28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਬਠਿੰਡਾ 'ਚ ਲੁੱਟਾਂ ਖੋਹਾਂ, ਚੋਰੀਆਂ ਕਰਨ ਵਾਲੇ ਅਪਰਾਧੀ ਪੁਲਿਸ ਤੋਂ ਬੇਖੌਫ਼ • ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ • ਸਹਾਇਕ ਥਾਣੇਦਾਰ ਘਰੋਂ ਨਕਦੀ ਅਤੇ ਸੋਨੇ, ਚਾਂਦੀ ਦੇ ਗਹਿਣੇ ਚੋਰੀ

ਅਜੀਤ ਡੈਸਕ 17-06-2026
ਬਠਿੰਡਾ, 16 ਜੂਨ (ਵੀਰਪਾਲ ਸਿੰਘ)-ਬਠਿੰਡਾ ਵਿਚ ਅਪਰਾਧਿਕ ਮਾਮਲੇ ਲਗਾਤਾਰ ਵਧ ਰਹੇ ਹਨ | ਚੋਰ ਲੁਟੇਰਿਆਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ | ਸ਼ਹਿਰ ਵਿਚ ਦਿਨ ਦਿਹਾੜੇ ਸਿਰਕੀ ਬਾਜ਼ਾਰ ਨੇੜਿਓਾ ਕਾਮਰੇਡਾਂ ਵਾਲੀ ਗਲੀ ਵਿਚੋਂ ਤਿੰਨ ਮੋਟਰ ਸਾਈਕਲ ਸਵਾਰ ਵਿਅਕਤੀ ਬਿਰਧ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਫ਼ਰਾਰ ਹੋ ਗਏ | ਇਸੇ ਤਰ੍ਹਾਂ ਲੰਘੇ ਦਿਨੀਂ ਹਰਦੇਵ ਨਗਰ ਵਿਚ ਇਕ ਘਰੋਂ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਹੈ | ਪਹਿਲੇ ਮਾਮਲੇ ਵਿਚ ਤਫ਼ਤੀਸ਼ੀ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਹਾਇਕ ਥਾਣੇਦਾਰ ਜਗਸੀਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਲਾਲ ਸਿੰਘ ਨਗਰ, ਬਠਿੰਡਾ ਵਲੋਂ ਥਾਣਾ ਕੈਨਾਂਲ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ 14 ਜੂਨ ਵਾਲੇ ਦਿਨ ਕੋਈ ਨਾਮਾਲੂਮ ਵਿਅਕਤੀ ਮੇਰੇ ਘਰੋਂ 35 ਹਜ਼ਾਰ ਰੁਪਏ ਦੀ ਨਕਦੀ, ਸੋਨੇ ਅਤੇ ਚਾਂਦੀ ਦੇ ਗਹਿਣੇ ਕੀਮਤ 3 ਲੱਖ ਰੁਪਏ ਚੋਰੀ ਕਰਕੇ ਲੈ ਗਿਆ | ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਕੈਨਾਲ ਵਿਖੇ ਅਣਪਛਾਤੇ ਵਿਅਕਤੀ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਦੂਸਰੇ ਮਾਮਲੇ 'ਚ ਜਾਂਚ ਪੁਲਿਸ ਅਧਿਕਾਰੀ ਕੌਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਤਿੰਨ ਨਾਮਾਲੂਮ ਵਿਅਕਤੀ ਇਕ ਬਿਰਧ ਔਰਤ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ ਸਨ | ਇਸ ਮਾਮਲੇ ਵਿਚ ਗੁਰਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਸਿਰਕੀ ਬਾਜ਼ਾਰ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ 15 ਜੂਨ ਵਾਲੇ ਦਿਨ ਮੈਂ ਆਪਣੇ ਘਰ ਅੱਗੇ ਗਲੀ ਵਿਖ ਖੜੀ ਸੀ ਕਿ ਤਿੰਨ ਨਾਮਾਲੂਮ ਮੋਟਰਸਾਈਕਲ ਸਵਾਰ ਵਿਅਕਤੀ ਮੇਰੇ ਕੋਲ ਘਰ ਪੁੱਛਣ ਦਾ ਬਹਾਨਾ ਬਣਾ ਰੁਕੇ, ਇਕ ਵਿਅਕਤੀ ਮੇਰੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ (ਕੀਮਤ 1 ਲੱਖ) ਝਪਟ ਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਅਣਪਛਾਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ |
ਪਿਛਲੀ ਖ਼ਬਰ ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਨੂੰ ਪਿੰਡ ਪੱਕਾ ਕਲਾਂ 'ਚ ਭਰਵਾਂ ਹੁੰਗਾਰਾ ਅਗਲੀ ਖ਼ਬਰ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ ਪਿੰਡਾਂ ਦਾ ਦੌਰਾ, ਜਨਤਕ ਪ੍ਰੋਗਰਾਮਾਂ 'ਚ ਭਰੀ ਹਾਜ਼ਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।