04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਮੀਂਹ ਹਨੇਰੀ ਕਾਰਨ ਸੰਗਤ ਮੰਡੀ ਇਲਾਕੇ ’ਚ ਭਾਰੀ ਨੁਕਸਾਨ

ਅਜੀਤ ਡੈਸਕ 18-06-2026
ਸੰਗਤ ਮੰਡੀ, 17 ਜੂਨ (ਅੰਮ੍ਰਿਤਪਾਲ ਸ਼ਰਮਾ)- ਸੰਗਤ ਮੰਡੀ ਇਲਾਕੇ ‘ਚ ਆਏ ਤੇਜ਼ ਮੀਂਹ ਹਨੇਰੀ ਅਤੇ ਝੱਖੜ ਕਾਰਨ ਕਾਫੀ ਨੁਕਸਾਨ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਸੰਗਤ ਮੰਡੀ ਦੇ ਨੇੜਲੇ ਪਿੰਡ ਦੁੱਨੇਵਾਲਾ ‘ਚ ਲੱਗੀਆਂ ਸੋਲਰ ਖੇਤੀ ਮੋਟਰਾਂ ਦੀਆਂ ਪਲੇਟਾਂ ਨੂੰ ਨੁਕਸਾਨ ਪਹੁੰਚਿਆ ਹੈ। ਪਿੰਡ ਦੁੱਨੇਵਾਲਾ ਦੇ ਕਿਸਾਨ ਹਰਮੇਲ ਸਿੰਘ ਪੁੱਤਰ ਜੁਗਰਾਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ‘ਚ ਲੱਗਿਆ ਸੋਲਰ ਪਲਾਂਟ ਦੀਆਂ ਪਲੇਟਾਂ ਤੇਜ਼ ਹਨੇਰੀ ਤੇ ਝੱਖੜ ਕਾਰਨ ਨੁਕਸਾਨੀਆਂ ਗਈਆਂ। ਉਨ੍ਹਾਂ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਬਿਜਲੀ ਦੇ ਕਈ ਖੰਭੇ ਅਤੇ ਦਰਖ਼ਤਾਂ ਦਾ ਵੀ ਨੁਕਸਾਨ ਹੋਇਆ ਹੈ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਭੁੱਚੋ ਖ਼ੁਰਦ ਦੇ ਨਹਿਰੀ ਖਾਲ ਮਾਮਲੇ ਨੂੰ ਲੈ ਕੇ ਬੀ.ਕੇ.ਯੂ. ਵਲੋਂ ਐਕਸੀਅਨ ਨੂੰ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।