ਸੰਗਤ ਮੰਡੀ, 17 ਜੂਨ (ਅੰਮ੍ਰਿਤਪਾਲ ਸ਼ਰਮਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਰਕਲ ਪੱਕਾ ਦੇ ਪਿੰਡ ਪੱਕਾ ਕਲਾਂ ਤੋਂ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ‘ਚ ਸ਼ਾਮਿਲ ਹੋਏ ਹਨ । ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਪੱਕਾ ਕਲਾਂ ਵਾਸੀ ਅੰਗਰੇਜ਼ ਸਿੰਘ ਗਿੱਲ, ਇਕਬਾਲ ਸਿੰਘ ਗਿੱਲ, ਗੁਲਾਬ ਸਿੰਘ ਸਹਾਰਨ, ਬਲਵੀਰ ਸਿੰਘ ਗਿੱਲ, ਗੁਰਚਰਨ ਸਿੰਘ ਖ਼ਾਲਸਾ, ਰਜਿੰਦਰ ਸਿੰਘ ਮੈਂਬਰ, ਰਛਪਾਲ ਸਿੰਘ, ਭੋਲਾ ਸਿੰਘ ਮੰਡ ਪੁਰਾਣਾ ਆਗੂ ਆਮ ਆਦਮੀ ਪਾਰਟੀ ਦਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਰਪ੍ਰੀਤ ਸਿੰਘ, ਦਰਸ਼ਨ ਸਿੰਘ, ਜਸਕਰਨ ਸਿੰਘ, ਰਮੇਸ਼ ਰਾਮ, ਸੁਖਦੇਵ ਸਿੰਘ, ਜੱਗੂ ਰਾਮ ਅਤੇ ਕਈ ਹੋਰ ਵੀ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਏ ਹਨ। ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਏ ਉਕਤ ਵਿਅਕਤੀਆਂ ਦਾ ਸਿਰੋਪੇ ਪਾ ਕੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਨ ਸਤਿਕਾਰ ਦੇਣ ਦਾ ਯਕੀਨ ਦਿਵਾਇਆ। ਇਸ ਮੌਕੇ ਬਲਵਿੰਦਰ ਸਿੰਘ ਬਿੰਦਰ ਸਰਕਲ ਪ੍ਰਧਾਨ ਪੱਕਾ, ਬਲਕਰਨ ਸਿੰਘ ਸਰਪੰਚ, ਰਾਜ ਕੁਮਾਰ �.ਬੀ.ਸੀ. ਪ੍ਰਧਾਨ ਸਰਕਲ ਪੱਕਾ ਕਲਾਂ, ਕਾਕਾ ਸਿੰਘ ਧਾਲੀਵਾਲ, ਮੱਖਣ ਰਾਮ, ਰਾਜਪਾਲ ਸਿੰਘ, ਅਮਰੀਕ ਸਿੰਘ ਗੋਦਾਰਾ, ਜਗਸੀਰ ਸਿੰਘ ਮੈਂਬਰ, ਰਮਨਦੀਪ ਸਿੰਘ ਜੈਰੀ ਸਰਾਂ, ਅਮਨਦੀਪ ਸਿੰਘ ਸੇਖੂ ਆਦਿ ਆਗੂ ਅਤੇ ਵਰਕਰ ਮੌਜੂਦ ਸਨ।