ਤਲਵੰਡੀ ਸਾਬੋ, 10 ਜੂਨ (ਰਣਜੀਤ ਸਿੰਘ ਰਾਜੂ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਜ਼ਿਲ੍ਹਾ ਜਥੇਬੰਦੀ ਦੇ ਪ੍ਰਧਾਨ ਚਮਕੌਰ ਸਿੰਘ ਬਰਾੜ ਅਤੇ ਹਲਕਾ ਤਲਵੰਡੀ ਸਾਬੋ ਦੇ ਕੁਲਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਤਲਵੰਡੀ ਸਾਬੋ ਨਗਰ ਵਿਖੇ ਪਾਰਟੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਜਸਪ੍ਰੀਤ ਕੌਰ ਜੋਤੀ ਦੀ ਅਗਵਾਈ ਵਿਚ ਵੱਡੀ ਗਿਣਤੀ ਔਰਤਾਂ ਨੇ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਇਸ ਸਮੇਂ ਸੰਬੋਧਨ ਦੌਰਾਨ ਕੁਲਦੀਪ ਸਿੰਘ ਗੋਸਲ ਅਤੇ ਹਰਿਮੰਦਰ ਸਿੰਘ ਗੁਲਾਬਗੜ੍ਹ ਹਲਕਾ ਬਠਿੰਡਾ ਦਿਹਾਤੀ ਨੇ ਕਿਹਾ ਕਿ ਪੰਜਾਬ ਦਾ ਸਾਰਾ ਸਿਸਟਮ ਨਕਾਰਾ ਹੋ ਚੁੱਕਾ ਹੈ, ਸਿੱਖਿਆ ਪ੍ਰਣਾਲੀ, ਸਿਹਤ ਸਹੂਲਤਾਂ, ਰੁਜ਼ਗਾਰ, ਵਾਤਾਵਰਨ, ਪਾਣੀ, ਪੰਜਾਬੀ ਭਾਸ਼ਾ, ਖੇਤੀਬਾੜੀ ਜਾਂ ਉਦਯੋਗਿਕ ਸਿਸਟਮ ਨੂੰ ਸੰਭਾਲਣ ਲਈ ਕਿਸੇ ਸਿਆਸੀ ਧਿਰ ਨੇ ਸੰਜੀਦਾ ਯਤਨ ਨਹੀ ਕੀਤੇ | ਅਮਨ ਕਾਨੂੰਨ ਦੀ ਸਥਿਤੀ ਡਾਂਵਾਡੋਲ ਹੋ ਚੁੱਕੀ ਹੈ | ਜਿਸ ਦੀ ਜ਼ਿੰਮੇਵਾਰ ਮੌਜੂਦਾ 'ਆਪ' ਸਰਕਾਰ ਹੈ | ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਪੰਜਾਬ ਨੂੰ ਅਜਿਹੀ ਖੇਤਰੀ ਪਾਰਟੀ ਦੀ ਲੋੜ ਹੈ, ਜਿਹੜੀ ਪੰਜਾਬ ਦੇ ਹੱਕਾਂ ਲਈ ਲੜ ਸਕੇ ਤੇ ਉਹ ਸਿਰਫ਼ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ ਜਿਸ ਦੀ ਅਗਵਾਈ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਕਰ ਰਹੇ ਹਨ | ਇਸ ਲਈ ਭਾਈ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ 'ਚੋਂ ਬਾਹਰ ਲਿਆਉਣਾ ਅਤੇ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਅਤਿ ਜ਼ਰੂਰੀ ਹੈ | ਆਗੂਆਂ ਨੇ ਇਸ ਮੌਕੇ ਜਸਪ੍ਰੀਤ ਕੌਰ ਜੋਤੀ ਤੇ ਹੋਰ ਬੀਬੀਆਂ ਨੂੰ ਸਿਰੋਪਾਓ ਦੇ ਕੇ ਪਾਰਟੀ 'ਚ ਸ਼ਾਮਿਲ ਕਰਦਿਆਂ ਬਣਦਾ ਮਾਣ ਸਨਮਾਨ ਦੇਣ ਦਾ ਯਕੀਨ ਦਿਵਾਇਆ | ਇਸ ਮੌਕੇ ਗੁਰਜਿੰਦਰ ਸਿੰਘ ਭਾਈਕਾ ਬਲਾਕ ਪ੍ਰਧਾਨ ਬਠਿੰਡਾ ਦਿਹਾਤੀ, ਸਤਵਿੰਦਰ ਸਿੰਘ ਬਠਿੰਡਾ ਸੀਨੀਅਰ ਮੀਤ ਪ੍ਰਧਾਨ, ਰਾਜਵੰਤ ਸਿੰਘ ਧੰਨਾ ਜ਼ਿਲ੍ਹਾ ਕਮੇਟੀ ਮੈਂਬਰ, ਆਕਾਸ਼ਦੀਪ ਸਿੰਘ, ਸਾਗਰ ਸਿੰਘ, ਗੁਰਜੀਤ ਸਿੰਘ ਜੋਗੇਵਾਲਾ, ਹਰਵਿੰਦਰ ਸਿੰਘ ਤਲਵੰਡੀ ਸਾਬੋ, ਸਿਮਰਜੀਤ ਕੌਰ ਰਾਣੀ, ਗੁਰਪ੍ਰੀਤ ਕੌਰ, ਗੁਰਮੀਤ ਕੌਰ, ਸਿਮਰ ਕੌਰ, ਸੁਖਵਿੰਦਰ ਕੌਰ, ਹਰਦੀਪ ਕੌਰ, ਕਿਰਨਾਂ ਰਾਣੀ, ਜਸਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਪਾਇਲ,