ਸੰਗਤ ਮੰਡੀ, 17 ਜੂਨ (ਅੰਮ੍ਰਿਤਪਾਲ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਆਗੂਆਂ ਦੀ ਮੀਟਿੰਗ ਪਿੰਡ ਰਾਏ ਕੇ ਕਲਾਂ ਵਿਖੇ ਬਲਾਕ ਆਗੂ ਧਰਮਪਾਲ ਸਿੰਘ ਜੰਡੀਆ ਅਤੇ ਰਾਮ ਸਿੰਘ ਕੋਟਗੁਰੂ ਦੀ ਅਗਵਾਈ ਹੇਠ ਹੋਈ। ਮੀਟਿੰਗ ਸੰਬੰਧੀ ਕਿਸਾਨ ਆਗੂ ਜਸਕਰਨ ਸਿੰਘ ਗੋਰਾ ਕੋਟਗੁਰੂ ਨੇ ਦੱਸਿਆ ਕਿ ਮੀਟਿੰਗ ਦੌਰਾਨ ਭਾਰਤ ਵੱਲੋਂ ਅਮਰੀਕਾ ਨਾਲ ਕੀਤੇ ਗੈਰ ਸੰਵਿਧਾਨਕ ਸਮਝੌਤੇ ਰੱਦ ਕਰਵਾਉਣ ਲਈ ਅਤੇ ਅਮਰੀਕਾ ਈਰਾਨ ਜੰਗ ਦੇ ਸਹਾਰੇ ਵਧਦੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਵਲੋਂ ਚੰਡੀਗੜ੍ਹ ਵਿਖੇ 4 ਜੁਲਾਈ ਨੂੰ ਵੱਡੇ ਇਕੱਠ ਕਰਕੇ ਇੱਕ ਦਿਨ ਦਾ ਅੰਦੋਲਨ ਕੀਤਾ ਜਾਵੇਗਾ ਅਤੇ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਮੀਟਿੰਗ ਦੌਰਾਨ ਬਲਾਕ ਆਗੂ ਧਰਮਪਾਲ ਸਿੰਘ ਜੰਡੀਆ, ਰਾਮ ਸਿੰਘ ਕੋਟਗੁਰੂ ਪਿੰਡ ਇਕਾਈ ਪ੍ਰਧਾਨ ਜਸਕਰਨ ਸਿੰਘ ਗੋਰਾ ਕੋਟਗੁਰੂ, ਜਗਦੇਵ ਸਿੰਘ ਜੰਡੀਆ, ਬਲਕਰਨ ਸਿੰਘ ਜੰਡੀਆ, ਲਛਮਣ ਸਿੰਘ ਰਾਏ ਕੇ ਕਲਾਂ, ਸੋਮਾ ਸਿੰਘ ਰਾਏ ਕੇ ਕਲਾਂ, ਠਾਣਾ ਸਿੰਘ ਰਾਏ ਕੇ ਕਲਾਂ ਅਤੇ ਕਿਸਾਨ �ਰਤਾਂ ਵੱਲੋਂ ਭਾਗ ਲਿਆ ਗਿਆ।