29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਰਾਏਕੇ ਕਲਾਂ ’ਚ 52 ਸ਼ੱਕੀ ਮਰੀਜ਼ਾਂ ਦੀ ਟੀ. ਬੀ. ਜਾਂਚ ਕੀਤੀ

ਅਜੀਤ ਡੈਸਕ 10-07-2026

ਸੰਗਤ ਮੰਡੀ, 9 ਜੁਲਾਈ (ਸੁਖਤੇਜ ਧਾਲੀਵਾਲ)-ਟੀ ਬੀ ਮੁਕਤ ਭਾਰਤ ਮੁਹਿੰਮ ਤਹਿਤ ਸਿਹਤ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਵਿਚ ਐਕਸਰੇ ਮਸ਼ੀਨ ਜਾਂਚ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਪਹਿਲਾਂ ਕੈਂਪ ਪਿੰਡ ਰਾਏਕੇ ਕਲਾਂ ਵਿਖੇ ਲਗਾਇਆ ਗਿਆ। ਜਿਸ ਵਿਚ ਰੇਡਿਓਗ੍ਰਾਫ਼ਰ ਭੁਪਿੰਦਰ ਕੌਰ ਵਲੋਂ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਗਈ। ਇਸ ਮੌਕੇ ਟੀਬੀ ਦੇ ਮਰੀਜ਼ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਹੋਰ 52 ਸ਼ੱਕੀ ਮਰੀਜ਼ਾਂ ਦੀ ਐਕਸਰੇ ਸਕਰੀਨਿੰਗ ਕੀਤੀ ਗਈ। ਬਲਾਕ ਸਿਹਤ ਐਜੂਕੇਟਰ ਸਾਹਿਲ ਪੁਰੀ ਨੇ ਦੱਸਿਆ ਕਿ ਇਹ ਕੈਂਪ ਲਗਾਤਾਰ 10 ਦਿਨ ਵੱਖ-ਵੱਖ ਪਿੰਡਾਂ ਵਿਚ ਲਗਾਏ ਜਾਣਗੇ, ਜਿਸ ਤਹਿਤ ਸ਼ੁੱਕਰਵਾਰ ਨੂੰ ਪਿੰਡ ਪੱਕਾ ਕਲਾਂ ਵਿਖੇ ਕੈਂਪ ਲਗਾ ਕੇ ਸਕਰੀਨਿੰਗ ਕੀਤੀ ਜਾਵੇਗੀ। ਇਸ ਮੌਕੇ ਸਿਹਤ ਸੁਪਰਵਾਈਜ਼ਰ ਓਮ ਪ੍ਰਕਾਸ਼, ਚਰਨਜੀਤ ਕੌਰ, ਸੀ ਐਚ ਓ ਨੈਨਸੀ, ਸਿਹਤ ਵਰਕਰ ਮਨਪ੍ਰੀਤ ਕੌਰ ਅਤੇ ਲਖਵੀਰ ਸਿੰਘ ਵਲੋਂ ਲੋਕਾਂ ਨੂੰ ਟੀਬੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਟੀ ਬੀ ਦਾ ਮੁੱਖ ਕਾਰਨ ਮਾਈਕੋਬੈਕਟੀਰੀਅਮ ਟੀਬੀ, ਇਕ ਛੋਟਾ ਬੈਸੀਲਸ ਹੈ। ਟੀਬੀ ਉਦੋਂ ਫ਼ੈਲਦੀ ਹੈ, ਜਦੋਂ ਕੋਈ ਵਿਅਕਤੀ ਖੰਘਦਾ ਜਾਂ ਛਿੱਕ ਮਾਰਦਾ ਹੈ ਤੇ ਖੰਘਣ, ਛਿੱਕਣ ਨਾਲ ਛੱਡੀਆਂ ਗਈਆਂ ਬੂੰਦਾਂ ਨੂੰ ਸਾਹ ਰਾਹੀਂ ਕੋਈ ਤੰਦਰੁਸਤ ਵਿਅਕਤੀ ਅੰਦਰ ਲੈਂਦਾ ਹੈ। ਟੀਬੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਇਆ ਜਾਵੇ।

ਪਿਛਲੀ ਖ਼ਬਰ 2027 ’ਚ ਮੁੜ ‘ਆਪ’ ਸਰਕਾਰ ਬਣਨੀ ਤੈਅ : ਇੰਦਰਜੀਤ ਸਿੰਘ ਮਾਨ ਅਗਲੀ ਖ਼ਬਰ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।