14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪ੍ਰਾਇਮਰੀ ਸਕੂਲ ਨੂੰ ਆਰ.ਓ. ਤੇ ਵਾਟਰ ਕੂਲਰ ਭੇਟ

ਕੋਟਫੱਤਾ, 13 ਅਗਸਤ (ਰਣਜੀਤ ਸਿੰਘ ਬੁੱਟਰ)- ਸਰਕਾਰੀ ਪ੍ਰਾਇਮਰੀ ਸਕੂਲ ਚਹਿਲ ਪੱਤੀ ਕੋਟਸ਼ਮੀਰ ਦੇ ਬੱਚਿਆਂ ਦੀ ਲੋੜ ਨੂੰ ਧਿਆਨ ‘ਚ ਰੱਖਦੇ ਹੋਏ ਖੜਕੇ ਕੇ ਪਰਿਵਾਰ ਦੇ ਹਰਨੇਕ ਸਿੰਘ ਪੁੱਤਰ ਸਵਰਗੀ ਗੁਰਦੇਵ ਸਿੰਘ ਗੋਗੂ ਦੀ ਯਾਦ ਵਿਚ ਸਕੂਲ ਨੂੰ ਵਾਟਰ ਕੂਲਰ ਤੇ ਆਰ. ਓ ਹਰਨੇਕ ਸਿੰਘ ਦੇ ਪੁੱਤਰ ਜਸਕਰਨ ਸਿੰਘ ਵੱਲੋਂ ਭੇਟ ਕੀਤੇ ਗਏ।

ਸਕੂਲ ਨੂੰ ਵਾਟਰ ਕੂਲਰ ਤੇ ਆਰ.ਓ. ਭੇਟ ਕਰਦੇ ਹੋਏ ਜਸਕਰਨ ਸਿੰਘ ਤੇ ਹੋਰ ਪਤਵੰਤੇ। ਤਸਵੀਰ: ਰਣਜੀਤ ਸਿੰਘ ਬੁੱਟਰ 14-08-2026
ਕੋਟਫੱਤਾ, 13 ਅਗਸਤ (ਰਣਜੀਤ ਸਿੰਘ ਬੁੱਟਰ)- ਸਰਕਾਰੀ ਪ੍ਰਾਇਮਰੀ ਸਕੂਲ ਚਹਿਲ ਪੱਤੀ ਕੋਟਸ਼ਮੀਰ ਦੇ ਬੱਚਿਆਂ ਦੀ ਲੋੜ ਨੂੰ ਧਿਆਨ ‘ਚ ਰੱਖਦੇ ਹੋਏ ਖੜਕੇ ਕੇ ਪਰਿਵਾਰ ਦੇ ਹਰਨੇਕ ਸਿੰਘ ਪੁੱਤਰ ਸਵਰਗੀ ਗੁਰਦੇਵ ਸਿੰਘ ਗੋਗੂ ਦੀ ਯਾਦ ਵਿਚ ਸਕੂਲ ਨੂੰ ਵਾਟਰ ਕੂਲਰ ਤੇ ਆਰ.ਓ ਹਰਨੇਕ ਸਿੰਘ ਦੇ ਪੁੱਤਰ ਜਸਕਰਨ ਸਿੰਘ ਵੱਲੋਂ ਭੇਟ ਕੀਤੇ ਗਏ। ਸਕੂਲ ਦੀ ਮੁੱਖ ਅਧਿਆਪਕਾ ਅਮਨਦੀਪ ਕੌਰ ਵਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਪਰਿਵਾਰ ਦੇ ਨੇਕ ਕਾਰਜ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਨੇ ਹੋਰਨਾ ਲੋਕਾਂ ਨੂੰ ਵੀ ਬੱਚਿਆਂ ਦੇ ਲੋੜਾਂ ਨੂੰ ਧਿਆਨ ਚ ਰੱਖਦੇ ਸਕੂਲਾਂ ਨੂੰ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਸਰਪੰਚ ਟੇਕ ਸਿੰਘ ਚਹਿਲ, ਸਾਬਕਾ ਕੌਂਸਲਰ ਜਰਨੈਲ ਸਿੰਘ ਪ੍ਰਧਾਨ, ਸਾਬਕਾ ਕੌਂਸਲਰ ਲਖਵਿੰਦਰ ਸਿੰਘ ਕੇਰੇ ਵਾਲਾ, ਸਾਬਕਾ ਕੌਂਸਲਰ ਦਲਵੀਰ ਸਿੰਘ ਪੱਪੀ,ਸਾਬਕਾ ਪੰਚ ਗੁਰਮੇਲ ਸਿੰਘ, ਯੂਥ ਆਪ ਆਗੂ ਮਨਪ੍ਰੀਤ ਸਿੰਘ ਮਨੀ,ਕੁਲਦੀਪ ਸਿੰਘ ਨੰਦਕਾ, ਭੋਲਾ ਸਿੰਘ ਮੀਰਰਾਬ, ਸਾਬਕਾ ਕਲੱਬ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨਾਹਰੂ ਕਾ,ਟੇਕ ਸਿੰਘ ਖੜਕੇ ਕਾ, ਜਗਦੇਵ ਸਿੰਘ ਕਾਲਾ, ਸਕੂਲ ਚੇਅਰਮੈਨ ਅੰਮ੍ਰਿਤਪਾਲ ਸਿੰਘ, ਮਾ.ਗੁਰਦੀਪ ਸਿੰਘ ਕੋਟਸ਼ਮੀਰ, ਮਾ.ਸੁਖਰਾਜ ਸਿੰਘ ਨਸੀਬਪੁਰਾ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਮੌੜ ਮੰਡੀ ਵਿਖੇ ਸ੍ਰੀ ਸ਼ਿਵ ਪੁਰਾਣ ਕਥਾ ਤੋਂ ਪਹਿਲਾਂ ਕੱਢੀ ਗਈ ਸ਼ੋਭਾ ਯਾਤਰਾ ਨੂੰ ਝੰਡੀ ਦਿੰਦੇ ਹੋਏ ਸਾਬਕਾ ਕੈਬਨਿਟ ਮੰਤਰੀ... ਅਗਲੀ ਖ਼ਬਰ ਗੋਨਿਆਣਾ ਨਗਰ ਕੌਂਸਲ ਦੇ ਪ੍ਰਧਾਨ ਦੀ ਹੋਣ ਵਾਲੀ ਚੋਣ ਤੀਜੀ ਵਾਰ ਹੋਈ ਹੋਈ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।