ਪੁੱਤਰ ਹਰੀ ਸਿੰਘ ਅਤੇ ਦੂਜਾ ਸਮਾਗਮ ਭਾਈ ਸਰਬਜੀਤ ਸਿੰਘ ਭਸੀਨ ਅਤੇ ਮਨਜਿੰਦਰ ਸਿੰਘ ਸਾਹਨੀ ਦੇ ਪਰਿਵਾਰ ਵਲੋਂ ਕਰਵਾਇਆ ਗਿਆ | ਜਿਸ 'ਚ ਹਜ਼ੂਰੀ ਰਾਗੀ ਭਾਈ ਨਿਰਭੈ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਲਖਵਿੰਦਰ ਸਿੰਘ, ਭਾਈ ਮਨੀ ਸਿੰਘ ਅਤੇ ਤਬਲਾ ਵਾਦਕ ਭਾਈ ਮਨਜੋਧ ਸਿੰਘ ਗੁਰਬਾਣੀ ਸ਼ਬਦ ਕੀਰਤਨ ਨਾਲ ਸਮਾਗਮ ਦੀ ਆਰੰਭਤਾ ਕੀਤੀ ਗਈ | ਇਨ੍ਹਾਂ ਤੋਂ ਇਲਾਵਾ ਕਥਾ ਵਾਚਕ ਭਾਈ ਰਵਿੰਦਰ ਸਿੰਘ ਵਾਂ ਅਤੇ ਪਿੰ੍ਰਸੀਪਲ ਸੁਖਵਿੰਦਰ ਸਿੰਘ ਦਦੇਹਰ ਵਲੋਂ ਗੁਰਬਾਣੀ ਸ਼ਬਦ ਦੇ ਪਾਠ ਦੀ ਵਿਆਖਿਆ ਕੀਤੀ | ਸਰਬੱਤ ਦੇ ਭਲੇ ਲਈ ਅਰਦਾਸ ਭਾਈ ਮਨਜੋਧ ਸਿੰਘ ਵਲੋਂ ਕੀਤੀ ਗਈ |