25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਆਕਸਫੋਰਡ ਸਕੂਲ ਵਿਖੇ 3 ਪੰਜਾਬ ਨੇਵਲ ਯੂਨਿਟ, ਬਠਿੰਡਾ ਵਲੋਂ 10 ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ ਸਮਾਪਤ <br/>

ਕੈਂਪ ਦੌਰਾਨ ਵਿਦਿਆਰਥੀਆਂ ਨਾਲ ਕੈਪਟਨ ਇਸ਼ਰਾਜ ਸਿੰਘ (ਕਮਾਂਡਰ ਅਫਸਰ), ਪਿ੍ੰਸੀਪਲ ਰੂਪ ਲਾਲ ਬਾਂਸਲ ਆਦਿ | ਤਸਵੀਰ : ਸੁਖਪਾਲ ਸਿੰਘ ਸੋਨੀ <br/> 13-06-2026
ਭਗਤਾ ਭਾਈਕਾ, 12 ਜੂਨ (ਸੁਖਪਾਲ ਸਿੰਘ ਸੋਨੀ)-ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਵਿਚ ਨੇਵੀ ਵਿੰਗ ਦੇ ਸਾਲਾਨਾ ਦਸ ਰੋਜ਼ਾ ਟ੍ਰੇਨਿੰਗ ਕੈਂਪ ਵਿਚ ਐਨ. ਸੀ. ਸੀ. ਕੈਡਿਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਦੇਸ਼ ਦੀ ਸੇਵਾ ਕਰਨ ਅਤੇ ਚੰਗੇ ਨਾਗਰਿਕ ਬਣਨ ਦੀ ਜਾਣਕਾਰੀ ਦਿੱਤੀ ਗਈ | ਸਾਰੇ ਕੈਡਿਟਾਂ ਨੇ ਇਸ ਸਿਖਲਾਈ ਦਾ ਪੂਰਾ ਲਾਭ ਲਿਆ ਤਾਂ ਕਿ ਉਹ ਇਥੋਂ ਅਨੁਸ਼ਾਸਿਤ ਰੂਪ 'ਚ ਅੱਗੇ ਵੱਧਣ ਅਤੇ ਕਿਸੇ ਵੀ ਰੂਪ ਵਿਚ ਦੇਸ਼ ਦੀ ਸੇਵਾ ਕਰ ਸਕਣ | ਕੈਂਪ 'ਚ 23 ਸਕੂਲਾਂ ਦੇ ਕੁੱਲ 564 ਕੈਡਿਟ ਸ਼ਾਮਿਲ ਹੋਏ, ਜਿਨ੍ਹਾਂ 'ਚ 221 ਜੂਨੀਅਰ ਵਿੰਗ (ਲੜਕੀਆਂ) ਅਤੇ 343 ਜੂਨੀਅਰ ਡਵੀਜ਼ਨ (ਲੜਕੇ) ਦੇ ਕੈਡਿਟ ਸ਼ਾਮਿਲ ਹੋਏ | ਕੈਂਪ 'ਚ 564 ਕੈਡਿਟ ਨੂੰ 11 ਕੰਪਨੀਆਂ ਵਿਚ ਵੰਡ ਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕਿ ਰਾਈਫ਼ਲ ਸਿਖਲਾਈ, ਰੱਸਾਕਸ਼ੀ, ਵਾਲੀਬਾਲ, ਕਲਚਰ ਗਤੀਵਿਧੀਆਂ, ਪੀ. ਟੀ. ਪਰੇਡ ਆਦਿ ਕਰਵਾਈ ਗਈ | ਸਰੀਰਕ ਗਤੀਵਿਧੀਆਂ ਤੋਂ ਇਲਾਵਾ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਤੇ ਜਾਗਰੂਕ ਲੈਕਚਰ ਜਿਵੇਂਕਿ ਟ੍ਰੈਫ਼ਿਕ ਰੂਲ ਤੇ ਰੈਗੂਲੇਸ਼ਨ, ਫ਼ਾਇਰ ਸੇਫ਼ਟੀ, ਨਸ਼ਿਆਂ ਵਿਰੁੱਧ, ਮੱੁਢਲੀ ਸਹਾਇਤਾ, ਸਾਈਬਰ ਕ੍ਰਾਈਮ, ਡਿਜਾਸਟਰ ਮੈਨੇਜਮੈਂਟ, ਵਾਤਾਵਰਨ ਆਦਿ ਲਗਾਏ ਗਏ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਮੇਂ ਸਾਰੇ ਕੈਡਿਟਾਂ ਵਲੋਂ ਇਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਇਹ ਰੰਗਾਰੰਗ ਪ੍ਰੋਗਰਾਮ ਵਿਚ ਪੰਜਾਬੀ ਲੋਕ ਨਾਚ ਦਾ ਮੁਕਾਬਲਾ ਵੀ ਕਰਵਾਇਆ | ਇਸ ਦੌਰਾਨ ਕੈਡਿਟ ਨੇ ਪੁਜੀਸ਼ਨਾਂ ਵੀ ਹਾਸਿਲ ਕੀਤੀਆਂ | ਆਕਸਫੋਰਡ ਸਕੂਲ ਦੇ ਕੈਡਿਟ ਨੇ ਵੀ ਪੁਜੀਸ਼ਨ ਹਾਸਿਲ ਕੀਤੀ | ਕੈਪਟਨ ਇਸ਼ਰਾਜ ਸਿੰਘ (ਕਮਾਂਡਰ ਅਫਸਰ) ਨੇ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਕੂਲ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਏ. ਐਨ. ਓ. ਤਜਿੰਦਰ ਸਿੰਘ, ਸੀ. ਟੀ. ਓ. ਜਗਜੀਤ ਸਿੰਘ, ਸਕੂਲ ਦੇ ਡੀ. ਪੀ. ਈ. ਪ੍ਰਦਮਨ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਮਨਪ੍ਰੀਤ ਕੌਰ, ਪੂਨਮ ਤੇ ਬਾਕੀ ਸਕੂਲਾਂ ਤੋਂ ਆਏ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਕੈਂਪ ਸਦੀਵੀ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ (ਸਰਪੰਚ) ਵੀ ਮੌਜੂਦ ਸਨ |

ਪਿਛਲੀ ਖ਼ਬਰ ਐਸ.ਆਈ.ਆਰ. ਮੁਹਿੰਮ ਦੀ ਸਫਲਤਾ ਲਈ ਕਾਂਗਰਸ ਦੇ ਬੀ. ਐਲ. ਏ.-2 ਪੂਰੀ ਤਨਦੇਹੀ ਨਾਲ ਨਿਭਾਉਣ ਆਪਣੀ ਜ਼ਿੰਮੇਵਾਰੀ-ਨਾਗਰਾ, ਬ... ਅਗਲੀ ਖ਼ਬਰ ਅਬਜ਼ਰਵਰ ਹਰਿੰਦਰ ਮਹਿਰਾਜ, ਪ੍ਰਧਾਨ ਲੱਖੀ ਜਵੰਧਾ, ਪ੍ਰਧਾਨ ਬੇਅੰਤ ਮਹਿਰਾਜ ਦੀ ਨਿਯੁਕਤੀ ਦਾ ਸਮਰਥਕਾਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।