03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬਲਾਕ ਪੱਧਰੀ ਖੇਡਾਂ : ਸ਼ੁਭਦੀਪ ਨੇ ਜਿੱਤੇ ਦੋ ਪਹਿਲੇ ਸਥਾਨ, ਅਮਨਦੀਪ ਦੋ ਮੁਕਾਬਲਿਆਂ ’ਚ ਦੂਜੇ ਸਥਾਨ ’ਤੇ

ਅਜੀਤ ਡੈਸਕ 24-07-2026

ਖੇਡਾਂ ਨਾਲ ਵਿਦਿਆਰਥੀਆਂ ’ਚ ਅਨੁਸ਼ਾਸਨ ਤੇ ਖੇਡ ਭਾਵਨਾ ਵਿਕਸਿਤ ਹੁੰਦੀ : ਰਾਜਿੰਦਰ ਜਾਖੜ
ਡੱਬਵਾਲੀ, 23 ਜੁਲਾਈ (ਇਕਬਾਲ ਸਿੰਘ ਸ਼ਾਂਤ)-ਪਿੰਡ ਗੰਗਾ ਵਿਖੇ ਪੰਜ ਰੋਜ਼ਾ ਬਲਾਕ ਪੱਧਰੀ ਸਕੂਲੀ ਖੇਡ ਮੁਕਾਬਲਿਆਂ ਦੇ ਤੀਜੇ ਦਿਨ ਐਥਲੈਟਿਕਸ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 100 ਤੋਂ 5000 ਮੀਟਰ ਤੱਕ ਦੀਆਂ ਦੌੜਾਂ ਵਿਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਵਿਚਾਲੇ ਸਖ਼ਤ ਮੁਕਾਬਲੇ ਵੇਖਣ ਨੂੰ ਮਿਲੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਦੀ ਮੇਜ਼ਬਾਨੀ ਹੇਠ ਇਹ ਮੁਕਾਬਲੇ 25 ਜੁਲਾਈ ਤੱਕ ਚੱਲਣਗੇ। ਡੱਬਵਾਲੀ ਦੇ ਬੀ.ਈ.ਓ. ਰਾਜਿੰਦਰ ਕੁਮਾਰ ਜਾਖੜ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਖੇਡ ਭਾਵਨਾ ਅਤੇ ਮੁਕਾਬਲੇਬਾਜ਼ੀ ਦੀ ਸੋਚ ਨੂੰ ਵਿਕਸਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਗੰਗਾ ਦੇ ਸਹਿਯੋਗ ਨਾਲ ਮੁਕਾਬਲੇ ਗੰਗਾ ਤੇ ਗੋਰੀਵਾਲਾ ਵਿੱਚ ਕਰਵਾਏ ਜਾ ਰਹੇ ਹਨ, ਕੁੱਝ ਮੁਕਾਬਲੇ ਗੋਰੀਵਾਲਾ ਵਿਖੇ ਕਰਵਾਏ ਜਾ ਰਹੇ ਹਨ।ਮੀਡੀਆ ਇੰਚਾਰਜ ਅਨਿਲ ਕੁਮਾਰ ਪੀਟੀਆਈ ਨੇ ਦੱਸਿਆ ਕਿ ਅੰਡਰ-17 ਵਰਗ ਦੀ 100 ਅਤੇ 200 ਮੀਟਰ ਦੌੜ ਵਿੱਚ ਸੇਂਟ ਜੋਸਫ ਸਕੂਲ ਡੱਬਵਾਲੀ ਦੇ ਸ਼ੁਭਦੀਪ ਨੇ ਦੋਵੇਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਦੋਹਰਾ ਖ਼ਿਤਾਬ ਜਿੱਤਿਆ, ਜਦਕਿ ਖੇਤੂ ਰਾਮ ਸੇਠੀ ਸਕੂਲ ਡੱਬਵਾਲੀ ਦੇ ਅਮਨਦੀਪ ਦੋਵੇਂ ਮੁਕਾਬਲਿਆਂ ਵਿੱਚ ਦੂਜੇ ਸਥਾਨ ’ਤੇ ਰਿਹਾ।ਹੋਰਨਾਂ ਮੁਕਾਬਲਿਆਂ ਵਿੱਚ ਅੰਡਰ-19 ਦੀ 200 ਮੀਟਰ ਦੌੜ ਵਿੱਚ ਜੀਐਸਐਸਐਸ ਕਾਲੂਆਣਾ ਦੇ ਯੁਵਰਾਜ ਪਹਿਲੇ ਅਤੇ ਐਸਵੀਐਸ ਗੋਰੀਵਾਲਾ ਦੇ ਕੁਨਾਲ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਦੀ 400 ਮੀਟਰ ਵਿੱਚ ਇੰਡੀਅਨ ਹੈਰੀਟੇਜ ਸਕੂਲ, ਨੀਲਿਆਂਵਾਲੀ ਦਾ ਅਭਿਨਵ ਅਤੇ ਅੰਡਰ-19 ਦੀ 400 ਮੀਟਰ ਦੌੜ ਵਿੱਚ ਜੀਐਸਐਸਐਸ ਮਸੀਤਾ ਦਾ ਹਰਮੀਤ ਜੇਤੂ ਰਿਹਾ। ਅੰਡਰ-17 ਦੀ 800 ਮੀਟਰ ਵਿੱਚ ਜੀਐਸਐਸਐਸ ਪਿੰਡ ਡੱਬਵਾਲੀ ਦਾ ਲਵਦੀਪ ਅਤੇ 1500 ਮੀਟਰ ਵਿੱਚ ਖੇਤੂ ਰਾਮ ਸੇਠੀ ਸਕੂਲ ਡੱਬਵਾਲੀ ਦੇ ਸੁਨੀਲ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 ਦੀ 800 ਮੀਟਰ ਵਿੱਚ ਸਵਾਮੀ ਵਿਵੇਕਾਨੰਦ ਸੀਨੀਅਰ ਸੈਕੰਡਰੀ ਸਕੂਲ, ਗੋਰੀਵਾਲਾ ਦਾ ਮਨਿੰਦਰ ਸਿੰਘ, 1500 ਮੀਟਰ ਵਿੱਚ ਜੀਐਸਐਸਐਸ ਲੋਹਾਗੜ੍ਹ ਦਾ ਮਹੇਸ਼ ਅਤੇ 5000 ਮੀਟਰ ਵਿੱਚ ਜੀਐਸਐਸਐਸ ਖੁਈਆਂ ਮਲਕਾਣਾ ਦਾ ਧਰੁਵ ਜੇਤੂ ਰਿਹਾ। ਮੁਕਾਬਲਿਆਂ ਦੇ ਸੰਚਾਲਨ ਵਿੱਚ ਡਾ. ਬੀ.ਆਰ. ਅੰਬੇਡਕਰ ਕਾਲਜ ਦੇ ਬੀਐੱਸਸੀ ਸਪੋਰਟਸ ਦੇ ਵਿਦਿਆਰਥੀਆਂ ਨੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਤਕਨੀਕੀ ਸਹਿਯੋਗ ਦਿੱਤਾ। ਨੋਡਲ ਅਧਿਕਾਰੀ ਕਾਲੂਰਾਮ ਪੀਟੀਆਈ ਨੇ ਪ੍ਰਬੰਧਾਂ ਸੰਭਾਲੇ। ਇਸ ਮੌਕੇ ਡਾ. ਇੰਦਰਸੈਨ, ਆਰੋਹੀ ਸਕੂਲ ਕਾਲੂਆਣਾ ਦੀ ਪਿੰਸ੍ਰੀਪਲ ਨੀਤਾ ਨਾਗਪਾਲ ਸਮੇਤ ਹੋਰ ਅਧਿਕਾਰੀ ਅਤੇ ਅਧਿਆਪਕ ਮੌਜੂਦ ਸਨ।

ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਧਰਨੇ ਤੀਜੇ ਦਿਨ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਦਿੱਲੀ ’ਚ ਨੌਜਵਾਨਾਂ ’ਤੇ ਕੀਤੇ ਗਏ ਪੁਲਿਸ ਲਾਠੀਚਾਰਜ ਖ਼ਿਲਾਫ਼ ਬਠਿੰਡਾ ’ਚ ਜਨਤਕ ਜਥੇਬੰਦੀਆਂ ਵਲੋਂ ਭਰਵਾਂ ਰੋਸ ਮੁਜ਼ਾਹਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।