29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

10 ਗ੍ਰਾਮ ਹੈਰੋਇਨ, 400 ਨਸ਼ੀਲੀਆਂ ਗੋਲੀਆਂ, 25 ਸ਼ੀਸ਼ੀਆਂ ਅਤੇ ਇਕ ਕਾਰ ਬਰਾਮਦ <br/> ਬਠਿੰਡਾ ਪੁਲਿਸ ਵਲੋਂ ਤਿੰਨ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 17-06-2026
ਬਠਿੰਡਾ, 16 ਜੂਨ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ, 440 ਨਸ਼ੀਲੀਆਂ ਗੋਲੀਆਂ, 25 ਸ਼ੀਸ਼ੀਆਂ ਕੋਡੀਨ ਅਤੇ ਇਕ ਹੌਂਡਾ ਸਿਟੀ ਕਾਰ ਬਰਾਮਦ ਕੀਤੀ ਗਈ ਹੈ | ਪਹਿਲੇ ਮਾਮਲੇ 'ਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਸਕਰਨ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਥਾਣਾ ਕੈਂਟ ਪੁਲਿਸ ਪਾਰਟੀ ਵਲੋਂ ਬੀਬੀ ਵਾਲਾ ਚੌਂਕ ਬਠਿੰਡਾ ਪਾਸੋਂ ਦੋ ਸ਼ੱਕੀ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਤਲਾਸ਼ੀ ਦੌਰਾਨ ਉਕਤ ਵਿਅਕਤੀਆਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਕਾਸ਼ਦੀਪ ਸਿੰਘ ਵਾਸੀ ਮਾਈਸਰਖਾਨਾ, ਕਮਲਪ੍ਰੀਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਵਜੋਂ ਹੋਈ ਹੈ | ਜਿਨ੍ਹਾਂ 'ਤੇ ਥਾਣਾ ਕੈਂਟ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਦੂਸਰੇ ਮਾਮਲੇ ਵਿਚ ਤਫ਼ਤੀਸ਼ੀ ਪੁਲਿਸ ਅਧਿਕਾਰੀ ਮੰਦਰ ਸਿੰਘ ਦੀ ਜਾਣਕਾਰੀ ਮੁਤਾਬਿਕ ਥਾਣਾ ਸਿਵਲ ਲਾਇਨ ਪੁਲਿਸ ਵਲੋਂ ਭੱਟੀ ਰੋਡ ਤੋਂ ਨਾਕੇਬੰਦੀ ਦੌਰਾਨ ਇਕ ਸ਼ੱਕੀ ਕਾਰ ਸਵਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਕਤ ਵਿਅਕਤੀ ਪਾਸੋਂ 400 ਨਸ਼ੀਲੀਆਂ ਗੋਲੀਆਂ ਕਰੈਸਪੀਡਾਲ, 25 ਸ਼ੀਸ਼ੀਆਂ ਕੋਡੀਨ ਅਤੇ 1 ਕਾਰ ਹੌਂਡਾ ਇਮੇਜ਼ ਨੰਬਰ ਪੀ. ਬੀ. 03 ਬੀ. ਏ. 0277 ਬਰਾਮਦ ਕਰ ਲਈ | ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਅਸ਼ੀਸ਼ ਸ਼ਰਮਾ ਵਾਸੀ ਬਠਿੰਡਾ ਵਜੋਂ ਹੋਈ ਹੈ, ਜਿਸ 'ਤੇ ਥਾਣਾ ਸਿਵਲ ਲਾਇਨ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ ਅਗਲੀ ਖ਼ਬਰ ਮਾਈਸਰਖਾਨਾ ਲਾਗੇ ਹੋਏ ਸੜਕ ਹਾਦਸੇ 'ਚ ਮਹਿਲਾ ਇੰਸਪੈਕਟਰ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।