ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦਿਉਣ ਦੇ ਗੇਟ ਅੱਗੇ ਕਿਸਾਨਾਂ ਨੇ ਲਗਾਇਆ ਧਰਨਾ ਮਾਮਲਾ ਪਿੰਡ ਦੀ ਦਾਣਾ ਮੰਡੀ ’ ਚ ਬੱਸਾਂ ਖੜ੍ਹਾਉਣ ਅਤੇ ਸੀਵਰੇਜ ਦਾ ਗੰਦਾ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਛੱਡਣ ਦਾ
ਬੱਲੂਆਣਾ, 13 ਅਗਸਤ (ਗੁਰਨੈਬ ਸਾਜਨ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦਿਉਣ (ਬਠਿੰਡਾ) ਦੇ ਗੇਟ ਅੱਗੇ ਦਿਉਣ ਦੇ ਕਿਸਾਨਾਂ ਨੇ ਬੀਕੇਯੂ ਏਕਤਾ ਸਿੱਧੂਪੁਰ ਪਿੰਡ ਇਕਾਈ ਪ੍ਰਧਾਨ ਕਰਮਤੇਜ ਸਿੰਘ ਅਤੇ ਬੀਕੇਯੂ ਏਕਤਾ (ਪਿਸ਼ੌਰਾ) ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਮ ਸਿੰਘ ਬਰਾੜ ਅਤੇ ਸਾਬਕਾ ਪੰਚ ਕੁਲਦੀਪ ਸਿੰਘ ਵੜਿੰਗ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ। ਇਸ ਸਬੰਧੀ ਬੀਕੇਯੂ ਏਕਤਾ (ਪਿਸ਼ੌਰਾ) ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਮ ਸਿੰਘ ਬਰਾੜ, ਕੁਲਦੀਪ ਸਿੰਘ ਵੜਿੰਗ ਸਾਬਕਾ ਪੰਚ, ਕਰਮਤੇਜ ਸਿੰਘ ਬੀਕੇਯੂ ਏਕਤਾ ਸਿੱਧੂਪੁਰ ਪਿੰਡ ਇਕਾਈ ਪ੍ਰਧਾਨ ਨੇ ਦੱਸਿਆ ਕਿ ਇੰਸਟੀਚਿਊਸ਼ਨਜ਼ ਵਲੋਂ ਆਪਣੀ ਸੰਸਥਾ ਦੀਆਂ ਬੱਸਾਂ ਪਿੰਡ ਦੇ ਖ਼ਰੀਦ ਕੇਂਦਰ ‘ਚ ਖੜ੍ਹਾਈਆਂ ਜਾਂਦੀਆਂ ਹਨ, ਜਿਸ ਕਰਕੇ ਖ਼ਰੀਦ ਕੇਂਦਰ ਦੇ ਖੜਵੰਜੇ ‘ਤੇ ਥਾਂ-ਥਾਂ ਟੋਏ ਪੈ ਰਹੇ ਹਨ।
ਬੱਲੂਆਣਾ, 13 ਅਗਸਤ (ਗੁਰਨੈਬ ਸਾਜਨ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦਿਉਣ (ਬਠਿੰਡਾ) ਦੇ ਗੇਟ ਅੱਗੇ ਦਿਉਣ ਦੇ ਕਿਸਾਨਾਂ ਨੇ ਬੀਕੇਯੂ ਏਕਤਾ ਸਿੱਧੂਪੁਰ ਪਿੰਡ ਇਕਾਈ ਪ੍ਰਧਾਨ ਕਰਮਤੇਜ ਸਿੰਘ ਅਤੇ ਬੀਕੇਯੂ ਏਕਤਾ (ਪਿਸ਼ੌਰਾ) ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਮ ਸਿੰਘ ਬਰਾੜ ਅਤੇ ਸਾਬਕਾ ਪੰਚ ਕੁਲਦੀਪ ਸਿੰਘ ਵੜਿੰਗ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ। ਇਸ ਸਬੰਧੀ ਬੀਕੇਯੂ ਏਕਤਾ (ਪਿਸ਼ੌਰਾ) ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਮ ਸਿੰਘ ਬਰਾੜ, ਕੁਲਦੀਪ ਸਿੰਘ ਵੜਿੰਗ ਸਾਬਕਾ ਪੰਚ, ਕਰਮਤੇਜ ਸਿੰਘ ਬੀਕੇਯੂ ਏਕਤਾ ਸਿੱਧੂਪੁਰ ਪਿੰਡ ਇਕਾਈ ਪ੍ਰਧਾਨ ਨੇ ਦੱਸਿਆ ਕਿ ਇੰਸਟੀਚਿਊਸ਼ਨਜ਼ ਵਲੋਂ ਆਪਣੀ ਸੰਸਥਾ ਦੀਆਂ ਬੱਸਾਂ ਪਿੰਡ ਦੇ ਖ਼ਰੀਦ ਕੇਂਦਰ ‘ਚ ਖੜ੍ਹਾਈਆਂ ਜਾਂਦੀਆਂ ਹਨ, ਜਿਸ ਕਰਕੇ ਖ਼ਰੀਦ ਕੇਂਦਰ ਦੇ ਖੜਵੰਜੇ ‘ਤੇ ਥਾਂ-ਥਾਂ ਟੋਏ ਪੈ ਰਹੇ ਹਨ। ਜਿਸ ਕਰਕੇ ਸੰਸਥਾ ਦੀ ਮੈਨੇਜਮੈਂਟ ਨੂੰ ਤਿੰਨ ਦਿਨ ਪਹਿਲਾਂ ਪਿੰਡ ਵਲੋਂ ਇਤਲਾਹ ਦਿੱਤੀ ਗਈ ਸੀ ਕਿ ਬੱਸਾਂ ਦਾਣਾ ਮੰਡੀ ‘ਚ ਨਾਂ ਖੜ੍ਹਾਈਆਂ ਜਾਣ। ਜਦੋਂ ਕਿ ਇੰਸਟੀਚਿਊਸ਼ਨਜ਼ ਦੀ ਮੈਨੇਜਮੈਂਟ ਧੱਕੇ ਨਾਲ ਬੱਸਾਂ ਖੜ੍ਹਾ ਰਹੀ ਹੈ। ਇਸ ਸੰਸਥਾ ‘ਚੋਂ ਕਿਸਾਨਾਂ ਦੇ ਖੇਤਾਂ ਨੂੰ ਸਿੰਚਾਈ ਕਰਨ ਲਈ ਕੱਸੀ ਲੰਘਦੀ ਹੈ। ਉਸ ਵਿਚ ਸੰਸਥਾ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਪਾਣੀ ਲਾਉਣ ਸਮੇਂ ਉੱਥੋਂ ਲੰਘਣ ਲਈ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਸਟੀਚਿਊਸਨਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਉਸ ਸਮੇਂ ਕਿਸਾਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਕੱਸੀ ਵਿਚ ਮੀਹ ਅਤੇ ਸੰਸਥਾ ਦੇ ਸੀਵਰੇਜ ਦਾ ਗੰਦਾ ਪਾਣੀ ਖੇਤਾਂ ਵਿਚ ਨਹੀਂ ਛੱਡਿਆ ਜਾਵੇਗਾ। ਪਰ ਪਰਨਾਲਾ ਫੇਰ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕੱਸੀ ਉੱਪਰ ਗੈਰ ਕਾਨੂੰਨੀ ਕਮਰਾ ਨਹੀਂ ਪਾਇਆ ਜਾ ਸਕਦਾ, ਪਰ ਸੰਸਥਾ ਵਲੋਂ ਸਿਕਿਉਰਿਟੀ ਗਾਰਡ ਲਈ ਕਮਰਾ ਪਾਇਆ ਜਾ ਚੁੱਕਾ ਹੈ ਅਤੇ ਗੈਰ ਕਾਨੂੰਨੀ ਢੰਗ ਨਾਲ 16-16 ਫੁੱਟ ਦੀਆਂ ਕੱਸੀ ਉੱਪਰ ਪੁਲੀਆਂ ਵੀ ਬਣਾਈਆਂ ਗਈਆਂ ਹਨ। ਮੈਨੇਜਮੈਂਟ ਦਿਨੋਂ-ਦਿਨ ਪਿੰਡ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਇਸ ਸਬੰਧੀ ਹਰਪਾਲ ਸਿੰਘ ਡਿਪਟੀ ਡਾਇਰੈਕਟਰ ਨੇ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਹੁਣੇ ਹੀ ਦਾਣਾ ਮੰਡੀ ਵਿਚੋਂ ਬੱਸਾਂ ਕਢਾਈਆਂ ਜਾਣ ਪਰ ਉਹ ਮੀਟਿੰਗ ਬੇਸਿੱਟਾ ਰਹੀ। ਜਿਸ ‘ਤੇ ਮਜਬੂਰਨ ਕਿਸਾਨਾਂ ਵਲੋਂ ਆਪਣੇ ਤੌਰ ‘ਤੇ ਹੀ ਬੱਸ ਡਰਾਈਵਰਾਂ ਨੂੰ ਮੰਡੀ ਵਿਚੋਂ ਬੱਸਾਂ ਬਾਹਰ ਕੱਢਣ ਲਈ ਹਦਾਇਤ ਕੀਤੀ ਜਿਸ ‘ਤੇ ਦਾਣਾ ਮੰਡੀ ਵਿਚੋਂ ਬੱਸਾਂ ਬਾਹਰ ਕਢਾਈਆਂ ਗਈਆਂ। ਇਸ ਸਬੰਧੀ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਦਿਉਣ ਦੀ ਪੰਚਾਇਤ ਨਾਲ ਮੀਟਿੰਗ ਕੀਤੀ ਸੀ ਕਿ ਜਦੋਂ ਬਾਰਸ਼ਾਂ ਪੈਂਦੀਆਂ ਹਨ ਤਾਂ ਉਨ੍ਹਾਂ ਕੋਲ ਬੱਸਾਂ ਖੜ੍ਹਾਉਣ ਲਈ ਥਾਂ ਨਹੀਂ ਹੈ ਤਾਂ ਪੰਚਾਇਤ ਨੇ ਕਿਹਾ ਸੀ ਕਿ ਤੁਸੀਂ ਬਾਰਸ਼ਾਂ ਦੌਰਾਨ ਦਾਣਾ ਮੰਡੀ ਵਿਚ ਬੱਸਾਂ ਖੜ੍ਹਾ ਲਿਆ ਕਰੋ। ਉਨ੍ਹਾਂ ਦੀ ਮੈਨੇਜਮੈਂਟ ਕਿਸਾਨਾਂ ਨੂੰ ਸੰਸਥਾ ਵਿਚੋਂ ਲੰਘਣ ਤੋਂ ਨਹੀਂ ਰੋਕਦੀ, ਸਗੋਂ ਅਸੀਂ ਗੇਟ ’ਤੇ ਲਿਖ ਕੇ ਲਗਾਇਆ ਹੈ ਕਿ ਕਿਸਾਨਾਂ ਨੂੰ ਕਿਸੇ ਸਮੇਂ ਵੀ ਲੰਘਣ ਦੀ ਇਜਾਜ਼ਤ ਹੈ। ਕਿਸਾਨਾਂ ਨੂੰ ਨਹਿਰੀ ਪਾਣੀ ਲਗਾਉਣ ਤੋਂ ਨਹੀਂ ਰੋਕਿਆ ਜਾਂਦਾ। ਸੰਸਥਾ ਦੇ ਚੇਅਰਮੈਨ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਕਿਸਾਨ ਸੰਸਥਾ ਦੇ ਪਾਣੀ ਨਾਲ ਫ਼ਸਲ ਖ਼ਰਾਬ ਹੁੰਦੀ ਹੈ ਤਾਂ ਉਸ ਦੀ ਭਰਪਾਈ ਕੀਤੀ ਜਾਵੇਗੀ। ਧਰਨੇ ਦੌਰਾਨ ਕਿਸਾਨਾਂ ਨਾਲ ਦਿਉਣ ਖ਼ੁਰਦ ਦਾ ਸਰਪੰਚ ਸੁਰਜੀਤ ਸਿੰਘ, ਜਗਦੇਵ ਸਿੰਘ, ਭੋਲਾ ਸਿੰਘ ਸਾਬਕਾ ਸਰਪੰਚ, ਬੱਬੂ ਬੱਲ, ਗੁਰਪਾਲ ਸਿੰਘ, ਕਾਕਾ ਸਿੰਘ, ਜਗਤਾਰ ਸਿੰਘ, ਜਗਦੇਵ ਸਿੰਘ, ਸੰਦੀਪ ਸਿੰਘ, ਦਰਸ਼ਨ ਗਿੱਲ, ਗੁਲਾਬ ਗਿੱਲ, ਨੱਥੂ ਗਿੱਲ ਅਤੇ ਦਰਸ਼ਨ ਸਿੰਘ ਮੌਜੂਦ ਸਨ।