ਭਗਤਾ ਭਾਈਕਾ, 11 ਜੂਨ (ਸੁਖਪਾਲ ਸਿੰਘ ਸੋਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਛੜੀਆਂ ਸ਼੍ਰੈਣੀਆਂ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਮਸ਼ਵਰੇ ਉਪਰੰਤ ਬੀ.ਸੀ ਵਿੰਗ ਦੇ 83 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ | ਇਸੇ ਦੌਰਾਨ ਵਿਧਾਨ ਸਭਾ ਹਲਕਾ ਰਾਮਪੁਰਾ ਦੇ ਸਰਗਰਮ ਆਗੂ ਅਤੇ ਨਗਰ ਪੰਚਾਇਤ ਮਲੂਕਾ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਮਲੂਕਾ ਨੂੰ ਅਕਾਲੀ ਦਲ ਬੀ.ਸੀ ਵਿੰਗ ਹਲਕਾ ਰਾਮਪੁਰਾ ਫੂਲ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ | ਮਲੂਕਾ ਦੀ ਨਿਯੁਕਤੀ ਨੂੰ ਲੈ ਕੇ ਹਲਕੇ ਦੇ ਅਕਾਲੀ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਨਿਯੁਕਤੀ ਨੂੰ ਲੈ ਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਮਹਿਰਾਜ, ਗਗਨਦੀਪ ਸਿੰਘ ਗਰੇਵਾਲ, ਰਾਕੇਸ ਕੁਮਾਰ ਗੋਇਲ, ਮਨਜੀਤ ਸਿੰਘ ਧੁੰਨਾ ਪ੍ਰਧਾਨ ਬੀਸੀ ਵਿੰਗ, ਜਥੇਦਾਰ ਫੁੰਮਣ ਸਿੰਘ ਮੈਂਬਰ ਐਸਜੀਪੀਸੀ, ਪਰਮਾਤਮਾ ਸਿੰਘ ਹਮੀਰਗੜ੍ਹ, ਗੁਰਲਾਲ ਸਿੰਘ ਸਲਾਬਤਪੁਰਾ, ਸ਼ਵਿੰਦਰ ਸਿੰਘ ਸਲਾਬਤਪੁਰਾ, ਰਮਨਦੀਪ ਕੈਨੇਡਾ, ਚਮਕੌਰ ਢਿਪਾਲੀ, ਡਾ: ਅਮਰਜੀਤ ਸਿੰਘ ਮੱਕੜ, ਗੁਰਤੇਜ ਸਿੰਘ ਚਾਨੀ ਪ੍ਰਧਾਨ ਵਪਾਰੀ ਵਰਗ, ਪਵਨਦੀਪ ਕੂਕੀ ਅਰੋੜਾ, ਕਰਮਜੀਤ ਸਿੰਘ ਕਾਂਗੜ, ਜਗਮੋਹਣ ਲਾਲ ਭਗਤਾ, ਡਾ: ਬਲਜੀਤ ਸਿੰਘ ਦਿਉਲ, ਗੁਰਵਿੰਦਰ ਕੌਰ ਭਗਤਾ ਪ੍ਰਧਾਨ ਇਸਤਰੀ ਵਿੰਗ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਤਵਿੰਦਰਪਾਲ ਸਿੱਧੂ ਪ੍ਰਧਾਨ, ਗੁਰਪਾਲ ਸਿੰਘ ਢਿੱਲਵਾ, ਸੁਖਜਿੰਦਰ ਖ਼ਾਨਦਾਨ, ਸੁਖਜਿੰਦਰ ਖਹਿਰਾ, ਜਸਪਾਲ ਵੜਿੰਗ, ਹਰਦੇਵ ਗੋਗੀ ਬਰਾੜ, ਅਮਨਦੀਪ ਬਰਾੜ ਬੁਰਜ ਲੱਧਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਮਿ. ਨਿਰਮਲ ਸਿੰਘ ਹੀਰੋ, ਸੁਖਚੈਨ ਪਿੰਟੂ ਜਲਾਲ, ਜਗਦੀਸ਼ ਬੱਬੀ ਰਾਮੂੰਵਾਲਾ, ਗੁਰਪਾਲ ਸਿੰਘ ਭੱਟੀ, ਹਰਜੀਤ ਸਿੰਘ ਦਰੋਗਾ, ਰਘਵੀਰ ਖਾਨਾਪੱਤੀ, ਨਿਰਮਲ ਸਿੰਘ ਮਲੂਕਾ, ਜਗਦੀਸ ਸਿੰਘ ਪੱਪੂ, ਨਾਇਬ ਸਿੰਘ ਹਮੀਰਗੜ੍ਹ, ਕੁਲਦੀਪ ਕੌਰ ਬਰਾੜ, ਗੁਰਬਚਨ ਕਲੇਰ, ਲਖਵੀਰ ਸਿੰਘ ਮੌੜ, ਗੁਲਾਬ ਚੰਦ ਸਿੰਗਲਾ, ਡਾ ਸੁਰਜੀਤ ਸਿੰਘ ਭੋਡੀਪੁਰਾ, ਸ਼ੁੱਕਰ ਸਿੰਘ ਭੋਡੀਪੁਰਾ, ਗੁਰਚਰਨ ਸਿੰਘ ਪੁਰੀ, ਹਰਦੇਵ ਸਿੰਘ ਕਿੰਗਰਾ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾ ਪ੍ਰਧਾਨ, ਕਰਨਦੀਪ ਸਿੰਘ ਦੂਆ, ਸੁਖਮੰਦਰ ਸਿੰਘ ਕੋਠਾ, ਪੁਨੀਤਪਾਲ ਗੋਲੂ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਬਲੌਰ ਸਿੰਘ ਕਾਂਗੜ, ਬਿ੍ਛਪਾਲ ਮਲੂਕਾ, ਮਨਦੀਪ ਮਲੂਕਾ, ਸਤਿਗੁਰੂ ਮਲੂਕਾ, ਵਕੀਲ ਮਲੂਕਾ, ਸੇਮੀ ਭਾਈਰੂਪਾ, ਬਲਰਾਜ ਸਿੰਘ ਬਿੱਟੂ, ਸ਼ੰਮਾ ਕਾਂਗੜ ਆਦਿ ਅਕਾਲੀ ਸਮਰਥਕਾਂ ਵਲੋਂ ਹਰਜੀਤ ਸਿੰਘ ਮਲੂਕਾ ਨੂੰ ਵਧਾਈ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆ ਦਾ ਧੰਨਵਾਦ ਕੀਤਾ ਗਿਆ |