28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਝੋਨੇ ਦੇ ਬੀਜ ਨੂੰ ਲੈ ਕੇ ਕਿਸਾਨਾਂ ਨਾਲ ਧੋਖਾ

ਅਜੀਤ ਡੈਸਕ 17-06-2026
ਭੁੱਚੋ ਮੰਡੀ, 16 ਜੂਨ (ਬਿੱਕਰ ਸਿੰਘ ਸਿੱਧੂ)-ਮਾਰਚ ਮਹੀਨੇ ਬਠਿੰਡਾ ਵਿਖੇ ਲਗਾਏ ਗਏ ਕਿਸਾਨ ਮੇਲੇ ਦੌਰਾਨ ਐਗਰੀਕਲਚਰ ਯੂਨਿਵਰਸਿਟੀ ਲੁਧਿਆਣਾ ਵਲੋਂ ਵੇਚੇ ਗਏ ਝੋਨੇ ਦੇ ਬੀਜ ਨੂੰ ਲੈ ਕੇ ਕਿਸਾਨ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਕਿਸਾਨ ਆਗੂ ਤੇਜਾ ਸਿੰਘ ਨੇ ਦੱਸਿਆ ਕਿ ਦਰਸ਼ਨ ਗਿੱਲ, ਨਿਰਮਲ ਢਿੱਲੋਂ ਅਤੇ ਭਿੰਦਰ ਸਿੰਘ ਅਤੇ ਬਲਪ੍ਰੀਤ ਸਿੰਘ ਨੇ 1500 ਰੁਪਏ ਦੇ ਹਿਸਾਬ ਨਾਲ ਚਾਰ ਬੈਗ ਪੀ. ਆਰ. 126 ਕਿਸਮ ਦੇ ਝੋਨੇ ਦਾ ਬੀਜ ਖਰੀਦਿਆ ਸੀ, ਜਿਸ ਦਾ ਬਿੱਲ ਸਾਡੇ ਕੋਲ ਹੈ | ਇਨ੍ਹਾਂ ਬੀਜ ਵਾਲੇ ਥੈਲਿਆਂ ਦੇ ਉਪਰ ਪੀ. ਆਰ. 126 ਦਾ ਬੈਚ ਲੱਗਿਆ ਹੋਇਆ ਹੈ ਪ੍ਰੰਤੂ ਅੱਜ ਜਦ ਬੀਜ ਬੀਜਣ ਸਮੇਂ ਬੈਗ ਖੋਲ੍ਹੇ ਗਏ ਤਾਂ ਇਕ ਥੈਲਾ ਸਹੀ ਪਾਇਆ ਗਿਆ, ਜਦਕਿ ਤਿੰਨ 'ਚੋਂ ਬੀਜ ਬੀਜਣ ਸਬੰਧੀ ਹਦਾਇਤਾਂ ਵਾਲੀ ਪਰਚੀ ਨਿਕਲੀ, ਉਹ ਦਰਸਾਉਂਦੀ ਹੈ ਕਿ ਬੀਜ ਦੀ ਕਿਸਮ ਪੀ. ਆਰ. 131 ਹੈ, ਜਿਸ ਨੂੰ ਦੇਖ ਕੇ ਕਿਸਾਨ ਹੱਕੇ ਬੱਕੇ ਰਹਿ ਗਏ | ਕਿਸਾਨਾਂ ਨੇ ਦੱਸਿਆ ਕਿ ਜਦ ਖੇਤੀਬਾੜੀ ਅਫ਼ਸਰ ਮੈਡਮ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੈਕਿੰਗ ਕਰਨ ਵਾਲੀ ਲੇਬਰ ਤੋਂ ਗਲਤੀ ਹੋਈ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਬੀਜ ਵਾਪਸ ਕਰਕੇ ਰੁਪਏ ਵਾਪਸ ਲੈ ਜਾਣ ਨੂੰ ਕਹਿ ਕੇ ਪੱਲਾ ਝਾੜ ਲਿਆ | ਜਦ ਕਿਸਾਨਾਂ ਨੇ ਪੈਸਿਆਂ ਦੀ ਥਾਂ ਬੀਜ ਬਦਲ ਕੇ ਦੇਣ ਦੀ ਮੰਗ ਰੱਖੀ ਤਾਂ ਬੀਜ ਖ਼ਤਮ ਹੋਣ ਦਾ ਕਹਿ ਕੇ ਪੈਸੇ ਵਾਪਸ ਲੈਣ ਲਈ ਕਹਿ ਦਿੱਤਾ | ਕਿਸਾਨਾਂ ਦਾ ਕਹਿਣਾ ਹੈ ਕਿ ਬਜ਼ਾਰ ਵਿਚ ਬੀਜ ਮਹਿੰਗੇ ਭਾਅ 'ਤੇ ਮਿਲਦਾ ਹੈ ਅਤੇ ਅਸਲੀ ਹੋਣ ਦੀ ਤਸੱਲੀ ਵੀ ਨਹੀਂ ਹੈ | ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਥੈਲੇ ਖੋਲ੍ਹਣ ਸਮੇਂ ਵਿਚੋਂ ਮਿਲੀ ਪਰਚੀ ਦੇਖ ਲਈ ਤਾਂ ਪਤਾ ਲੱਗ ਗਿਆ ਪ੍ਰੰਤੂ ਬਹੁਤ ਸਾਰੇ ਕਿਸਾਨ ਜਿੰਨ੍ਹਾਂ ਨੇ ਪਰਚੀਆਂ ਵੱਲ ਧਿਆਨ ਦਿੱਤੇ ਬਿਨ੍ਹਾਂ ਹੀ ਬੀਜ ਦਿੱਤਾ ਹੋਵੇਗਾ ਉਨ੍ਹਾਂ ਦਾ ਕਿੰਨਾ ਵੱਡਾ ਨੁਕਸਾਨ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ | ਕਿਸਾਨਾਂ ਨੇ ਇਸ ਧੋਖਾਧੜੀ ਦੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਦੀ ਚੰਗੇ ਤਰੀਕੇ ਜਾਂਚ ਕਰਕੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ |
ਪਿਛਲੀ ਖ਼ਬਰ ਤਨਖਾਹਾਂ ਨਾ ਮਿਲਣ ਤੋਂ ਪ੍ਰੇਸ਼ਾਨ ਸਫ਼ਾਈ ਸੇਵਕ ਤੇ ਸੀਵਰਮੈਨ ਅਣਮਿੱਥੇ ਸਮੇਂ ਲਈ ਹੜਤਾਲ 'ਤੇ <br/> ਅਗਲੀ ਖ਼ਬਰ ਥਰਮਲ ਪਲਾਂਟ ਕਰਮਚਾਰੀ ਸੰਘ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।