04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਕੋਟਸ਼ਮੀਰ ’ਚ ਇੱਕੋ ਦਿਨ ਹੋਈਆਂ ਚਾਰ ਅਚਨਚੇਤ ਮੌਤਾਂ ਨੇ ਫੈਲਾਈ ਸੋਗ ਦੀ ਲਹਿਰ

ਕੋਟਫੱਤਾ, 3 ਸਤੰਬਰ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ’ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਇੱਕ ਤੋਂ ਬਾਅਦ ਇੱਕ ਹੋਈਆਂ ਚਾਰ ਮੌਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਮੌਤ ਦੀਆਂ ਇਹਨਾਂ ਘਟਨਾਵਾਂ ਨਾਲ ਸਮੁੱਚੇ ਨਗਰ ਵਿਚ ਸੋਗ ਦੀ ਲਹਿਰ ਫੈਲ ਗਈ।

ਅਜੀਤ ਡੈਸਕ 04-09-2026
ਕੋਟਫੱਤਾ, 3 ਸਤੰਬਰ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ’ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਇੱਕ ਤੋਂ ਬਾਅਦ ਇੱਕ ਹੋਈਆਂ ਚਾਰ ਮੌਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਮੌਤ ਦੀਆਂ ਇਹਨਾਂ ਘਟਨਾਵਾਂ ਨਾਲ ਸਮੁੱਚੇ ਨਗਰ ਵਿਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਨੌਜਵਾਨ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਪੁੱਤਰ ਅੰਗਰੇਜ਼ ਸਿੰਘ, ਬਿਜਲੀ ਮਕੈਨਿਕ ਨੌਜਵਾਨ ਗੁਰਮੇਲ ਸਿੰਘ ਗੇਲੀ ਪੁੱਤਰ ਪਿਰਥੀ ਸਿੰਘ ਚਹਿਲ, ਅੱਧਖੜ੍ਹ ਉਮਰ ਦੇ ਗੁਰਜੰਟ ਸਿੰਘ ਉਰਫ਼ ਜੰਟੀ ਪੁੱਤਰ ਸਾਬਕਾ ਪੰਚ ਹਰਨੇਕ ਸਿੰਘ ਨੇਕਾ ਅਤੇ 70 ਸਾਲਾ ਬਜ਼ੁਰਗ ਗਾਂਧੀ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਪ੍ਰਜਾਪਤ ਚਾਰਾਂ ਦੀ ਵੱਖ-ਵੱਖ ਸਮੇਂ ’ਤੇ ਹਾਰਟ ਅਟੈਕ ਨਾਲ ਮੌਤ ਹੋ ਗਈ । ਇੱਕੋ ਪਿੰਡ ਵਿਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਹੋਈ ਮੌਤ ਦੀ ਸੋਸ਼ਲ ਮੀਡੀਆ ਰਾਹੀਂ ਫੈਲੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਮੌਤ ਦੀਆਂ ਇਹਨਾਂ ਘਟਨਾਵਾਂ ਤੇ ਨਗਰ ਪੰਚਾਇਤ ਪ੍ਰਧਾਨ ਜਸਵਿੰਦਰ ਕੌਰ ਦੇ ਪੁੱਤਰ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਤੇ ਸਮੁੱਚੀ ਨਗਰ ਪੰਚਾਇਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਪਿਛਲੀ ਖ਼ਬਰ ਪਿੰਡ ਸੀਂਗੋ ਦੇ ਦਰਜਨ ਪਰਿਵਾਰ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਇਕ ਏ. ਸੀ. ਅਤੇ ਤਿੰਨ ਪੱਖੇ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।