ਭਗਤਾ ਭਾਈ ਕਾ, 11 ਜੂਨ (ਸੁਖਪਾਲ ਸਿੰਘ ਸੋਨੀ)- 'ਸਾਹਿਤਕ ਮੰਚ ਭਗਤਾ' ਵਲੋਂ 'ਪੰਜਵੇਂ ਪਾਤਸ਼ਾਹ ਸਾਹਿਬ' ਸ਼੍ਰੀ ਗੁਰੂ ਅਰਜਨ ਦੇਵ ਜੀ ਸਮੁੱਚੀ ਵਿਚਾਰਧਾਰਾ ਅਤੇ ਗੁਰਮੁਖੀ ਲਿਪੀ ਨੂੰ ਦੇਣ ਬਾਰੇ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਆਗਾਜ਼ ਮੰਚ ਦੇ ਸਰਪ੍ਰਸਤ ਨਛੱਤਰ ਸਿੰਘ ਸਿੱਧੂ ਦੇ ਸ਼ਬਦ ਗਾਇਨ ਨਾਲ ਹੋਇਆ | ਮੁੱਖ ਵਿਚਾਰਵਾਨ ਭਾਈ ਮਨਪ੍ਰੀਤ ਸਿੰਘ ਨੇ ਸ਼੍ਰੀ ਗੁਰੂ ਅਰਜਨ ਜੀ ਦੀ ਵਿਚਾਰਧਾਰਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉੱਤੇ ਖੋਜ ਭਰਪੂਰ ਆਪਣੇ ਵਿਚਾਰ ਪੇਸ਼ ਕੀਤੇ | ਕੰਵਰ ਕੌਰ ਸਿੰਘ ਕੋਠਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਬੋਲਿਆ | ਡਾ. ਬਲਵਿੰਦਰ ਸਿੰਘ ਸੋਢੀ ਨੇ ਸਿੱਖ ਫ਼ਲਸਫ਼ੇ ਨੂੰ ਉਤਮ ਦੱਸਿਆ | ਮੰਚ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗੰਗਾ ਨੇ ਗੁਰੂ ਸਾਹਿਬਾਨਾਂ ਦੇ ਫ਼ਲਸਫ਼ੇ ਨੂੰ ਅਵਾਮ ਤੱਕ ਪਹੁੰਚਾਉਣ ਦੀ ਗੱਲ ਕੀਤੀ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਇਲਾਕੇ ਦੇ ਉੱਘੇ ਸਵਰਨਕਾਰ ਰਘੁਵੀਰ ਸਿੰਘ ਮਲੂਕਾ ਨੇ ਗੁਰੂਆਂ ਦੀ ਬਾਣੀ ਅਪਣਾਉਣ 'ਤੇ ਜ਼ੋਰ ਦਿੱਤਾ ਅਤੇ ਸਾਹਿਤਕ ਮੰਚ ਭਗਤਾ ਦੀਆਂ ਗਤੀ ਵਿਧੀਆਂ ਦੀ ਸ਼ਲਾਘਾ ਕੀਤੀ | ਮਲੂਕਾ ਨੇ ਸਾਹਿਤਕ ਮੰਚ ਭਗਤਾ ਨੂੰ 21000 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ | ਮੰਚ ਦੀ ਸਮੁੱਚੀ ਟੀਮ ਨੇ ਮਲੂਕਾ ਦਾ ਧੰਨਵਾਦ ਕੀਤਾ | ਮੰਚ ਦੇ ਵਿੱਤ ਸਕੱਤਰ ਰੰਗਕਰਮੀ ਸੁਖਵਿੰਦਰ ਚੀਦਾ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ | ਮੰਚ ਸੰਚਾਲਨ ਸਕੱਤਰ ਅੰਮਿ੍ਤਪਾਲ ਕਲੇਰ ਨੇ ਕੀਤਾ | ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਦੇ ਪ੍ਰੈੱਸ ਸਕੱਤਰ ਰਜਿੰਦਰ ਸਿੰਘ ਮਰਾਹੜ, ਮਾਸਟਰ ਸੁਰਜੀਤ ਸਿੰਘ, ਸੋਹਣ ਸਿੰਘ ਕੇਸਰਵਾਲੀਆ, ਬਲਦੇਵ ਸਿੰਘ ਫ਼ੌਜੀ, ਮਾਸਟਰ ਗੁਰਨਾਮ ਸਿੰਘ, ਆਤਮ ਤੇਜ ਸ਼ਰਮਾ, ਨੌਜਵਾਨ ਸ਼ਾਇਰ ਸਿਕੰਦਰ ਦੀਪ ਰੂਬਲ, ਮਾਸਟਰ ਲਾਭ ਸਿੰਘ, ਹਰਸ਼ਦੀਪ ਸਿੰਘ, ਸੰਦੀਪ ਸਿੰਘ ਭਗਤਾ, ਬਲਦੇਵ ਸਿੰਘ ਸਿੱਧੂ, ਮਨਪ੍ਰੀਤ ਸਿੰਘ, ਰੂਹੀ, ਰੂਮੀ, ਗੁਰਲਾਲ ਸਿੰਘ, ਜਸਪ੍ਰੀਤ ਸਿੰਘ ਬੂਟਾ, ਪੱਪਾ ਸਿੰਘ, ਜਸਕਰਨ ਸਿੰਘ ਅਤੇ ਸੁਲੱਖਣ ਸਿੰਘ ਆਦਿ ਸ਼ਾਮਿਲ ਸਨ |