28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ ਪਿੰਡਾਂ ਦਾ ਦੌਰਾ, ਜਨਤਕ ਪ੍ਰੋਗਰਾਮਾਂ 'ਚ ਭਰੀ ਹਾਜ਼ਰੀ <br/>

ਅਜੀਤ ਡੈਸਕ 17-06-2026
ਤਲਵੰਡੀ ਸਾਬੋ, 16 ਜੂਨ (ਰਣਜੀਤ ਸਿੰਘ ਰਾਜੂ)- ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਹਲਕੇ 'ਚ ਕਾਂਗਰਸ ਵਲੋਂ ਸਿਆਸੀ ਤੌਰ 'ਤੇ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਜਿੱਥੇ ਵਰਕਰਾਂ ਤੇ ਲੋਕਾਂ ਦੇ ਪ੍ਰੋਗਰਾਮਾਂ 'ਚ ਹਾਜ਼ਰੀ ਲਵਾਈ, ਉੱਥੇ ਲੋਕ ਮੁਸ਼ਕਿਲਾਂ ਸੁਣਦਿਆਂ ਜਲਦ ਹੱਲ ਕਰਵਾਉਣ ਦਾ ਭਰੋਸਾ ਵੀ ਦਵਾਇਆ | ਸ਼ੇਖਪੁਰਾ ਵਿਖੇ ਇੱਕ ਸਮਾਗਮ 'ਚ ਹਾਜ਼ਰੀ ਭਰਨ ਉਪਰੰਤ ਗੱਲਬਾਤ ਕਰਦਿਆਂ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸਿਰਫ਼ ਗੱਲਾਂ ਨਾਲ ਬੁੱਤਾ ਸਾਰ ਰਹੀ ਹੈ | 2022 ਵਿਧਾਨ ਸਭਾ ਚੋਣਾਂ ਵੇਲੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਿਆ ਮਾਣ ਭੱਤਾ ਦੇਣ ਦਾ ਐਲਾਨ ਸਾਢੇ ਚਾਰ ਸਾਲ ਬਾਅਦ ਵੀ ਸਿਰਫ਼ ਐਲਾਨ ਤੱਕ ਸੀਮਿਤ ਹੈ ਅਤੇ ਬੀਬੀਆਂ ਦੇ ਫਾਰਮ ਭਰਵਾ ਕੇ ਰਸਮੀ ਖਾਨਾਪੂਰਤੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਗਨ ਸਕੀਮ ਵਰਗੀਆਂ ਲੋਕ ਭਲਾਈ ਸਕੀਮਾਂ ਦਮ ਤੋੜ ਗਈਆਂ ਜਦੋਂਕਿ ਬੁਢਾਪਾ ਅਤੇ ਵਿਧਵਾ ਪੈਨਸ਼ਨ 'ਚ ਵਾਧੇ ਦਾ ਵਾਇਦਾ ਅਜੇ ਤੱਕ ਵਫ਼ਾ ਨਹੀ ਹੋਇਆ | ਸਿੱਧੂ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਦਾਅਵੇ ਤਾਂ ਹੋਏ, ਪਰ ਪੇਂਡੂ ਖੇਡ ਕਲੱਬਾਂ ਨੂੰ ਅੱਜ ਤੱਕ ਦੁਆਨੀ ਦੀ ਆਰਥਿਕ ਸਹਾਇਤਾ ਮੁਹੱਈਆ ਨਹੀ ਕਰਵਾਈ ਗਈ | ਪਿੰਡਾਂ 'ਚ ਵਿਕਾਸ ਦੇ ਸਿਰਫ਼ ਨੀਂਹ ਪੱਥਰ ਹਨ, ਜਦੋਂਕਿ ਫ਼ੰਡ ਦਿੱਤੇ ਨਹੀ ਗਏ ਤੇ ਕਈ ਥਾਈਾ ਲੋਕ ਪੰਚਾਇਤਾਂ ਤੋਂ ਕੰਮ ਸ਼ੁਰੂ ਕਰਵਾਉਣ ਦੀ ਗੁਹਾਰ ਲਗਾ ਰਹੇ ਹਨ, ਪਰ ਪੈਸਾ ਨਾ ਹੋਣ ਕਾਰਨ ਪੰਚਾਇਤਾਂ ਕੁੜਿੱਕੀ 'ਚ ਫਸ ਗਈਆਂ ਹਨ | ਉਨ੍ਹਾਂ ਸਰਕਾਰ ਨੂੰ ਕਿਹਾ ਕਿ ਜਾਂ ਤਾਂ ਐਲਾਨੇ ਵਾਇਦੇ ਪੂਰੇ ਕਰੋ ਨਹੀਂ ਤਾਂ ਲੋਕ ਤੁਹਾਨੂੰ ਚਲਦਾ ਕਰ ਦੇਣਗੇ | ਇਸ ਮੌਕੇ ਉਨ੍ਹਾਂ ਨਾਲ ਮਨਜੀਤ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਪਾਲਾ ਬੰਗੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਕਿ੍ਸ਼ਨ ਯਾਦਵ, ਹੈਪੀ ਬਹਿਮਣ, ਗੁਰਾਦਿੱਤਾ ਸਿੰਘ ਸੀਂਗੋ, ਮਨਪ੍ਰੀਤ ਸਿੰਘ ਸ਼ੇਖਪੁਰਾ, ਗੁਰਜੀਤ ਸਿੰਘ ਰੋਮਾਣਾ, ਬਲਵੰਤ ਸਿੰਘ ਲੇਲੇਵਾਲਾ, ਬਹਾਦਰ ਸਿੰਘ ਸਾਬਕਾ ਸਰਪੰਚ, ਜਸਪਾਲ ਭਗਵਾਨਪੁਰਾ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਬਠਿੰਡਾ 'ਚ ਲੁੱਟਾਂ ਖੋਹਾਂ, ਚੋਰੀਆਂ ਕਰਨ ਵਾਲੇ ਅਪਰਾਧੀ ਪੁਲਿਸ ਤੋਂ ਬੇਖੌਫ਼ • ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ... ਅਗਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਚਲਾਈ ਜਾ ਰਹੀ ਵਿਸ਼ੇਸ਼ ਸਫ਼ਾਈ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।