ਬਠਿੰਡਾ, 17 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਐਚ.ਪੀ.ਸੀ.ਐਲ. ਵਲੋਂ ਪੰਜਾਬ ਦੇ ਠੇਕੇਦਾਰਾਂ ਨੂੰ ਲੁੱਕ ਦੀ ਸਪਲਾਈ ਨਾ ਦੇਣ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿਚ ਬਣਨ ਵਾਲੀ ਸੜਕਾਂ ਦੇ ਵਿਕਾਸ ਕਾਰਜ ਠੱਪ ਹੋ ਗਏ ਹਨ। ਇਸ ਮਾਮਲੇ ਨੂੰ ਲੈ ਕੇ ਪੰਜਾਬ ਹੋਟ ਮਿਕਸ ਐਸੋਸੀਏਸ਼ਨ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਲੁੱਕ ਦੀ ਸਪਲਾਈ ਬਾਦਸਤੂਰ ਜਾਰੀ ਨਾ ਕੀਤੀ ਗਈ ਤਾਂ ਉਹ ਸੂਬੇ ਭਰ ਦੇ ਠੇਕੇਦਾਰਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਐਚ.ਪੀ.ਸੀ.ਐਲ. ਦੇ ਗੇਟ ਦਾ ਘਿਰਾ� ਕਰਨਗੇ ਅਤੇ ਕਿਸੇ ਵੀ ਗੱਡੀ ਨੂੰ ਅੰਦਰ ਅਤੇ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਪ੍ਰਧਾਨ ਤਾਰਾ ਸਿੰਘ ਨੇ ਕਿਹਾ ਕਿ ਬਠਿੰਡਾ ਰਿਫ਼ਾਇਨਰੀ ਵਲੋਂ ਜਿੰਨੀ ਵੀ ਲੁੱਕ ਤਿਆਰ ਕੀਤੀ ਜਾ ਰਹੀ ਹੈ ਉਸ ਦੀ ਸਪਲਾਈ ਉੱਤਰੀ ਭਾਰਤ ਵਿਚ ਵੱਖ-ਵੱਖ ਸੂਬਿਆਂ ਨੂੰ ਪ੍ਰਤੀਸ਼ਤ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਪਰ ਐਚ.ਪੀ.ਸੀ.ਐਲ. ਵਲੋਂ ਪੰਜਾਬ ਨੂੰ ਨਾ ਮਾਤਰ ਲੁੱਕ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਵਾਰ-ਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਐਚ.ਪੀ.ਸੀ.ਐਲ. ਵਲੋਂ ਆਪਣਾ ਰਵੱਈਆ ਬਦਲਿਆ ਨਹੀਂ ਜਾ ਰਿਹਾ, ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਹੁਣ ਸੜਕਾਂ ‘ਤੇ ਉੱਤਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਟਾਈਮ ਪੰਜਾਬ ਵਿਚ ਵਿਕਾਸ ਕਾਰਜ ਜ਼ੋਰਾਂ ‘ਤੇ ਹਨ, ਪਰ ਇਨ੍ਹਾਂ ਵਿਕਾਸ ਕਾਰਜਾਂ ਵਿਚ ਵੱਡੀ ਰੁਕਾਵਟ ਹੁਣ ਲੁੱਕ ਦੀ ਸਪਲਾਈ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਐਚ.ਪੀ.ਸੀ.ਐਲ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ 50 ਪ੍ਰਤੀਸ਼ਤ ਪੰਜਾਬ ਨੂੰ ਲੁੱਕ ਦੀ ਸਪਲਾਈ ਕੀਤੀ ਜਾਵੇਗੀ, ਪਰ ਦੂਸਰੇ ਪਾਸੇ ਇੱਕ ਦਿਨ ਵਿਚ 48 ਗੱਡੀਆਂ ਵਿਚੋਂ ਚਾਰ ਗੱਡੀਆਂ ਹੀ ਪੰਜਾਬ ਨੂੰ ਦਿੱਤੀਆਂ ਗਈਆਂ ਹਨ। ਪਰ ਐਚ.ਪੀ.ਸੀ.ਐਲ ਦੇ ਅਧਿਕਾਰੀ ਪੰਜਾਬ ਨਾਲ ਵਿਤਕਰਾ ਕਰ ਰਹੇ ਹਨ, ਜਿਸ ਕਾਰਨ ਮਜਬੂਰੀਵੱਸ ਸੂਬੇ ਭਰ ਦੇ ਠੇਕੇਦਾਰਾਂ ਵਲੋਂ ਐਚਪੀਸੀਐਲ ਦਾ ਘਿਰਾ� ਕੀਤਾ ਜਾਵੇਗਾ।