14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜੀਪ ਬਾਡੀ ਕਾਰੀਗਰ ਦੀ ਹੱਤਿਆ ਦੇ ਦੋਸ਼ੀ ਦੋ ਮੁਲਜ਼ਮ 24 ਘੰਟਿਆਂ ‘ਚ ਕਾਬੂ

ਡੱਬਵਾਲੀ, 13 ਅਗਸਤ (ਇਕਬਾਲ ਸਿੰਘ ਸ਼ਾਂਤ)-ਸਮਾਜ ਵਿਚ ਸਹਿਣਸ਼ੀਲਤਾ ਖ਼ਤਮ ਹੋਣ ਦੀ ਕਗਾਰ ‘ਤੇ ਪੁੱਜ ਚੁੱਕੀ ਹੈ। ਮਾਮੂਲੀ ਕਿਹਾ-ਸੁਣੀ ਵਿਚ ਜਵਾਹਰ ਨਗਰ ਨੇੜੇ ਜੀਪ ਬਾਡੀ ਕਾਰੀਗਰ ਗੁਰਬਚਨ ਸਿੰਘ ਉਰਫ਼ ਬੱਬੂ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ 24 ਘੰਟਿਆਂ ਵਿਚਕਾਰ ਪ੍ਰਿੰਸ ਅਤੇ ਮੰਗਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਜੀਤ ਡੈਸਕ 14-08-2026
ਡੱਬਵਾਲੀ, 13 ਅਗਸਤ (ਇਕਬਾਲ ਸਿੰਘ ਸ਼ਾਂਤ)-ਸਮਾਜ ਵਿਚ ਸਹਿਣਸ਼ੀਲਤਾ ਖ਼ਤਮ ਹੋਣ ਦੀ ਕਗਾਰ ‘ਤੇ ਪੁੱਜ ਚੁੱਕੀ ਹੈ। ਮਾਮੂਲੀ ਕਿਹਾ-ਸੁਣੀ ਵਿਚ ਜਵਾਹਰ ਨਗਰ ਨੇੜੇ ਜੀਪ ਬਾਡੀ ਕਾਰੀਗਰ ਗੁਰਬਚਨ ਸਿੰਘ ਉਰਫ਼ ਬੱਬੂ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ 24 ਘੰਟਿਆਂ ਵਿਚਕਾਰ ਪ੍ਰਿੰਸ ਅਤੇ ਮੰਗਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਦੋਵਾਂ ਨੇ ਸਾਥੀਆਂ ਨਾਲ ਮਿਲ ਕੇ ਗੁਰਬਚਨ ਸਿੰਘ ‘ਤੇ ਹਥਿਆਰਾਂ ਨਾਲ ਹਮਲਾ ਕੀਤਾ ਸੀ, ਜਿਸ ਵਿਚ ਉਹ ਫ਼ੌਤ ਹੋ ਗਿਆ। ਡੀਐੱਸਪੀ (ਮੁੱਖ ਦਫ਼ਤਰ) ਯੋਗੇਸ਼ ਕਟਾਰੀਆ ਨੇ ਦੱਸਿਆ ਕਿ ਸੀਆਈਏ ਸਟਾਫ਼ ਅਤੇ ਥਾਣਾ ਸ਼ਹਿਰ ਡੱਬਵਾਲੀ ਦੀ ਸਾਂਝੀ ਟੀਮ ਨੇ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਗੁਰਬਚਨ ਸਿੰਘ ਦੀ ਦੋ ਮੋਟਰਸਾਈਕਲ ਸਵਾਰਾਂ ਨਾਲ ਕਿਹਾ-ਸੁਣੀ ਹੋਈ ਸੀ। ਇਸ ‘ਤੇ ਮੋਟਰਸਾਈਕਲ ਸਵਾਰਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਗੁਰਬਚਨ ਸਿੰਘ ‘ਤੇ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਡੀਐੱਸਪੀ ਅਨੁਸਾਰ ਮੁਲਜ਼ਮ ਪ੍ਰਿੰਸ ਖ਼ਿਲਾਫ਼ 2023 ਵਿਚ ਕਾਲਾਂਵਾਲੀ ‘ਚ ਲੜਾਈ-ਝਗੜੇ ਅਤੇ 2025 ਵਿਚ ਡੱਬਵਾਲੀ ‘ਚ ਖੋਹ-ਝਪਟ ਦਾ ਮਾਮਲਾ ਦਰਜ ਹੈ, ਜਦਕਿ ਮੰਗਲ ਸਿੰਘ ਖ਼ਿਲਾਫ਼ 2021 ਵਿਚ ਡੱਬਵਾਲੀ ‘ਚ ਲੜਾਈ-ਝਗੜੇ ਅਤੇ ਆਰਮਜ਼ ਐਕਟ ਦਾ ਮਾਮਲਾ ਦਰਜ ਹੈ। ਪੁਲਿਸ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਪਿਛਲੀ ਖ਼ਬਰ ਗੋਨਿਆਣਾ ਨਗਰ ਕੌਂਸਲ ਦੇ ਪ੍ਰਧਾਨ ਦੀ ਹੋਣ ਵਾਲੀ ਚੋਣ ਤੀਜੀ ਵਾਰ ਹੋਈ ਹੋਈ ਰੱਦ ਅਗਲੀ ਖ਼ਬਰ ਹਰਨੇਕ ਸਿੰਘ ਨਾਥਪੁਰਾ ਰਾਜਸੀ ਮਾਮਲਿਆਂ ਦੇ ਕਮੇਟੀ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।