ਬਠਿੰਡਾ, 17 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਫ਼ਾਇਰ ਬ੍ਰਿਗੇਡ ਚੌਕ ਕੋਲ ਮੋਟਰਸਾਈਕਲ ਸਵਾਰ ਉਸ ਵੇਲੇ ਗੰਭੀਰ ਜ਼ਖ਼ਮੀ ਹੋ ਗਿਆ, ਜਦ ਉਹ ਮੋੜ ਮੁੜਨ ਲੱਗਾ, ਕਿਉਂਕਿ ਉਹ ਆਪਣੇ ਮੋਟਰਸਾਈਕਲ ਦਾ ਸਟੈਂਡ ਚੁੱਕਣਾ ਭੁੱਲ ਗਿਆ ਸੀ । ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਸਮਾਜ ਭਲਾਈ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਘਟਨਾ ਸਥਾਨ ਪਹੁੰਚ ਕੇ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀ ਨੌਜਵਾਨ ਸਚਿਨ ਵਾਸੀ ਚੰਦਸਰ ਬਸਤੀ ਦਾ ਰਹਿਣ ਵਾਲਾ ਹੈ ਅਤੇ ਉਹ ਜੋਮੈਟੋ ਤੋਂ ਆਰਡਰ ਸਪਲਾਈ ਕਰਨ ਜਾ ਰਿਹਾ ਸੀ ।