06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼, ਵੋਟਾਂ 11 ਨੂੰ ਪ੍ਰਧਾਨਗੀ ਲਈ ਰਾਕੇਸ਼ ਗੁਪਤਾ, ਗੁਰਮਿੰਦਰ ਭੁੱਲਰ, ਸੁਖਪਾਲ ਢਿੱਲੋਂ ਤੇ ਚਹਿਲ ਮੈਦਾਨ ’ਚ

ਬਠਿੰਡਾ, 5 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਮੀਦਵਾਰਾਂ ਵਲੋਂ ਜਨ ਸੰਪਰਕ ਅਤੇ ਮੀਟਿੰਗਾਂ ਦਾ ਦੌਰ ਜ਼ੋਰਾਂ ’ਤੇ ਹੈ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਐਡਵੋਕੇਟ ਰਾਕੇਸ਼ ਕੁਮਾਰ ਗੁਪਤਾ ਵਕੀਲ ਭਾਈਚਾਰੇ ਕੋਲ ਚੋਣ ਪ੍ਰਚਾਰ ਕਰਦੇ ਹੋਏ। ਤਸਵੀਰ : ਲਵਲੀ 06-09-2026
ਬਠਿੰਡਾ, 5 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਮੀਦਵਾਰਾਂ ਵਲੋਂ ਜਨ ਸੰਪਰਕ ਅਤੇ ਮੀਟਿੰਗਾਂ ਦਾ ਦੌਰ ਜ਼ੋਰਾਂ ’ਤੇ ਹੈ। ਪ੍ਰਧਾਨਗੀ ਦੇ ਅਹੁਦੇ ਲਈ ਐਡਵੋਕੇਟ ਰਾਕੇਸ਼ ਕੁਮਾਰ ਗੁਪਤਾ, ਐਡਵੋਕੇਟ ਗੁਰਮਿੰਦਰ ਸਿੰਘ ਭੁੱਲਰ, ਐਡਵੋਕੇਟ ਸੁਖਪਾਲ ਸਿੰਘ ਢਿੱਲੋਂ ਅਤੇ ਐਡਵੋਕੇਟ ਗੁਰਇਕਬਾਲ ਸਿੰਘ ਚਹਿਲ ਮੈਦਾਨ ਵਿਚ ਹਨ ਜਦਕਿ ਉਪ-ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਹੁਸ਼ਿੰਦਰ ਸਿੰਘ ਸਿੱਧੂ ਤੇ ਐਡਵੋਕੇਟ ਮਨਦੀਪ ਸਿੰਘ ਢਿੱਲੋਂ ਵਿਚਕਾਰ ਮੁਕਾਬਲਾ ਹੈ। ਸੰਯੁਕਤ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਅਮਨਦੀਪ ਕੌਰ ਸਿੱਧੂ ਅਤੇ ਐਡਵੋਕੇਟ ਸੁਖਬੀਰ ਕੌਰ ਬੁੱਟਰ ਚੋਣ ਲੜ ਰਹੀਆਂ ਹਨ ਅਤੇ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਗੁਰਜੋਤ ਸਿੰਘ ਸਿੱਧੂ ਅਤੇ ਐਡਵੋਕੇਟ ਸੁਸ਼ਾਂਤ ਸ਼ਰਮਾ ਵਿਚਕਾਰ ਸਿੱਧਾ ਮੁਕਾਬਲਾ ਹੈ। ਖਜ਼ਾਨਚੀ ਲਈ ਐਡਵੋਕੇਟ ਬੇਅੰਤ ਕੌਰ ਤੇ ਐਡਵੋਕੇਟ ਅਰਸ਼ਦੀਪ ਸ਼ਰਮਾ ਮੈਦਾਨ ਵਿਚ ਹਨ ਜਦਕਿ ਔਰਤ ਵਕੀਲਾਂ ਲਈ ਪਹਿਲੀਵਾਰ ਰਾਖਵੇਂ ਕੀਤੇ ਗਏ ਉਪ-ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸ਼ਗਨਦੀਪ ਕੌਰ ਸਿੱਧੂ, ਐਡਵੋਕੇਟ ਕਿਰਨਪਾਲ ਕੌਰ ਸਿੱਧੂ ਤੇ ਐਡਵੋਕੇਟ ਬਲਜੀਤ ਕੌਰ ਗਿੱਲ ਵਿਚਕਾਰ ਮੁਕਾਬਲਾ ਹੈ। ਉਮੀਦਵਾਰਾਂ ਵਲੋਂ ਲਗਾਤਾਰ ਵੋਟਰ ਵਕੀਲਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਆਪਣਾ-ਆਪਣਾ ਚੋਣ ਮੈਨੀਫੈਸਟੋ ਉਨ੍ਹਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਆਪੋ-ਆਪਣੀ ਜਿੱਤ ਲਈ ਉਮੀਦਵਾਰਾਂ ਵਲੋਂ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਚੋਣਾਂ ਦਾ ਸਮਾਂ ਹੋਰ ਨੇੜੇ ਆਉਣ ਨਾਲ ਇਹ ਚੋਣ ਪ੍ਰਚਾਰ ਹੋਰ ਭਖ ਸਕਦਾ ਹੈ। ਚੋਣ ਅਧਿਕਾਰੀ ਐਡਵੋਕੇਟ ਕੰਵਲਜੀਤ ਸਿੰਘ ਤੇ ਸਹਾਇਕ ਚੋਣ ਅਧਿਕਾਰੀ ਐਡਵੋਕੇਟ ਗੁਰਚਰਨਜੀਤ ਸਿੰਘ ਅਤੇ ਐਡਵੋਕੇਟ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਬਾਰ ਚੋਣਾਂ ਸਬੰਧੀ ਵੋਟਾਂ 11 ਸਤੰਬਰ ਨੂੰ ਪੈਣੀਆਂ ਹਨ, ਜੋ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸਿਰੇ ਚੜ੍ਹਾਈਆਂ ਜਾਣਗੀਆਂ।
ਪਿਛਲੀ ਖ਼ਬਰ ਹੈਰੋਇਨ ਸਣੇ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਸਰਸਵਤੀ ਗਰੁੱਪ ਆਫ਼ ਕਾਲਜਿਜ਼ ਦੀ ਨੈਸ਼ਨਲ ਐਥਲੈਟਿਕਸ ਮੀਟ-2026 ਵਿਚ ਤਗਮਾ ਜੇਤੂ ਖਿਡਾਰੀਆਂ ਨੇ ਹਿੱਸਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।