11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਤੀਜ ਸਮਾਗਮ ਦੇ ਦੂਸਰੇ ਦਿਨ ਵੀ ਲੱਗੀਆਂ ਰੌਣਕਾਂ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੇ ਰੰਗਾਂ ਨਾਲ ਸਜਿਆ ਮਾਹੌਲ

ਭੁੱਚੋ ਮੰਡੀ, 10 ਅਗਸਤ (ਬਿੱਕਰ ਸਿੰਘ ਸਿੱਧੂ)- ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਭੁੱਚੋ ਮੰਡੀ ਵੱਲੋਂ ਪੰਜਾਬੀ ਸਭਿਆਚਾਰ, ਵਿਰਸੇ ਅਤੇ ਰਵਾਇਤੀ ਤਿਉਹਾਰਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਮਕਸਦ ਨਾਲ ਆਯੋਜਿਤ ਕੀਤਾ ਗਿਆ ਦੋ ਰੋਜ਼ਾ ਤੀਜ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਸਮਾਗਮ ਦੇ ਦੂਜੇ ਤੇ ਆਖ਼ਰੀ ਦਿਨ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ.

ਭੁੱਚੋ ਮੰਡੀ ਵਿਖੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਏ ਗਏ ਤੀਜ ਸਮਾਗਮ ਦੌਰਾਨ ਮੁੱਖ ਮਹਿਮਾਨ ਡਾ. ਦਲਜੀਤ ਸਿੰਘ ਗੁਰੂ ਨੂੰ ਸਨਮਾਨਿਤ ਕਰਦੀਆਂ ਹੋਈਆਂ ਪ੍ਰਬੰਧਕ ਔਰਤਾਂ। ਤਸਵੀਰ: ਬਿੱਕਰ ਸਿੰਘ ਸਿੱਧੂ 11-08-2026
ਭੁੱਚੋ ਮੰਡੀ, 10 ਅਗਸਤ (ਬਿੱਕਰ ਸਿੰਘ ਸਿੱਧੂ)- ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਭੁੱਚੋ ਮੰਡੀ ਵੱਲੋਂ ਪੰਜਾਬੀ ਸਭਿਆਚਾਰ, ਵਿਰਸੇ ਅਤੇ ਰਵਾਇਤੀ ਤਿਉਹਾਰਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਮਕਸਦ ਨਾਲ ਆਯੋਜਿਤ ਕੀਤਾ ਗਿਆ ਦੋ ਰੋਜ਼ਾ ਤੀਜ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਸਮਾਗਮ ਦੇ ਦੂਜੇ ਤੇ ਆਖ਼ਰੀ ਦਿਨ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ, ਉਨ੍ਹਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਬੱਬੂ, ਮੈਡਮ ਰਣਜੀਤ ਕੌਰ, ਮੈਡਮ ਕੁਲਦੀਪ ਕੌਰ ਗਿੱਲ, ਕੌਂਸਲਰ ਪੰਮੀ, ਰਿਚਾ ਗਰਗ ਅਤੇ ਅਕਾਲੀ ਆਗੂ ਪੰਮਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਵਧਾਈ। ਇਸ ਮੌਕੇ ਡਾ. ਦਲਜੀਤ ਸਿੰਘ ਗੁਰੂ ਨੇ ਕਲੱਬ ਮੈਂਬਰਾਂ ਨੂੰ ਤੀਜ ਸਮਾਗਮ ਦੇ ਸਫਲ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਆਪਣੀ ਅਮੀਰ ਪੰਜਾਬੀ ਸਭਿਆਚਾਰ ਅਤੇ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਲੱਬ ਵਲੋਂ ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ। ਔਰਤਾਂ ਦੇ ਮਨੋਰੰਜਨ ਲਈ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਅਤੇ ਮਨੋਰੰਜਕ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਔਰਤਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪੰਜਾਬੀ ਪਹਿਰਾਵੇ ਵਿਚ ਸਜੀਆਂ ਔਰਤਾਂ ਅਤੇ ਮੁਟਿਆਰਾਂ ਨੇ ਸੈਲਫੀ ਪੁਆਇੰਟਾਂ ‘ਤੇ ਤਸਵੀਰਾਂ ਖਿੱਚ ਕੇ ਤੀਜ ਦੀਆਂ ਯਾਦਾਂ ਨੂੰ ਕੈਮਰੇ ਵਿਚ ਕੈਦ ਕੀਤਾ। ਉੱਥੇ ਹੀ ਪੰਜਾਬੀ ਸਭਿਆਚਾਰ ਅਤੇ ਪੁਰਾਤਨ ਵਿਰਸੇ ਨੂੰ ਦਰਸਾਉਂਦੀਆਂ ਖ਼ੂਬਸੂਰਤ ਝਾਕੀਆਂ ਨੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਸਮਾਗਮ ਦੇ ਅੰਤ ਵਿਚ ਵੱਖ-ਵੱਖ ਖੇਡ ਅਤੇ ਮਨੋਰੰਜਕ ਪ੍ਰਤੀਯੋਗਤਾਵਾਂ ਵਿਚ ਜੇਤੂ ਰਹਿਣ ਵਾਲੀਆਂ ਔਰਤਾਂ ਨੂੰ ਕਲੱਬ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਕਾਂਵੜੀਆਂ ਦਾ ਸੁਆਗਤ ਕਰਦੇ ਹੋਏ ਐਨ.ਜੀ.ਜੀ. ਟੀਮ। ਕਾਂਵੜ ਯਾਤਰਾ ਦਾ ਰਾਮਾਂ ਮੰਡੀ ਪਹੁੰਚਣ ’ਤੇ ਐੱਨ.ਜੀ.ਜੀ. ਟੀਮ ਵਲੋਂ... ਅਗਲੀ ਖ਼ਬਰ ਸੰਸਦੀ ਸੀਟਾਂ ’ਚ ਮਹਿਲਾ ਰਾਖਵਾਂਕਰਨ ਬਿੱਲ ਦੇਸ਼ ਦੀ ਕਿਸ ਸਮੱਸਿਆ ਦਾ ਹੱਲ ਹੈ-ਬੇਅੰਤ ਬੰਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।