ਅਧਿਆਪਕ ਜਥੇਬੰਦੀਆਂ ਵਲੋਂ ਮੁਲਾਜ਼ਮ ਧਿਰਾਂ ਦੇ ‘ਮਹਾਂ-ਬੰਦ’ ਨੂੰ ਸਕੂਲਾਂ ’ਚ ਲਾਗੂ ਕਰਨ ਦਾ ਐਲਾਨ
27 ਨੂੰ ਜ਼ਿਲ੍ਹੇ ਭਰ ਦੇ ਅਧਿਆਪਕ ਸਮੂਹਿਕ ਛੁੱਟੀ ਕਰਕੇ ਬਣਨਗੇ ਪ੍ਰਦਰਸ਼ਨ ਦਾ ਹਿੱਸਾ
ਬਠਿੰਡਾ, 17 ਅਗਸਤ (ਸੱਤਪਾਲ ਸਿੰਘ ਸਿਵੀਆਂ): ਜ਼ਿਲੇ੍ਹ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਸਾਂਝਾ ਮੁਲਾਜ਼ਮ ਫ਼ਰੰਟ ਅਤੇ ਮੁਲਾਜ਼ਮ ਮੰਚ ਦੇ 27 ਅਗਸਤ ਦੇ ‘ਮਹਾਂ-ਬੰਦ’ ਦਾ ਸਮਰਥਨ ਕਰਦਿਆਂ ਬੰਦ ਨੂੰ ਸਕੂਲਾਂ ’ਚ ਲਾਗੂ ਕਰਨ ਲਈ 27 ਨੂੰ ਸਮੂਹਿਕ ਛੁੱਟੀ ਕਰਕੇ ਰੋਸ ਪ੍ਰਦਰਸ਼ਨਾਂ ਦਾ ਹਿੱਸਾ ਬਣਨ ਦਾ ਐਲਾਨ ਕੀਤਾ ਹੈ । ਇਸ ਸੰਬੰਧੀ ਸਥਾਨਕ ਟੀਚਰ ਹੋਮ ਵਿਖੇ ਹੋਈ ਅਧਿਆਪਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪੂਰਾ ਮਹਿੰਗਾਈ ਭੱਤਾ ਜਾਰੀ ਕਰਨ, ਮੁਲਾਜ਼ਮ ਮਾਰੂ ਪੱਤਰ ਰੱਦ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਸਾਂਝਾ ਮੁਲਾਜ਼ਮ ਫ਼ਰੰਟ ਅਤੇ ਮੁਲਾਜ਼ਮ ਮੰਚ ਨੇ 27 ਅਗਸਤ ਨੂੰ ਪੰਜਾਬ ਭਰ ’ਚ ਵਿਭਾਗੀ ਕੰਮਕਾਜ ਠੱਪ ਕਰਕੇ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਲਈ ‘ਮਹਾਂ-ਬੰਦ’ ਦਾ ਸੱਦਾ ਦਿੱਤਾ ਹੈ, ਜਿਸ ਵਿਚ ਅਧਿਆਪਕ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ ਸਮੂਹ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਸਮੇਤ ਸਕੂਲ ਮੁਖੀ 27 ਅਗਸਤ ਨੂੰ ਸਮੂਹਿਕ ਛੁੱਟੀ ਕਰਕੇ ਸ਼ਾਮਲ ਹੋਣਗੇ।
ਮ
ਮਹਾਂ-ਬੰਦ ਦਾ ਹਿੱਸਾ ਬਣਨ ਸੰਬੰਧੀ ਮੀਟਿੰਗ ਕਰਦੇ ਹੋਏ ਅਧਿਆਪਕ ਜਥੇਬੰਦੀਆਂ ਦੇ ਆਗੂ। ਤਸਵੀਰ : ਲਵਲੀ
18-08-2026
ਬਠਿੰਡਾ, 17 ਅਗਸਤ (ਸੱਤਪਾਲ ਸਿੰਘ ਸਿਵੀਆਂ): ਜ਼ਿਲੇ੍ਹ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਸਾਂਝਾ ਮੁਲਾਜ਼ਮ ਫ਼ਰੰਟ ਅਤੇ ਮੁਲਾਜ਼ਮ ਮੰਚ ਦੇ 27 ਅਗਸਤ ਦੇ ‘ਮਹਾਂ-ਬੰਦ’ ਦਾ ਸਮਰਥਨ ਕਰਦਿਆਂ ਬੰਦ ਨੂੰ ਸਕੂਲਾਂ ’ਚ ਲਾਗੂ ਕਰਨ ਲਈ 27 ਨੂੰ ਸਮੂਹਿਕ ਛੁੱਟੀ ਕਰਕੇ ਰੋਸ ਪ੍ਰਦਰਸ਼ਨਾਂ ਦਾ ਹਿੱਸਾ ਬਣਨ ਦਾ ਐਲਾਨ ਕੀਤਾ ਹੈ । ਇਸ ਸੰਬੰਧੀ ਸਥਾਨਕ ਟੀਚਰ ਹੋਮ ਵਿਖੇ ਹੋਈ ਅਧਿਆਪਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪੂਰਾ ਮਹਿੰਗਾਈ ਭੱਤਾ ਜਾਰੀ ਕਰਨ, ਮੁਲਾਜ਼ਮ ਮਾਰੂ ਪੱਤਰ ਰੱਦ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਸਾਂਝਾ ਮੁਲਾਜ਼ਮ ਫ਼ਰੰਟ ਅਤੇ ਮੁਲਾਜ਼ਮ ਮੰਚ ਨੇ 27 ਅਗਸਤ ਨੂੰ ਪੰਜਾਬ ਭਰ ’ਚ ਵਿਭਾਗੀ ਕੰਮਕਾਜ ਠੱਪ ਕਰਕੇ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਲਈ ‘ਮਹਾਂ-ਬੰਦ’ ਦਾ ਸੱਦਾ ਦਿੱਤਾ ਹੈ, ਜਿਸ ਵਿਚ ਅਧਿਆਪਕ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ ਸਮੂਹ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਸਮੇਤ ਸਕੂਲ ਮੁਖੀ 27 ਅਗਸਤ ਨੂੰ ਸਮੂਹਿਕ ਛੁੱਟੀ ਕਰਕੇ ਸ਼ਾਮਲ ਹੋਣਗੇ। ਸਮੂਹਿਕ ਛੁੱਟੀ ਸੰਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਅਗਾਓ ਨੋਟਿਸ ਦਿੱਤਾ ਜਾਵੇਗਾ। ਇਸ ਮੌਕੇ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਤੇ ਬਲਜਿੰਦਰ ਸਿੰਘ, ਵੀਰਪਾਲ ਕੌਰ ਸਿਧਾਣਾ ਸਪੈਸ਼ਲ ਕਾਡਰ ਅਧਿਆਪਕ ਫ਼ਰੰਟ, ਅੰਮ੍ਰਿਤਪਾਲ ਮਾਨ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ, ਜਗਤਾਰ ਬਾਠ ਅਧਿਆਪਕ ਦਲ, ਲਾਲ ਸਿੰਘ ਰੱਲਾ ਪੀਐਸਐਮਐਸਯੂ, ਜੋਨੀ ਸਿੰਗਲਾ ਕੰਪਿਊਟਰ ਟੀਚਰਜ਼ ਯੂਨੀਅਨ, ਸਤਨਾਮ ਸਿੰਘ ਆਰਟ ਐਂਡ ਕ੍ਰਾਫ਼ਟ ਟੀਚਰ ਯੂਨੀਅਨ, ਰਾਜਵੀਰ ਮਾਨ ਬੀਐਡ ਫ਼ਰੰਟ, ਜਗਦੀਸ਼ ਜੱਗੀ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ, ਬਲਦੇਵ ਸਿੰਘ ਜੀਟੀਯੂ, ਕੁਲਦੀਪ ਖੋਖਰ 6635 ਅਧਿਆਪਕ ਯੂਨੀਅਨ, ਇਸ਼ਟਪਾਲ ਸਿੰਘ 873-130 ਡੀਪੀਈ ਟੀਚਰ ਯੂਨੀਅਨ, ਰਿਸ਼ੂ ਕੁਮਾਰ ਮਿਊਜ਼ਿਕ ਮਾਸਟਰ, ਕੁਲਵਿੰਦਰ ਸਿੰਘ ਸੂਬਾ ਪ੍ਰਧਾਨ ਹੈੱਡ ਮਾਸਟਰ ਐਸੋਸੀਏਸ਼ਨ, ਹਰਦੀਪ ਸਿੰਘ 4161 ਅਧਿਆਪਕ ਯੂਨੀਅਨ, ਗੁਰਵਿੰਦਰ ਲੈਬ ਐਸੋਸੀਏਸ਼ਨ, ਜਗਸੀਰ ਸਹੋਤਾ ਸੂਬਾ ਪ੍ਰਧਾਨ ਈਟੀਟੀ ਅਧਿਆਪਕ ਯੂਨੀਅਨ ਆਦਿ ਮੌਜੂਦ ਸਨ।