ਲਹਿਰਾ ਮੁਹੱਬਤ- ਨੇੜਲੇ ਪਿੰਡ ਲਹਿਰਾ ਬੇਗਾ (ਬਠਿੰਡਾ) ਵਿਖੇ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ-7 ‘ਤੇ ਸਥਿਤ ਡੇਰਾ ਬਾਬਾ ਮਾਲੋ ਰਾਮ ਜੀ ਦੇ ਪੁਰਾਤਨ ਧਾਰਮਿਕ ਅਸਥਾਨ ‘ਤੇ ਪੂਜਨੀਕ ਬਾਬਾ ਕਰਮਦਾਸ ਦੀ 44ਵੀਂ ਸਾਲਾਨਾ ਬਰਸੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਦੇਸੀ ਮਹੀਨਾ 4 ਹਾੜ੍ਹ 18 ਜੂਨ ਦਿਨ ਬੁੱਧਵਾਰ ਨੂੰ ਮਨਾਈ ਜਾਣੀ ਹੈ। ਇਸ ਅਸਥਾਨ ਦੇ ਪਹਿਲੇ ਸੇਵਾਦਾਰ ਬਾਬਾ ਕਰਮਦਾਸ ਬਚਪਨ ਤੋਂ ਹੀ ਅੱਖਾਂ ਦੀ ਨਜ਼ਰ ਤੋਂ ਮੁਨਾਖੇ ਸਨ। ਉਨ੍ਹਾਂ ਨੇ ਇਸ ਅਸਥਾਨ ਦੀ ਸੇਵਾ-ਸੰਭਾਲ ਤੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਲਈ ਹੀ ਅਰਪਣ ਕੀਤਾ ਹੋਇਆ ਸੀ। ਇਸ ਅਸਥਾਨ ‘ਤੇ ਬਰਸੀ ਸਮਾਗਮ ਨੂੰ ਸਮਰਪਿਤ ਪ੍ਰਕਾਸ਼ ਸ੍ਰੀ ਅਖੰਡ ਪਾਠਾਂ ਦੇ ਭੋਗ 18 ਜੂਨ 2026 ਦਿਨ ਬੁੱਧਵਾਰ ਨੂੰ ਪਾਏ ਜਾਣਗੇ। ਬਰਸੀ ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਨਤਮਸਤਕ ਹੁੰਦੀਆਂ ਹਨ। ਅੱਜ-ਕੱਲ੍ਹ ਡੇਰਾ ਬਾਬਾ ਮਾਲੋ ਰਾਮ ਦੀ ਸੇਵਾ ਸੰਭਾਲ ਕਰਦੇ ਹੋਏ ਮੁੱਖ ਸੇਵਾਦਾਰ ਬਾਬਾ ਬਸੰਤ ਮੁਨੀ ਸਮਾਜ ਸੇਵਾ ‘ਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਵਲੋਂ- ਸੁਖਪਾਲ ਸਿੰਘ ਸੁੱਖੀ